punjabilens.com

ਅਮਰੀਕਾ ਨੂੰ ਦਹਾਕਿਆਂ ਬਾਅਦ ਇੱਜ਼ਤ ਮਿਲੀ

ਇਰਾਨ -ਅਮਰੀਕਾ ਟਰੰਪ

ਅਮਰੀਕੀ ਰਾਸ਼ਟਰਪਤੀ   ਨੂੰ ਇਰਾਨ ਵਿੱਚ ਦਹਾਕਿਆਂ ਬਾਅਦ ਇੱਜ਼ਤ ਮਿਲੀ 

ਵਾਸ਼ਟਿੰਗਟਨ / ਬਿਊਰੋ ਨਿਊਜ਼ 

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਸ਼ਲ ਮੀਡੀਆ ‘ਤੇ ਪੋਸਟ ਕਰਦਿਆਂ ਦਾਅਵਾ ਕੀਤਾ ਕਿ ਕਈ ਦਹਾਕਿਆਂ ਵਿੱਚ ਪਹਿਲੀ ਵਾਰ ਈਰਾਨ ਅਮਰੀਕਾ ਅਤੇ ਉਸਦੇ ਰਾਸ਼ਟਰਪਤੀ ਨੂੰ ਇੰਨਾ ਸਤਿਕਾਰ ਦੇ ਰਿਹਾ ਹੈ।

ਉਨ੍ਹਾਂ ਕਿਹਾ ਕਿ ਇਸ ਵੇਲੇ ਈਰਾਨ ਕਮਜ਼ੋਰ ਸਥਿਤੀ ਵਿੱਚ ਹੈ ਅਤੇ ਸਮਝੌਤੇ ਲਈ ਲਗਭਗ ਹਰ ਸ਼ਰਤ ਮੰਨਣ ਨੂੰ ਤਿਆਰ ਹੈ।

ਦੂਜੇ ਪਾਸੇ, ਈਰਾਨੀ ਸੰਸਦ ਦੇ ਸਪੀਕਰ ਬਾਘੇਰ ਗਾਲੀਬਾਫ ਨੇ ਕਿਹਾ ਕਿ ਅਮਰੀਕਾ ਨਾਲ ਹੋਇਆ ‘ਇਸਲਾਮਾਬਾਦ ਸਮਝੌਤਾ’ ਆਖਿਰਕਾਰ ਅਮਰੀਕਾ ਦੀ ਹਾਰ ਸਾਬਤ ਹੋਇਆ ਹੈ।

ਅਜ਼ਰਬਾਈਜਾਨ ਵਿੱਚ ਇੱਕ ਸਮਾਗਮ ਦੌਰਾਨ ਉਨ੍ਹਾਂ ਦਾਅਵਾ ਕੀਤਾ ਕਿ ਇਹ ਸਮਝੌਤਾ ਕਿਸੇ ਦਬਾਅ ਜਾਂ ਮਜ਼ਬੂਰੀ ਦਾ ਨਤੀਜਾ ਨਹੀਂ ਸੀ, ਸਗੋਂ ਈਰਾਨ ਨੇ ਇਸਨੂੰ ਆਪਣੀਆਂ ਸ਼ਰਤਾਂ ‘ਤੇ ਸਵੀਕਾਰ ਕੀਤਾ ਹੈ।

ਮੁੱਖ ਅਪਡੇਟਸ:

1. ਈਰਾਨੀ ਰਾਸ਼ਟਰਪਤੀ ਪਾਕਿਸਤਾਨ ਪਹੁੰਚੇ:
ਈਰਾਨ ਦੇ ਰਾਸ਼ਟਰਪਤੀ ਮਸੂਦ ਪੇਜ਼ੇਸ਼ਕਿਆਨ ਇੱਕ ਦਿਨੀ ਦੌਰੇ ‘ਤੇ ਪਾਕਿਸਤਾਨ ਪਹੁੰਚੇ। ਇਸ ਦੌਰਾਨ ਅਮਰੀਕਾ ਅਤੇ ਈਰਾਨ ਵਿਚਕਾਰ ਹੋਏ ਸ਼ਾਂਤੀ ਸਮਝੌਤੇ ਬਾਰੇ ਚਰਚਾ ਹੋਈ।

2. ਭਾਰਤ ਨਾਲ ਸੰਬੰਧਿਤ 11 ਜਹਾਜ਼ਾਂ ਨੇ ਹੋਰਮੁਜ਼ ਜਲਡਮਰੂਮੱਧ ਪਾਰ ਕੀਤਾ:
17 ਜੂਨ ਨੂੰ ਅਮਰੀਕਾ-ਈਰਾਨ ਸਮਝੌਤੇ ਤੋਂ ਬਾਅਦ ਹੁਣ ਤੱਕ 11 ਜਹਾਜ਼ ਹੋਰਮੁਜ਼ ਜਲਡਮਰੂਮੱਧ ਪਾਰ ਕਰਕੇ ਭਾਰਤ ਵੱਲ ਰਵਾਨਾ ਹੋ ਚੁੱਕੇ ਹਨ।

3. ਹੋਰਮੁਜ਼ ਰਾਹੀਂ 1.9 ਕਰੋੜ ਬੈਰਲ ਤੇਲ ਦੀ ਆਵਾਜਾਈ:
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦਾਅਵਾ ਕੀਤਾ ਕਿ ਸੋਮਵਾਰ ਨੂੰ ਹੋਰਮੁਜ਼ ਜਲਡਮਰੂਮੱਧ ਰਾਹੀਂ 1.9 ਕਰੋੜ ਬੈਰਲ ਤੇਲ ਦੀ ਆਵਾਜਾਈ ਹੋਈ, ਜੋ ਹੁਣ ਤੱਕ ਦਾ ਇੱਕ ਰਿਕਾਰਡ ਹੈ।

4. ਇਜ਼ਰਾਈਲ ਆਪਣੇ ਹਥਿਆਰ ਖੁਦ ਬਣਾਏਗਾ:
ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਨੂੰ ਆਪਣੀ ਸੁਰੱਖਿਆ ਲਈ ਅਮਰੀਕਾ ‘ਤੇ ਸੈਨਿਕ ਨਿਰਭਰਤਾ ਘਟਾਉਣੀ ਹੋਵੇਗੀ ਅਤੇ ਆਪਣੇ ਹਥਿਆਰ ਖੁਦ ਤਿਆਰ ਕਰਨੇ ਸਿੱਖਣੇ ਹੋਣਗੇ।

5. ਟਰੰਪ ਨੇ ਈਰਾਨ ਨੂੰ ਮੁੜ ਚੇਤਾਵਨੀ ਦਿੱਤੀ:
ਟਰੰਪ ਨੇ ਕਿਹਾ ਕਿ ਜੇਕਰ ਈਰਾਨ ਸਮਝੌਤੇ ਦੀ ਪਾਲਣਾ ਨਹੀਂ ਕਰਦਾ ਜਾਂ ਠੀਕ ਢੰਗ ਨਾਲ ਵਰਤਾਅ ਨਹੀਂ ਕਰਦਾ, ਤਾਂ ਅਮਰੀਕਾ ਦੁਬਾਰਾ ਕਾਰਵਾਈ ਕਰਨ ਲਈ ਤਿਆਰ ਹੈ।

Leave a Comment

Your email address will not be published. Required fields are marked *