punjabilens.com

ਡੋਨਾਲਡ ਟਰੰਪ ਨੇ ਪੀਐਮ ਨਰਿੰਦਰ ਮੋਦੀ ਨੂੰ ਦੱਸਿਆ ਮਹਾਨ

ਨਰਿੰਦਰ ਮੋਦੀ - ਡੌਨਲਡ ਟਰੰਪ

ਟਰੰਪ ਨੇ ਕਿਹਾ : ਭਾਰਤ ਮੇਰੇ ’ਤੇ 100 ਪ੍ਰਤੀਸ਼ਤ ਕਰ ਸਕਦਾ ਹੈ ਭਰੋਸਾ

ਨਵੀਂ ਦਿੱਲੀ/ਬਿਊਰੋ ਨਿਊਜ਼
ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆਪਣਾ ਮਹਾਨ ਦੋਸਤ ਦੱਸਿਆ ਅਤੇ ਕਿਹਾ ਕਿ ਉਹ ਪੀਐਮ ਮੋਦੀ ਦੇ ਬਹੁਤ ਵੱਡੇ ਫੈਨ ਹਨ।

ਟਰੰਪ ਨੇ ਕਿਹਾ ਕਿ ਭਾਰਤ ਅਮਰੀਕਾ ’ਤੇ 100 ਪ੍ਰਤੀਸ਼ਤ ਭਰੋਸਾ ਕਰ ਸਕਦਾ ਹੈ। ਦੱਸਣਯੋਗ ਹੈ ਕਿ ਦਿੱਲੀ ਦੇ ਭਾਰਤ ਮੰਡਪ ਵਿਚ ਆਯੋਜਿਤ ਸਮਾਗਮ ਵਿਚ ਟਰੰਪ ਨੇ ਅਮਰੀਕੀ ਰਾਜਦੂਤ ਸਰਜੀਓ ਨੂੰ ਫੋਨ ਕਰਕੇ ਲੋਕਾਂ ਨੂੰ ਸੰਬੋਧਨ ਕੀਤਾ।

ਟਰੰਪ ਨੇ ਕਿਹਾ ਕਿ ਅਸੀਂ ਪਹਿਲਾਂ ਕਦੇ ਵੀ ਭਾਰਤ ਦੇ ਏਨੇ ਨੇੜੇ ਨਹੀਂ ਰਹੇ।

ਉਨ੍ਹਾਂ ਇਹ ਵੀ ਕਿਹਾ ਕਿ ਭਾਰਤ ਮੇਰੇ ’ਤੇ ਅਤੇ ਅਮਰੀਕਾ ’ਤੇ 100 ਪ੍ਰਤੀਸ਼ਤ ਭਰੋਸਾ ਕਰ ਸਕਦਾ ਹੈ।  

 
 

Leave a Comment

Your email address will not be published. Required fields are marked *