punjabilens.com

ਭਾਰਤ-ਆਸਟ੍ਰੇਲੀਆ ਵਿਚਾਲੇ ਯੂਰੇਨੀਅਮ ਸਮਝੌਤਾ

ਨਰਿੰਦਰ ਮੋਦੀ, ਪ੍ਰਧਾਨ ਮੰਤਰੀ

ਮੈਲਬੌਰਨ ’ਚ ਦੋਵਾਂ ਪ੍ਰਧਾਨ ਮੰਤਰੀਆਂ ਨੇ ਕਈ ਸਮਝੌਤਿਆਂ ਦਾ ਕੀਤਾ ਐਲਾਨ


ਨਵੀਂ ਦਿੱਲੀ/ਬਿਊਰੋ ਨਿਊਜ਼  
ਭਾਰਤ ਅਤੇ ਆਸਟਰੇਲੀਆ ਵਿਚਕਾਰ ਯੂਰੇਨੀਅਮ ਸੌਦੇ ’ਤੇ ਮੋਹਰ ਲੱਗ ਗਈ ਹੈ।
ਆਸਟਰੇਲੀਆ ਦੇ ਮੈਲਬੌਰਨ ਵਿਚ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਆਸਟਰੇਲੀਆ ਦੇ ਪ੍ਰਧਾਨ ਮੰਤਰੀ ਐਨਥਨੀ ਅਲਬਾਨੀਜ਼ ਨੇ ਆਪਣੀ ਮੁਲਾਕਾਤ ਤੋਂ ਬਾਅਦ ਇਕ ਸਾਂਝੀ ਪ੍ਰੈਸ ਕਾਨਫਰੰਸ ਵਿਚ ਰੱਖਿਆ, ਵਪਾਰ, ਊਰਜਾ, ਪੁਲਾੜ ਅਤੇ ਮਹੱਤਵਪੂਰਨ ਖਣਿਜਾਂ ਸਣੇ ਕਈ ਖੇਤਰਾਂ ਵਿਚ ਸਮਝੌਤਿਆਂ ਦਾ ਐਲਾਨ ਕੀਤਾ ਹੈ।

ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਆਸਟਰੇਲੀਆ ਤੋਂ ਭਾਰਤ ਨੂੰ ਯੂਰੇਨੀਅਮ ਦੀ ਸਪਲਾਈ ਸ਼ੁਰੂ ਹੋਵੇਗੀ।

ਇਹ ਭਾਰਤ ਦੇ ਸਾਫ ਊਰਜਾ ਮਿਸ਼ਨ ਨੂੰ ਮਜ਼ਬੂਤ ਕਰੇਗਾ। ਉਨ੍ਹਾਂ ਅੱਗੇ ਕਿਹਾ ਕਿ ਭਾਰਤ ਅਤੇ ਆਸਟਰੇਲੀਆ ਸਾਂਝੇ ਤੌਰ ’ਤੇ ਇਕ ਮਹੱਤਵਪੂਰਨ ਖਣਿਜ ਗਲਿਆਰਾ ਵੀ ਵਿਕਸਤ ਕਰਨਗੇ।

ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਭਾਰਤ ਅਤੇ ਆਸਟਰੇਲੀਆ ਵਿਚਕਾਰ ਸਬੰਧ ਕ੍ਰਿਕਟ ਵਾਂਗ ਹਨ ਅਤੇ ਸਾਡੀਆਂ ਮੀਟਿੰਗਾਂ ਵੀ ਕ੍ਰਿਕਟ ਵਾਂਗ ਹੀ ਹਨ।

ਉਨ੍ਹਾਂ ਕਿਹਾ ਕਿ ਸਾਡੇ ਏਜੰਡੇ ਦਾ ਕੇਂਦਰ ਇਕ ਦਿਨਾ ਮੈਚ ਵਰਗਾ ਹੈ ਅਤੇ ਫੈਸਲੇ ਟੀ-20 ਮੈਚ ਵਾਂਗ ਜਲਦੀ ਲਏ ਜਾਂਦੇ ਹਨ।

ਮੋਦੀ ਨੇ ਕਿਹਾ ਕਿ ਆਸਟਰੇਲੀਆ ਨਾਲ ਸਾਡੀ ਸਾਂਝੇਦਾਰੀ ਟੈਸਟ ਮੈਚ ਵਾਂਗ ਲੰਬੀ ਅਤੇ ਮਜ਼ਬੂਤ ਹੈ। ਦੋਵਾਂ ਧਿਰਾਂ ਨੇ ‘ਰੱਖਿਆ ਅਤੇ ਸੁਰੱਖਿਆ ਸਹਿਯੋਗ ’ਤੇ ਸੰਯੁਕਤ ਐਲਾਨਨਾਮਾ’ ਜਾਰੀ ਕਰਦਿਆਂ ਕਿਹਾ ਕਿ ਉਹ ਸਮੁੰਦਰੀ ਸੁਰੱਖਿਆ, ਰੱਖਿਆ ਉਦਯੋਗ, ਜਾਣਕਾਰੀ ਸਾਂਝੀ ਕਰਨ, ਦਹਿਸ਼ਤਵਾਦ ਅਤੇ ਇਕ-ਦੂਜੇ ਦੇ ਇਲਾਕਿਆਂ ਵਿਚ ਜਹਾਜ਼ਾਂ ਦੀ ਤਾਇਨਾਤੀ ਵਧਾਉਣ ’ਤੇ ਮਿਲ ਕੇ ਕੰਮ ਕਰਨਗੇ।

ਮਿਲੀ ਜਾਣਕਾਰੀ ਅਨੁਸਾਰ ਭਾਰਤ ਅਤੇ ਆਸਟਰੇਲੀਆ ਰਣਨੀਤਕ ਸਥਿਤੀਆਂ ਨੂੰ ਪੂਰਾ ਕਰਨ ਲਈ ਆਪਣੀ ਭਾਈਵਾਲੀ ਨੂੰ ‘ਵਿਕਸਿਤ’ ਕਰਨ ਲਈ ਸਹਿਮਤ ਹੋਏ ਹਨ।  

Leave a Comment

Your email address will not be published. Required fields are marked *