punjabilens.com

ਆਸਟ੍ਰੇਲੀਆ ’ਚ ਸਟੂਡੈਂਟ ਵੀਜ਼ਾ ਫੀਸ 25 %ਵਧੀ

ਆਸਟ੍ਰੇਲੀਆਈ ਪ੍ਰਧਾਨ ਮੰਤਰੀ

ਆਸਟਰੇਲੀਆ ’ਚ ਪੜ੍ਹਾਈ ਮਹਿੰਗੀ – ਸਟੂਡੈਂਟ ਵੀਜ਼ਾ ਫੀਸ 25 ਫੀਸਦੀ ਵਧਾਈ


ਪੰਜਾਬੀਆਂ ’ਤੇ ਪਵੇਗਾ ਇਸਦਾ ਜ਼ਿਆਦਾ ਅਸਰ


ਚੰਡੀਗੜ੍ਹ/ਬਿਊਰੋ ਨਿਊਜ਼  
ਆਸਟਰੇਲੀਆ ਦੀ ਸਰਕਾਰ ਨੇ ਸਟੂਡੈਂਟ ਵੀਜ਼ਾ ਅਰਜ਼ੀ ਫੀਸ 25 ਫੀਸਦੀ ਵਧਾ ਕੇ 2500 ਆਸਟਰੇਲੀਆਈ ਡਾਲਰ ਕਰ ਦਿੱਤੀ ਹੈ, ਜੋ ਕਿ 1 ਜੁਲਾਈ 2026 ਤੋਂ ਲਾਗੂ ਹੋ ਗਈ ਹੈ।

ਇਹ ਫੀਸ ਪਹਿਲਾਂ 2 ਹਜ਼ਾਰ ਆਸਟਰੇਲੀਆਈ ਡਾਲਰ ਸੀ। ਜਦੋਂ ਬਾਇਓਮੈਟਿ੍ਰਕ ਫੀਸ ਨੂੰ ਅਰਜ਼ੀ ਫੀਸ ਨਾਲ ਜੋੜਿਆ ਜਾਂਦਾ ਹੈ, ਤਾਂ ਭਾਰਤੀ ਵਿਦਿਆਰਥੀਆਂ ਲਈ ਕੁੱਲ ਲਾਗਤ ਕਰੀਬ 1 ਲੱਖ 70 ਹਜ਼ਾਰ ਰੁਪਏ ਹੋ ਜਾਵੇਗੀ।

ਇਸ ਕਦਮ ਦਾ ਸਭ ਤੋਂ ਵੱਡਾ ਪ੍ਰਭਾਵ ਪੰਜਾਬੀਆਂ ’ਤੇ ਪਵੇਗਾ। ਆਸਟਰੇਲੀਆ ਦੀ ਸਰਕਾਰ ਵਲੋਂ ਇਹ ਫੈਸਲਾ ਦੇਸ਼ ਦੀ ਆਰਥਿਕਤਾ ਦੇ ਅੰਦਰ ਨੌਕਰੀਆਂ ਦੇ ਸੰਕਟ ਨੂੰ ਹੱਲ ਕਰਨ ਲਈ ਲਿਆ ਗਿਆ ਹੈ।

ਆਸਟਰੇਲੀਆ ਦੇ ਵਿੱਤ ਮੰਤਰਾਲੇ ਦੇ ਅਨੁਸਾਰ, 2024-25 ਵਿਚ 48 ਹਜ਼ਾਰ 536 ਭਾਰਤੀ ਵਿਦਿਆਰਥੀਆਂ ਨੂੰ ਵੀਜ਼ਾ ਮਿਲਿਆ, ਜਦੋਂ ਕਿ ਇਕ ਸਾਲ ਪਹਿਲਾਂ ਇਹ ਗਿਣਤੀ 50 ਹਜ਼ਾਰ 516 ਸੀ।

ਇਸ ਤੋਂ ਸਾਫ ਹੈ ਕਿ ਵੀਜ਼ਾ ਫੀਸ ਵਧਾਉਣ ਤੋਂ ਬਾਅਦ 2 ਤੋਂ 3 ਸਾਲ ਤੱਕ ਵਿਦਿਆਰਥੀ ਵੀਜ਼ਿਆਂ ਦੀ ਮੰਗ ’ਚ ਲਗਾਤਾਰ ਗਿਰਾਵਟ ਦਰਜ ਕੀਤੀ ਗਈ ਹੈ।

ਆਸਟਰੇਲੀਆ ਨੇ ਨੌਨ-ਰਿਫੰਡੇਬਲ ਵੀਜ਼ਾ ਅਰਜ਼ੀ ਫੀਸ ਵੀ 750 ਡਾਲਰ ਤੱਕ ਵਧਾ ਦਿੱਤੀ ਹੈ।

Leave a Comment

Your email address will not be published. Required fields are marked *