
ਈਡੀ ਦਾ ਦਾਅਵਾ – ਸਿਸੋਦੀਆ ਅਤੇ ਸਤੇਂਦਰ ਜੈਨ ‘ਗਮਾਡਾ’ ਦੇ ਅਫਸਰਾਂ ਨਾਲ ਕਰਦੇ ਸੀ ਬੈਠਕਾਂ
ਪੰਜਾਬ ਵਿਚ ਨਿਲਾਮੀ ਤੋਂ ਪਹਿਲਾਂ ਜ਼ਮੀਨ ਦੀ ਕੀਮਤ ਘਟਾਉਣ ਦੇ ਲੱਗ ਰਹੇ ਇਲਜ਼ਾਮ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਅਤੇ ਚੰਡੀਗੜ੍ਹ ਸਣੇ ਪੰਜ ਸ਼ਹਿਰਾਂ ਵਿਚ 26 ਟਿਕਾਣਿਆਂ ’ਤੇ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਵਲੋਂ ਲੰਘੇ ਕੱਲ੍ਹ ਵੀਰਵਾਰ ਤੱਕ ਕਰੀਬ 50 ਘੰਟੇ ਛਾਪੇਮਾਰੀ ਚੱਲਦੀ ਰਹੀ।
ਮੀਡੀਆ ਰਿਪੋਰਟਾਂ ਮੁਤਾਬਕ ਤਿਰੂਪਤੀ ਇਨਫਰਾ-ਪ੍ਰੋਜੈਕਟਸ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ਦੇ ਸਬੰਧ ਵਿਚ ਚਲਾਈ ਗਈ ਇਸ ਮੁਹਿੰਮ ਦੌਰਾਨ ਗਮਾਡਾ ਅਤੇ ਪੰਜਾਬ ਸਰਕਾਰ ਦੇ ਹਾਊਸਿੰਗ ਵਿਭਾਗ ਦੇ ਦਫਤਰਾਂ ਦੀ ਵੀ ਤਲਾਸ਼ੀ ਲਈ ਗਈ।
ਈਡੀ ਨੇ ਦਾਅਵਾ ਕੀਤਾ ਕਿ ਆਮ ਆਦਮੀ ਪਾਰਟੀ ਦੇ ਆਗੂ ਮਨੀਸ਼ ਸਿਸੋਦੀਆ ਅਤੇ ਸਤੇਂਦਰ ਜੈਨ ‘ਗਮਾਡਾ’ ਦੇ ਅਧਿਕਾਰੀਆਂ ਨਾਲ ਗੈਰਰਸਮੀ ਮੀਟਿੰਗਾਂ ਕਰਦੇ ਸਨ।
ਇਸ ਤੋਂ ਇਲਾਵਾ ਨਿਲਾਮੀ, ਜ਼ਮੀਨ ਗ੍ਰਹਿਣ ਕਰਨ ਅਤੇ ਮੁਆਵਜ਼ੇ ਨਾਲ ਸਬੰਧਤ ਫੈਸਲੇ ਸਤੇਂਦਰ ਜੈਨ ਦੇ ਕਹਿਣ ’ਤੇ ਲਏ ਜਾਂਦੇ ਸਨ।
ਏਜੰਸੀ ਨੇ ਇਹ ਵੀ ਦਾਅਵਾ ਕੀਤਾ ਕਿ ਉਨ੍ਹਾਂ ਨੇ ਕੁਝ ਮੋਬਾਇਲਾਂ ਤੋਂ ਅਜਿਹੀਆਂ ਚੈਟਾਂ ਬਰਾਮਦ ਕੀਤੀਆਂ ਹਨ, ਜੋ ਪੰਜਾਬ ਸਰਕਾਰ ਦੇ ਆਗੂਆਂ ਦੇ ਰਿਸ਼ਤੇਦਾਰਾਂ ਨੂੰ ਕਥਿਤ ‘ਹਵਾਲਾ’ ਭੁਗਤਾਨਾਂ ਨਾਲ ਜੋੜਦੀਆਂ ਹਨ।
ਹਾਲਾਂਕਿ, ਆਮ ਆਦਮੀ ਪਾਰਟੀ ਨੇ ਇਨ੍ਹਾਂ ਇਲਜ਼ਾਮਾਂ ਤੋਂ ਇਨਕਾਰ ਕੀਤਾ ਹੈ।
ਈਡੀ ਨੇ ਇਲਜ਼ਾਮ ਲਗਾਇਆ ਕਿ ਨਿਲਾਮੀ ਤੋਂ ਪਹਿਲਾਂ ਗਮਾਡਾ ਦੀ ਜ਼ਮੀਨ ਦੀ ਰਾਖਵੀਂ ਕੀਮਤ ਘਟਾ ਦਿੱਤੀ ਗਈ ਸੀ, ਜਿਸ ਕਾਰਨ ਪੰਜਾਬ ਸਰਕਾਰ ਅਤੇ ਗਮਾਡਾ ਨੂੰ ਕਰੀਬ 10 ਹਜ਼ਾਰ ਕਰੋੜ ਰੁਪਏ ਦਾ ਅਨੁਮਾਨਿਤ ਨੁਕਸਾਨ ਹੋਇਆ ਹੈ।
ਸੰਬੰਧਿਤ ਪੋਸਟਾਂ:
“ਅਨੁਰਾਗ ਵਰਮਾ” ਸਣੇ ਤਿਨ ਅਫਸਰਾਂ ਦਾ ਤਬਾਦਲਾ
ਭਾਜਪਾ ਦੀ ਯਾਤਰਾ ਅਠਾਰਾਂ ਨੂੰ ਹੋਵੇਗੀ ਸ਼ੁਰੂ
ਪਠਾਨਕੋਟ ਤੋਂ ‘ਨਸ਼ਾ ਮੁਕਤ ਯਾਤਰਾ’ ਦਾ ਆਗਾਜ਼
Powered by YARPP.



