Punjabi Lens

ਭਾਰਤ ’ਤੇ ਸੋ ਫੀਸਦੀ ਟੈਰਿਫ ਲਗਾਉਣ ਦਾ ਰਸਤਾ ਸਾਫ

 

ਟੈਰੀਫ਼

ਭਾਰਤ ’ਤੇ 100 ਫੀਸਦੀ ਟੈਰਿਫ ਲਗਾਉਣ ਦਾ ਡੋਨਾਲਡ ਟਰੰਪ ਦਾ ਰਸਤਾ ਸਾਫ

ਰੂਸ ਤੋਂ ਤੇਲ ਖਰੀਦਣ ਵਾਲਿਆਂ ’ਤੇ ਹੋ ਸਕਦਾ ਹੈ ਐਕਸ਼ਨ


ਵਾਸ਼ਿੰਗਟਨ/ਬਿਊਰੋ ਨਿਊਜ਼  


ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਹੁਣ ਭਾਰਤ ’ਤੇ 100 ਫੀਸਦੀ ਤੱਕ ਟੈਰਿਫ ਲਗਾ ਸਕਦੇ ਹਨ।

ਇਸ ਨਾਲ ਸਬੰਧਿਤ ਬਿੱਲ ਅਮਰੀਕੀ ਸੰਸਦ ਵਿਚ ਪਾਸ ਹੋ ਗਿਆ ਹੈ।

ਭਾਰਤ ਆਪਣੀ ਜ਼ਰੂਰਤ ਦਾ 40 ਫੀਸਦੀ ਤੋਂ ਜ਼ਿਆਦਾ ਕਰੂਡ ਤੇਲ ਰੂਸ ਤੋਂ ਖਰੀਦ ਰਿਹਾ ਹੈ, ਇਸ ਕਰਕੇ ਭਾਰਤ ’ਤੇ ਇਸ ਟੈਰਿਫ ਦਾ ਖਤਰਾ ਹੈ।

ਅਮਰੀਕੀ ਸੰਸਦ ਦੇ ਹੇਠਲੇ ਸਦਨ ਹਾਊਸ ਆਫ ਰਿਪ੍ਰਜ਼ੈਨਟੇਟਿਵਜ਼ ਨੇ ਰੂਸ ਤੋਂ ਜ਼ਿਆਦਾ ਤੇਲ ਖਰੀਦਣ ਵਾਲੇ ਪੰਜ ਦੇਸ਼ਾਂ ’ਤੇ 100 ਫੀਸਦੀ ਤੱਕ ਟੈਰਿਫ ਲਗਾਉਣ ਵਾਲਾ ਬਿੱਲ ਪਾਸ ਕੀਤਾ।

ਇਸ ਬਿੱਲ ਦੇ ਹੱਕ ਵਿਚ 262 ਅਤੇ ਵਿਰੋਧ ਵਿਚ 159 ਵੋਟਾਂ ਪਈਆਂ। ਜ਼ਿਕਰਯੋਗ ਹੈ ਕਿ ਸੈਨੇਟ ਲੰਘੇ ਅਗਸਤ ਮਹੀਨੇ ਇਸ ਨੂੰ 86-11 ਵੋਟਾਂ ਨਾਲ ਪਾਸ ਕਰ ਚੁੱਕੀ ਹੈ।

ਇਸਦੇ ਚੱਲਦਿਆਂ ਡੋਨਾਲਡ ਟਰੰਪ ਵਲੋਂ ਇਸ ਬਿੱਲ ’ਤੇ ਦਸਤਖਤ ਕਰਦਿਆਂ ਹੀ ਇਹ ਕਾਨੂੰਨ ਬਣ ਜਾਵੇਗਾ।

ਇਸ ਨੂੰ ਅਧਿਕਾਰਤ ਤੌਰ ਉਤੇ ‘ਲਿੰਡਸੇ ਓ ਗ੍ਰਾਹਮ ਸੈਕਸ਼ਨਿੰਗ ਰਸ਼ੀਆ ਐਂਡ ਇਰਾਨ ਐਕਟ ਆਫ 2026’ ਨਾਮ ਦਿੱਤਾ ਗਿਆ ਹੈ।

ਰੂਸ ਤੋਂ ਜ਼ਿਆਦਾ ਕੱਚਾ ਤੇਲ ਖਰੀਦਣ ਵਾਲੇ ਪੰਜ ਦੇਸ਼ਾਂ ਦੀ ਅਮਰੀਕੀ ਲਿਸਟ ਵਿਚ ਚੀਨ, ਭਾਰਤ, ਸਲੋਵਾਕੀਆ, ਹੰਗਰੀ ਅਤੇ ਅਜਰਬੈਜਾਨ ਸ਼ਾਮਲ ਹਨ।

ਅਮਰੀਕਾ ਦੇ ਵਪਾਰਕ ਪ੍ਰਤੀਨਿਧੀ ਹਰ 180 ਦਿਨਾਂ ਬਾਅਦ ਇਸ ਸੂਚੀ ਦਾ ਮੁਲਾਂਕਣ ਵੀ ਕਰਨਗੇ।

ਅਮਰੀਕਾ ਵਲੋਂ 100 ਫੀਸਦੀ ਟੈਰਿਫ ’ਤੇ ਭਾਰਤ ਦੇ ਵਿਦੇਸ਼ ਮੰਤਰਾਲੇ ਦਾ ਕਹਿਣਾ ਹੈ ਕਿ ਦੇਸ਼ ਦੇ ਹਿੱਤਾਂ ਨਾਲ ਕੋਈ ਵੀ ਸਮਝੌਤਾ ਨਹੀਂ ਕਰਾਂਗੇ।

 

Leave a Comment

Your email address will not be published. Required fields are marked *

Scroll to Top