punjabilens.com

ਇਰਾਨ ਵਲੋਂ ਅਮਰੀਕੀ ਟਿਕਾਇਆਂ ਉੱਤੇ ਹਮਲੇ

Iran

ਅਮਰੀਕੀ ਏਅਰ ਸਟਰਾਈਕ ਦੇ ਜਵਾਬ ਵਿਚ ਇਰਾਨ ਦੀ ਕਾਰਵਾਈ

ਨਵੀਂ ਦਿੱਲੀ/ਬਿਊਰੋ ਨਿਊਜ਼


ਇਰਾਨ ਨੇ ਬਹਿਰੀਨ, ਕੁਵੈਤ ਅਤੇ ਜੌਰਡਨ ਵਿਚ ਮੌਜੂਦ ਅਮਰੀਕੀ ਫੌਜੀ ਟਿਕਾਣਿਆਂ ’ਤੇ ਡਰੋਨ ਅਤੇ ਮਿਜ਼ਾਈਲ ਹਮਲੇ ਕੀਤੇ ਹਨ। ਇਰਾਨ ਨੇ ਅਮਰੀਕੀ ਟਿਕਾਣਿਆਂ ’ਤੇ 21 ਹਮਲੇ ਕਰਨ ਦਾ ਦਾਅਵਾ ਵੀ ਕੀਤਾ ਹੈ।

ਉਧਰ ਅਮਰੀਕੀ ਅਧਿਕਾਰੀਆਂ ਨੇ ਇਰਾਨ ਦੇ ਇਸ ਦਾਅਵੇ ਨੂੰ ਖਾਰਜ ਕਰਦੇ ਹੋਏ ਕਿਹਾ ਕਿ ਨੁਕਸਾਨ ਦੀ ਜਾਣਕਾਰੀ ਵਧਾ-ਚੜ੍ਹਾਅ ਕੇ ਪੇਸ਼ ਕੀਤੀ ਜਾ ਰਹੀ ਹੈ।

ਇਰਾਨ ਦੀ ਇਸਲਾਮਿਕ ਰੈਵੋਲੂਸਨਰੀ ਗਾਰਡ ਕੋਰ ਦਾ ਕਹਿਣਾ ਹੈ ਕਿ ਇਹ ਹਮਲੇ ਅਮਰੀਕੀ ਕਾਰਵਾਈਆਂ ਦੇ ਜਵਾਬ ਵਿਚ ਕੀਤੇ ਗਏ ਹਨ।

\ਇਸ ਤੋਂ ਪਹਿਲਾਂ ਅਮਰੀਕੀ ਫੌਜ ਨੇ ਹੋਰਮੁਜ਼ ਜਲਡਮਰੂ ਦੇ ਨੇੜੇ ਇਰਾਨੀ ਹਵਾਈ ਰੱਖਿਆ ਪ੍ਰਣਾਲੀਆਂ, ਕਮਾਂਡ, ਕੰਟਰੋਲ ਕੇਂਦਰਾਂ ਅਤੇ ਨਿਗਰਾਨੀ ਰਾਡਾਰ ਸਾਈਟਾਂ ’ਤੇ ਹਵਾਈ ਹਮਲੇ ਕੀਤੇ ਸਨ।

ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਲੰਘੇ ਸੋਮਵਾਰ ਨੂੰ ਹੋਰਮੁਜ਼ ਸਟਰੇਟ ਦੇ ਨੇੜੇ ਅਮਰੀਕੀ ਫੌਜ ਦਾ ਅਪਾਚੇ ਹੈਲੀਕਾਪਟਰ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ ਅਤੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਸ ਨੂੰ ਲੈ ਕੇ ਇਰਾਨ ’ਤੇ ਇਲਜ਼ਾਮ ਵੀ ਲਗਾਏ ਸਨ।

ਟਰੰਪ ਨੇ ਕਿਹਾ ਸੀ ਕਿ ਅਮਰੀਕਾ ਇਸ ਹਮਲੇ ਦਾ ਜਵਾਬ ਦੇਵੇਗਾ ਅਤੇ ਇਸਦੇ ਜ਼ਿੰਮੇਵਾਰ ਵਿਅਕਤੀਆਂ ਨੂੰ ਇਸਦੀ ਕੀਮਤ ਤਾਰਨੀ ਪਵੇਗੀ।

ਹਾਲਾਂਕਿ ਇਰਾਨ ਨੇ ਅਮਰੀਕੀ ਹੈਲੀਕਾਪਟਰ ਸੁੱਟਣ ਦੀ ਜ਼ਿੰਮੇਵਾਰੀ ਨਹੀਂ ਲਈ ਸੀ।

Leave a Comment

Your email address will not be published. Required fields are marked *