
ਪੰਜਾਬ-ਹਰਿਆਣਾ ਹਾਈਕੋਰਟ ਨੂੰ ਬੰਬ ਦੀ ਧਮਕੀ
ਸੁਰੱਖਿਆ ਏਜੰਸੀਆਂ ਨੇ ਬਾਰੀਕੀ ਨਾਲ ਕੀਤੀ ਜਾਂਚ
ਚੰਡੀਗੜ੍ਹ/ਬਿਊਰੋ ਨਿਊਜ਼
ਚੰਡੀਗੜ੍ਹ ਦੇ ਸੈਕਟਰ 1 ’ਚ ਸਥਿਤ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੂੰ ਅੱਜ ਸਵੇਰੇ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ।
ਮੀਡੀਆ ਰਿਪੋਰਟਾਂ ਮੁਤਾਬਕ ਇਹ ਧਮਕੀ ਈਮੇਲ ਜ਼ਰੀਏ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਰਜਿਸਟਰਾਰ ਦੀ ਅਧਿਕਾਰਤ ਈਮੇਲ ’ਤੇ ਆਈ ਹੈ।
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਅਜਿਹੀਆਂ ਧਮਕੀਆਂ ਮਿਲ ਚੁੱਕੀਆਂ ਹਨ।
ਇਸਦੇ ਚੱਲਦਿਆਂ ਸੁਰੱਖਿਆ ਦੇ ਮੱਦੇਨਜ਼ਰ ਹਾਈਕੋਰਟ ਵਿਖੇ ਵਕੀਲਾਂ ਅਤੇ ਕਰਮਚਾਰੀਆਂ ਦੇ ਦਾਖਲੇ ਨੂੰ ਰੋਕਿਆ ਗਿਆ।
ਇਸੇ ਦੌਰਾਨ ਸੁਰੱਖਿਆ ਟੀਮਾਂ ਵਲੋਂ ਬਾਰੀਕੀ ਨਾਲ ਤਲਾਸ਼ੀ ਮੁਹਿੰਮ ਚਲਾਈ ਗਈ।
ਇਸਦੇ ਨਾਲ ਹੀ ਸੰਭਾਵੀ ਐਮਰਜੈਂਸੀ ਸਥਿਤੀ ਲਈ ਫਾਇਰ ਬਿ੍ਰਗੇਡ ਅਤੇ ਐਂਬੂਲੈਂਸ ਨੂੰ ਪਹਿਲਾਂ ਤੋਂ ਹੀ ਤਿਆਰ ਰੱਖਿਆ ਗਿਆ ਸੀ।
ਜ਼ਿਕਰਯੋਗ ਹੈ ਕਿ ਚੰਡੀਗੜ੍ਹ ਵਿਚ ਇਸ ਤੋਂ ਪਹਿਲਾਂ ਵੀ ਸਕੂਲ, ਪਾਸਪੋਰਟ ਦਫਤਰ, ਹਾਈਕੋਰਟ ਅਤੇ ਕਈ ਹੋਰ ਅਹਿਮ ਸਥਾਨਾਂ ਨੂੰ ਕਈ ਵਾਰ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਮਿਲ ਚੁੱਕੀਆਂ ਹਨ।






