
ਇੰਡੋਨੇਸ਼ੀਆ ਨੂੰ ‘ਬ੍ਰਹਮੋਸ ਮਿਜ਼ਾਈਲਾਂ’ ਸਪਲਾਈ ਕਰੇਗਾ ਭਾਰਤ, ਦੋਵਾਂ ਦੇਸ਼ਾਂ ਨੇ ਕੀਤੇ ਦਸਤਖਤ
ਨਵੀਂ ਦਿੱਲੀ/ਬਿਊਰੋ ਨਿਊਜ਼
ਭਾਰਤ ਅਤੇ ਇੰਡੋਨੇਸ਼ੀਆ ਵਿਚਾਲੇ ਦੁਵੱਲੇ ਅਤੇ ਰੱਖਿਆ ਸਬੰਧਾਂ ਨੂੰ ਹੋਰ ਮਜ਼ਬੂਤ ਕਰਦਿਆਂ ਅੱਜ ਇਕ ਵੱਡਾ ਫੈਸਲਾ ਲਿਆ ਗਿਆ ਹੈ, ਜਿਸ ਤਹਿਤ ਭਾਰਤ ਹੁਣ ਇੰਡੋਨੇਸ਼ੀਆ ਦੀ ਫੌਜ ਨੂੰ ਸੁਪਰਸੋਨਿਕ ‘ਬ੍ਰਹਮੋਸ ਮਿਜ਼ਾਈਲਾਂ’ ਸਪਲਾਈ ਕਰੇਗਾ।
ਇਸ ਨੂੰ ਲੈ ਕੇ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਇੰਡੋਨੇਸ਼ੀਆ ਦੇ ਰਾਸ਼ਟਰਪਤੀ ਪ੍ਰਾਬੋਵੋ ਸੁਬੀਆਨਤੋ ਵਿਚਾਲੇ ਜਕਾਰਤਾ ਵਿਖੇ ਹੋਈ ਇਕ ਉਚ ਪੱਧਰੀ ਬੈਠਕ ਦੌਰਾਨ ਇਹ ਅਹਿਮ ਸਹਿਮਤੀ ਬਣੀ ਹੈ।
ਇਸਦੇ ਨਾਲ ਹੀ ਦੋਵਾਂ ਦੇਸ਼ਾਂ ਵਲੋਂ ਸਮੁੰਦਰੀ ਸੁਰੱਖਿਆ ਨੂੰ ਲੈ ਕੇ ਅਹਿਮ ਫੈਸਲਿਆਂ ’ਤੇ ਵੀ ਮੋਹਰ ਲਗਾਈ ਗਈ ਹੈ।
ਇਨ੍ਹਾਂ ਦੋਵੇਂ ਆਗੂਆਂ ਦੀ ਮੌਜੂਦਗੀ ਵਿਚ ਕਰੀਬ ਇੱਕ ਦਰਜਨ ਅਹਿਮ ਸਮਝੌਤਿਆਂ ’ਤੇ ਦਸਤਖਤ ਕੀਤੇ ਗਏ ਹਨ।
ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਮੋਦੀ ਤਿੰਨ ਦੇਸ਼ਾਂ ਦੇ ਦੌਰੇ ਦੇ ਪਹਿਲੇ ਪੜਾਅ ਤਹਿਤ ਇੰਡੋਨੇਸ਼ੀਆ ਦੀ ਰਾਜਧਾਨੀ ਜਕਾਰਤਾ ਪਹੁੰਚੇ ਸਨ, ਜਿੱਥੇ ਉਨ੍ਹਾਂ ਦਾ ਰੈਡ ਕਾਰਪੇਟ ਵਿਛਾ ਕੇ ਸ਼ਾਨਦਾਰ ਸਵਾਗਤ ਕੀਤਾ ਗਿਆ।
ਸੰਬੰਧਿਤ ਪੋਸਟਾਂ:
ਕੋਈ ਸੰਬੰਧਿਤ ਪੋਸਟ ਨਹੀਂ।
