
ਏਅਰ ਕੁਆਲਿਟੀ ਇੰਡੈਕਸ ਵਧ ਕੇ 159 ’ਤੇ ਪਹੁੰਚਿਆ
ਨਵੀਂ ਦਿੱਲੀ/ਬਿਊਰੋ ਨਿਊਜ਼
ਕੌਮੀ ਰਾਜਧਾਨੀ ਦਿੱਲੀ ਵਿਚ ਅੱਜ ਮੰਗਲਵਾਰ ਸਵੇਰੇ ਹਵਾ ਦੀ ਗੁਣਵੱਤਾ ਵਿਚ ਮਾਮੂਲੀ ਗਿਰਾਵਟ ਦੇਖਣ ਨੂੰ ਮਿਲੀ।
ਸੈਂਟਰਲ ਪੋਲਿਊਸ਼ਨ ਕੰਟਰੋਲ ਬੋਰਡ ਦੇ ਅੰਕੜਿਆਂ ਅਨੁਸਾਰ, ਸ਼ਹਿਰ ਦਾ ਏਅਰ ਕੁਆਲਿਟੀ ਇੰਡੈਕਸ ਲੰਘੇ ਕੱਲ੍ਹ ਦੇ 151 ਤੋਂ ਵਧ ਕੇ ਅੱਜ 159 ਹੋ ਗਿਆ।
ਹਾਲਾਂਕਿ ਇਹ ਅੰਕੜਾ ਅਜੇ ਵੀ ‘ਮੱਧਮ’ ਸ਼ੇ੍ਰਣੀ ਵਿਚ ਬਣਿਆ ਹੋਇਆ ਹੈ। ਸੈਂਟਰਲ ਪੋਲਿਊਸ਼ਨ ਕੰਟਰੋਲ ਬੋਰਡ ਦੇ ਅੰਕੜਿਆਂ ਮੁਤਾਬਕ ਦਿੱਲੀ ਦੇ ਕਈ ਇਲਾਕੇ ‘ਖਰਾਬ’ ਸ਼ੇ੍ਰਣੀ ਵਿਚ ਰਹੇ, ਜਿਨ੍ਹਾਂ ਵਿਚ ਅਲੀਪੁਰ, ਦਵਾਰਕਾ ਸੈਕਟਰ 8, ਜਹਾਂਗੀਰਪੁਰੀ ਅਤੇ ਵਜ਼ੀਰਪੁਰ ਸ਼ਾਮਲ ਹਨ।
ਉਧਰ ਦੂਜੇ ਪਾਸੇ ਆਨੰਦ ਵਿਹਾਰ ਵਿਚ ਹਵਾ ਦੀ ਗੁਣਵੱਤਾ ਬਹੁਤ ਜ਼ਿਆਦਾ ਵਿਗੜ ਕੇ ਏਅਰ ਕੁਆਲਿਟੀ ਇੰਡੈਕਸ 404 ਦੇ ਨਾਲ ਗੰਭੀਰ ਸ਼ੇ੍ਰਣੀ ਵਿਚ ਪਹੁੰਚ ਗਈ।
ਦਿੱਲੀ ਦੇ ਮੁਕਾਬਲੇ ਭਾਰਤ ਦੇ ਕਈ ਹੋਰ ਪ੍ਰਮੁੱਖ ਸ਼ਹਿਰਾਂ ਵਿਚ ਹਵਾ ਦੀ ਗੁਣਵੱਤਾ ਕਾਫੀ ਬਿਹਤਰ ਦਰਜ ਕੀਤੀ ਗਈ।
ਇਸੇ ਦੌਰਾਨ ਪੰਜਾਬ ਵਿਚ ਕਹਿਰ ਦੀ ਗਰਮੀ ਪੈ ਰਹੀ ਹੈ ਅਤੇ ਆਉਣ ਵਾਲੇ ਦਿਨਾਂ ਵਿਚ ਵੀ ਲੂ ਚੱਲਣ ਦੀ ਸੰਭਾਵਨਾ ਹੈ।

