Punjabi Lens

ਇਟਲੀ ’ਚ ਬੁਰਕੇ ਅਤੇ ਨਕਾਬ ’ਤੇ ਪਾਬੰਦੀ ਦੀ ਤਿਆਰੀ

ਪੀ ਐਮ ਮੇਲੋਨੀ

ਇਟਲੀ ’ਚ ਬੁਰਕੇ ਅਤੇ ਨਕਾਬ ’ਤੇ ਪਾਬੰਦੀ ਲਗਾਉਣ ਦੀ ਤਿਆਰੀ

ਪ੍ਰਧਾਨ ਮੰਤਰੀ ਜੌਰਜੀਆ ਮੈਲੋਨੀ ਨੇ ਨਵੇਂ ਨਿਯਮ ਬਣਾਉਣ ਦਾ ਕੀਤਾ ਐਲਾਨ

ਨਵੀਂ ਦਿੱਲੀ/ਬਿਊਰੋ ਨਿਊਜ਼  

ਇਟਲੀ ਦੀ ਪ੍ਰਧਾਨ ਮੰਤਰੀ ਜੌਰਜੀਆ ਮੈਲੋਨੀ ਨੇ ਐਲਾਨ ਕੀਤਾ ਹੈ ਕਿ ਉਨ੍ਹਾਂ ਦੀ ਸਰਕਾਰ ਸਕੂਲਾਂ ਵਿਚ ਬੁਰਕੇ ਅਤੇ ਨਕਾਬ ਨਾਲ ਚਿਹਰਾ ਢੱਕਣ ’ਤੇ ਪਾਬੰਦੀ ਲਗਾਉਣ ਅਤੇ ਹਰ ਜਮਾਤ ਵਿਚ ਵਿਦੇਸ਼ੀ ਵਿਦਿਆਰਥੀਆਂ ਦੀ ਵੱਧ ਤੋਂ ਵੱਧ ਗਿਣਤੀ ਤੈਅ ਕਰ ਰਹੀ ਹੈ।

ਉਹਨਾਂ ਆਪਣੀ ਪਾਰਟੀ ‘ਬ੍ਰਦਰਜ਼ ਆਫ ਇਟਲੀ’ ਦੇ ਯੂਥ ਵਿੰਗ ਦੇ ਸਾਲਾਨਾ ਇਕੱਠ ਨੂੰ ਸੰਬੋਧਨ ਕਰਦਿਆਂ ਇਹ ਐਲਾਨ ਕੀਤੇ ਹਨ।

ਉਨ੍ਹਾਂ ਦੱਸਿਆ ਕਿ ਜਲਦੀ ਹੀ ਕੈਬਨਿਟ ਮੀਟਿੰਗ ਵਿਚ ਮਤਾ ਪੇਸ਼ ਕੀਤਾ ਜਾਵੇਗਾ, ਜਿਸ ਤਹਿਤ ਹਰ ਜਮਾਤ ਵਿਚ ਵਿਦੇਸ਼ੀ ਬੱਚਿਆਂ ਦੀ ਗਿਣਤੀ ਸੀਮਤ ਕੀਤੀ ਜਾਵੇਗੀ।

ਇਸ ਤੋਂ ਇਲਾਵਾ ਜਿਨ੍ਹਾਂ ਵਿਦੇਸ਼ੀ ਵਿਦਿਆਰਥੀਆਂ ਨੂੰ ਸਕੂਲ ਦੇ ਮਾਹੌਲ ਵਿਚ ਢਲਣ ਵਿਚ ਸਮੱਸਿਆ ਆਉਂਦੀ ਹੈ, ਉਨ੍ਹਾਂ ਦੇ ਮਾਪਿਆਂ ਲਈ ਇਤਾਲਵੀ ਭਾਸ਼ਾ ਸਿੱਖਣਾ ਲਾਜ਼ਮੀ ਕੀਤਾ ਜਾਵੇਗਾ।

ਸਕੂਲਾਂ ਵਿਚ ਬੁਰਕਾ ਅਤੇ ਨਕਾਬ ਪਹਿਨਣ ’ਤੇ ਵੀ ਪੂਰੀ ਤਰ੍ਹਾਂ ਰੋਕ ਲਾਈ ਜਾਵੇਗੀ।

ਉਨ੍ਹਾਂ ਕਿਹਾ ਕਿ ਜੇ ਜਮਾਤ ਵਿਚ ਸਿਰਫ ਇਕ ਬੱਚਾ ਇਤਾਲਵੀ ਨਹੀਂ ਸਮਝਦਾ, ਤਾਂ ਉਹ ਅਧਿਆਪਕਾਂ ਅਤੇ ਜਮਾਤੀਆਂ ਦੀ ਮੱਦਦ ਨਾਲ ਜਲਦੀ ਸਿੱਖ ਸਕਦਾ ਹੈ।

ਪਰ ਜੇ ਅਜਿਹੇ ਬੱਚਿਆਂ ਦੀ ਗਿਣਤੀ ਵਧ ਜਾਵੇ ਜਾਂ ਬਹੁਮਤ ਬਣ ਜਾਵੇ ਤਾਂ ਇਹ ‘ਏਕੀਕਰਨ’ ਨਹੀਂ ਸਗੋਂ ‘ਅਣਗਹਿਲੀ’ ਹੋਵੇਗੀ।

Leave a Comment

Your email address will not be published. Required fields are marked *

Scroll to Top