punjabilens.com

ਅਗਨੀਵੀਰਾਂ ਨੂੰ ਮਿਲੇਗਾ 20 ਫੀਸਦੀ ਰਾਖਵਾਂਕਰਨ  

ਅਗਨੀਵੀਰ

ਦਿੱਲੀ ਵਿੱਚ ਸਾਬਕਾ ਅਗਨੀਵੀਰਾਂ ਨੂੰ ਮਿਲੇਗਾ 20 ਫੀਸਦ ਰਾਖ਼ਵਾਂਕਰਨ 

ਨਵੀਂ ਦਿੱਲੀ/ਬਿਊਰੋ ਨਿਊਜ਼
ਦਿੱਲੀ ਦੇ ਲੈਫਟੀਨੈਂਟ ਗਵਰਨਰ (ਐਲ.ਜੀ.) ਤਰਨਜੀਤ ਸਿੰਘ ਸੰਧੂ ਨੇ ਅੱਜ ਇਕ ਇਤਿਹਾਸਕ ਫੈਸਲਾ ਲਿਆ ਹੈ। ਐਲ.ਜੀ. ਸੰਧੂ ਨੇ ਦਿੱਲੀ ਪੁਲਿਸ ਕਾਂਸਟੇਬਲ, ਫਾਇਰਮੈਨ, ਜੇਲ੍ਹ ਵਾਰਡਰ, ਫੋਰੈਸਟ ਗਾਰਡ ਅਤੇ ਵਾਈਲਡ ਲਾਈਫ ਗਾਰਡ ਵਰਗੀਆਂ ਗਰੁੱਪ ‘ਸੀ’ ਦੀਆਂ ਅਸਾਮੀਆਂ ਵਿਚ ਸਾਬਕਾ ਅਗਨੀਵੀਰਾਂ ਲਈ 20 ਫੀਸਦੀ ਰਾਖਵਾਂਕਰਨ ਲਾਗੂ ਕਰਨ ਦੇ ਨਿਰਦੇਸ਼ ਦਿੱਤੇ ਹਨ।

ਉਨ੍ਹਾਂ ਨੇ ਦਿੱਲੀ ਦੇ ਮੁੱਖ ਸਕੱਤਰ, ਦਿੱਲੀ ਪੁਲਿਸ ਕਮਿਸ਼ਨਰ ਅਤੇ ਹੋਰ ਉਚ ਅਧਿਕਾਰੀਆਂ ਨਾਲ ਇਕ ਉਚ ਪੱਧਰੀ ਮੀਟਿੰਗ ਕੀਤੀ ਹੈ।

ਮੀਟਿੰਗ ਦੌਰਾਨ ਵੱਖ-ਵੱਖ ਸਰਕਾਰੀ ਵਿਭਾਗਾਂ ਅਤੇ ਸੰਸਥਾਵਾਂ ਵਿਚ ਸਾਬਕਾ ਅਗਨੀਵੀਰਾਂ ਨੂੰ ਰਾਖਵਾਂਕਰਨ ਦੇ ਲਾਭ ਦੇਣ ਦੀ ਰਣਨੀਤੀ ਦੀ ਸਮੀਖਿਆ ਕੀਤੀ ਗਈ।

ਐਲ.ਜੀ. ਤਰਨਜੀਤ ਸਿੰਘ ਸੰਧੂ ਨੇ ਸ਼ੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ਉਤੇ ਇਕ ਪੋਸਟ ਰਾਹੀਂ ਦੱਸਿਆ ਕਿ ਇਹ ਉਪਰਾਲਾ ਭਾਰਤ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਤੇ ਵਿਆਪਕ ਦਿ੍ਰਸ਼ਟੀਕੋਣ ਦੇ ਅਨੁਸਾਰ ਲਾਗੂ ਕੀਤਾ ਜਾ ਰਿਹਾ ਹੈ।
 

Leave a Comment

Your email address will not be published. Required fields are marked *