punjabilens.com

ਅਮਰੀਕਾ ਅਤੇ ਇਰਾਨ ਦੀ ਜੰਗ ਖਤਮ, ਹੋਇਆ ਸਮਝੌਤਾ

ਡੌਨਲਡ ਟਰੰਪ, ਅਮਰੀਕਾ

ਤੈਅ ਮਿਤੀ ਤੋਂ ਇਕ ਦਿਨ ਪਹਿਲਾਂ ਹੀ ਸਮਝੌਤੇ ’ਤੇ ਕੀਤੇ ਦਸਤਖਤ


ਨਵੀਂ ਦਿੱਲੀ/ਬਿਊਰੋ ਨਿਊਜ਼
ਅਮਰੀਕਾ ਅਤੇ ਇਰਾਨ ਦੇ ਵਿਚਾਲੇ ਚੱਲ ਰਹੀ ਜੰਗ ਖਤਮ ਕਰਨ ਲਈ ਅੰਤਰਿਮ ਸਮਝੌਤੇ ’ਤੇ ਦਸਤਖਤ ਹੋ ਗਏ ਹਨ।

ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਇਰਾਨ ਦੇ ਰਾਸ਼ਟਰਪਤੀ ਮਸੂਦ ਪਜਸ਼ਕਿਆਨ ਨੇ ਫਰਾਂਸ ਦੇ ਪੈਲੇਸ ਆਫ ਵਰਸੇਲਜ਼ ਵਿਖੇ ਸਬੰਧਤ ਸਮਝੌਤੇ ’ਤੇ ਦਸਤਖਤ ਕੀਤੇ।

ਇਸ ਮੌਕੇ ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕਰੋਨ ਵੀ ਹਾਜ਼ਰ ਰਹੇ। ਇਹ ਸਮਝੌਤਾ ਤੁਰੰਤ ਪ੍ਰਭਾਵ ਨਾਲ ਲਾਗੂ ਹੋ ਗਿਆ ਹੈ।

ਇਸ ਸਮਝੌਤੇ ਦੇ ਤਹਿਤ ਇਰਾਨ ਅਤੇ ਲਿਬਨਾਨ ਵਿਚ ਮਿਲਟਰੀ ਐਕਸ਼ਨ ਵੀ ਖਤਮ ਕੀਤਾ ਜਾਵੇਗਾ।

ਹੋਰਮੁਜ ਸਟਰੇਟ ਨੂੰ ਦੁਬਾਰਾ ਖੋਲ੍ਹਿਆ ਜਾਵੇਗਾ ਅਤੇ ਅਮਰੀਕਾ ਦੀ ਫੌਜੀ ਨਾਕਾਬੰਦੀ ਵੀ ਖਤਮ ਕੀਤੀ ਜਾਵੇਗੀ।

ਇਸ ਸਮਝੌਤੇ ਤਹਿਤ ਇਰਾਨ ਨੇ ਪਰਮਾਣੂ ਹਥਿਆਰ ਨਾ ਬਣਾਉਣ ਦਾ ਭਰੋਸਾ ਦਿੱਤਾ ਹੈ, ਜਦੋਂ ਕਿ ਇਰਾਨ ਦੇ ਪੁਨਰ ਨਿਰਮਾਣ ਲਈ 300 ਅਰਬ ਡਾਲਰ ਦੇ ਫੰਡ ਦੀ ਯੋਜਨਾ ’ਤੇ ਵੀ ਸਹਿਮਤੀ ਬਣੀ ਹੈ।

ਜ਼ਿਕਰਯੋਗ ਹੈ ਕਿ ਇਸ ਸਮਝੌਤੇ ’ਤੇ ਭਲਕੇ 19 ਜੂਨ ਨੂੰ ਸਵਿੱਜ਼ਰਲੈਂਡ ’ਚ ਜਨੇਵਾ ਦੇ ਨੇੜੇ ਲੂਸਰਨ ਸ਼ਹਿਰ ਵਿਚ ਦਸਤਖਤ ਕੀਤੇ ਜਾਣੇ ਸਨ, ਪਰ ਇਸ ’ਤੇ ਨਿਰਧਾਰਤ ਸਮੇਂ ਤੋਂ ਇਕ ਦਿਨ ਪਹਿਲਾਂ ਹੀ ਦਸਤਖਤ ਕਰ ਦਿੱਤੇ ਗਏ ਹਨ।  

Leave a Comment

Your email address will not be published. Required fields are marked *