Punjabi Lens

ਨਰਿੰਦਰ ਮੋਦੀ ਦੇ PM ਵਜੋਂ 4399 ਦਿਨ ਪੂਰੇ

ਨਰਿੰਦਰ ਮੋਦੀ, ਪ੍ਰਧਾਨ ਮੰਤਰੀ

ਕੈਬਨਿਟ ਨੇ ਤਾੜੀਆਂ ਵਜਾ ਕੇ ਪੀਐਮ ਮੋਦੀ ਦਾ ਕੀਤਾ ਸਵਾਗਤ


ਨਵੀਂ ਦਿੱਲੀ/ਬਿਊਰੋ ਨਿਊਜ਼
ਅੱਜ 10 ਜੂਨ ਨੂੰ, ਨਰਿੰਦਰ ਮੋਦੀ ਨੇ ਚੁਣੇ ਹੋਏ ਪ੍ਰਧਾਨ ਮੰਤਰੀ ਵਜੋਂ ਸਭ ਤੋਂ ਲੰਬੇ ਸਮੇਂ ਤੱਕ ਲਗਾਤਾਰ ਕਾਰਜਕਾਲ ਦਾ ਰਿਕਾਰਡ ਬਣਾਇਆ ਹੈ।

\ਨਰਿੰਦਰ ਮੋਦੀ ਨੇ 26 ਮਈ, 2014 ਨੂੰ ਭਾਰਤ ਦੇ ਪ੍ਰਧਾਨ ਮੰਤਰੀ ਅਹੁਦੇ ਦੀ ਸਹੁੰ ਚੁੱਕੀ ਸੀ ਅਤੇ ਅੱਜ 10 ਜੂਨ 2026 ਨੂੰ ਉਨ੍ਹਾਂ ਦੇ ਕਾਰਜਕਾਲ ਦੇ 4399 ਦਿਨ ਪੂਰੇ ਹੋਏ ਹਨ। \

ਇਹ ਪ੍ਰਧਾਨ ਮੰਤਰੀ ਵਜੋਂ ਉਨ੍ਹਾਂ ਦਾ ਲਗਾਤਾਰ ਤੀਜਾ ਕਾਰਜਕਾਲ ਹੈ।

\ਇਸੇ ਦੌਰਾਨ ਨਵੀਂ ਦਿੱਲੀ ’ਚ ਕੇਂਦਰੀ ਮੰਤਰੀ ਮੰਡਲ ਦੀ ਬੈਠਕ ਵਿਚ ਮੰਤਰੀਆਂ ਨੇ ਪ੍ਰਧਾਨ ਮੰਤਰੀ ਮੋਦੀ ਦੇ ਸਵਾਗਤ ਵਿਚ ਖੜ੍ਹੇ ਹੋ ਕੇ ਤਾੜੀਆਂ ਵਜਾਈਆਂ ਅਤੇ ਨਾਲ ਹੀ ਇਕ ਵਿਸ਼ੇਸ਼ ਮਤਾ ਵੀ ਪਾਸ ਕੀਤਾ।

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਇਹ ਰਿਕਾਰਡ ਸਾਬਕਾ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦੇ ਨਾਮ ਸੀ।

ਨਹਿਰੂ 1952 ਵਿਚ ਹੋਈਆਂ ਪਹਿਲੀਆਂ ਆਮ ਚੋਣਾਂ ਤੋਂ ਬਾਅਦ 4398 ਦਿਨਾਂ ਤੱਕ ਪ੍ਰਧਾਨ ਮੰਤਰੀ ਅਹੁਦੇ ’ਤੇ ਰਹੇ।
 

Leave a Comment

Your email address will not be published. Required fields are marked *

Scroll to Top