Punjabi Lens

ਚਾਚੀ ਨੇ ਗਰਮ ਤਵੇ ਅਤੇ ਚਿਮਟੇ ਨਾਲ ਕੁੱਟਿਆ ਬੱਚਾ

ਬਰਨਾਲਾ ਚਾਚੀ ਕਾਂਡ

ਢਾਈ ਸਾਲ ਪਹਿਲਾਂ ਇਸ ਬੱਚੇ ਨੂੰ ਲਿਆ ਸੀ ਗੋਦ

ਬਰਨਾਲਾ/ਬਿਊਰੋ ਨਿਊਜ਼

ਬਰਨਾਲਾ ਦੇ ਨਜ਼ਦੀਕੀ ਪਿੰਡ ਸੰਘੇੜਾ ਵਿਚ ਇਕ ਮਹਿਲਾ ਨੇ ਗੋਦ ਲਏ 5 ਸਾਲਾਂ ਦੇ ਬੱਚੇ ਨੂੰ ਗਰਮ ਤਵੇ, ਲੋਹੇ ਦੇ ਚਿਮਟੇ ਅਤੇ ਡੰਡਿਆਂ ਨਾਲ ਕੁੱਟਿਆ।

ਇਸ ਮਾਮਲੇ ਦਾ ਖੁਲਾਸਾ ਉਦੋਂ ਹੋਇਆ, ਜਦੋਂ ਬੱਚਾ ਸਰੀਰ ’ਤੇ ਪਏ ਜਲਣ ਦੇ ਨਿਸ਼ਾਨ ਲੈ ਕੇ ਸਕੂਲ ਪਹੁੰਚਿਆ।

ਬੱਚੇ ਦੀ ਹਾਲਤ ਦੇਖ ਕੇ ਬਣਾਏ ਗਏ ਵੀਡੀਓ ਅਤੇ ਫੋਟੋਆਂ ਸ਼ੋਸ਼ਲ ਮੀਡੀਆ ’ਤੇ ਵਾਇਰਲ ਹੋ ਗਈਆਂ।

ਇਸ ਬੱਚੇ ਦੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਪਟਿਆਲਾ ਦੀ ਸਮਾਜ ਸੇਵੀ ਸੰਸਥਾ ‘ਆਪਣਾ ਫਰਜ਼ ਸੇਵਾ ਸੁਸਾਇਟੀ’ ਦੇ ਮੁਖੀ ਜਥੇਦਾਰ ਸਤਪਾਲ ਸਿੰਘ ਆਪਣੀ ਟੀਮ ਲੈ ਕੇ ਸੰਘੇੜਾ ਪਿੰਡ ਪਹੁੰਚ ਗਏ।

ਉਨ੍ਹਾਂ ਨੇ ਪੰਚਾਇਤ, ਪਿੰਡ ਵਾਸੀਆਂ, ਪੁਲਿਸ ਅਤੇ ਬਾਲ ਵਿਕਾਸ ਵਿਭਾਗ ਦੀ ਮੱਦਦ ਨਾਲ ਬੱਚੇ ਨੂੰੂ ਤੁਰੰਤ ਬਰਨਾਲਾ ਦੇ ਸਿਵਲ ਹਸਪਤਾਲ ਵਿਚ ਭਰਤੀ ਕਰਾਇਆ।

ਇਸ ਬੱਚੇ ਦੇ ਪਿਤਾ ਮੂਲ ਚੰਦ ਨੇ ਦੱਸਿਆ ਕਿ ਉਨ੍ਹਾਂ ਦੀ ਪਤਨੀ ਦੀ ਮੌਤ ਹੋ ਗਈ ਹੈ। ਇਸ ਲਈ ਢਾਈ ਸਾਲ ਪਹਿਲਾਂ ਆਪਣੇ ਛੋਟੇ ਪੁੱਤਰ ਨੂੰ ਵੱਡੇ ਭਰਾ ਨੂੰ ਗੋਦ ਦੇ ਦਿੱਤਾ ਸੀ।

ਬੱਚੇ ਦੇ ਪਿਤਾ ਨੇ ਦੋਸ਼ੀ ਮਹਿਲਾ ਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ।

ਪੁਲਿਸ ਨੇ ਕੇਸ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

Leave a Comment

Your email address will not be published. Required fields are marked *

Scroll to Top