Punjabi Lens

ਭਾਜਪਾ ਦਾ ਪੰਜਾਬ ਚੋਣਾਂ ਨੂੰ ਲੈ ਕੇ ਪੰਚਕੂਲਾ ’ਚ ਦੋ ਦਿਨਾਂ ਮੰਥਨ ਸ਼ੁਰੂ

ਭਾਜਪਾ ਦਾ ਪੰਜਾਬ ਚੋਣਾਂ ਨੂੰ ਲੈ ਕੇ ਪੰਚਕੂਲਾ ’ਚ ਦੋ ਦਿਨਾਂ ਮੰਥਨ ਸ਼ੁਰੂ

ਜ਼ਮੀਨੀ ਪੱਧਰ ਦੇ ਮੁੱਦਿਆਂ ਅਤੇ ਗਠਜੋੜ ਦੀ ਰਣਨੀਤੀ ਬਾਰੇ ਲਿਆ ਜਾਵੇਗਾ ਫੀਡਬੈਕ

ਚੰਡੀਗੜ੍ਹ/ਬਿਊਰੋ ਨਿਊਜ਼

ਭਾਜਪਾ
ਪੰਜਾਬ ਵਿਚ ਨਸ਼ੇ ਖਿਲਾਫ ਆਪਣੀ ਮੁਹਿੰਮ ਖਤਮ ਕਰਨ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਨੇ ਪੰਜਾਬ ਦੀਆਂ ਅਗਾਮੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਰਣਨੀਤੀ ਉਲੀਕਣੀ ਸ਼ੁਰੂ ਕਰ ਦਿੱਤੀ ਹੈ।

ਇਸ ਨੂੰ ਲੈ ਕੇ ਭਾਜਪਾ ਵਲੋਂ ਅੱਜ ਤੋਂ ਪੰਚਕੂਲਾ ਵਿਚ ਦੋ ਦਿਨਾਂ ਦਾ ਮੰਥਨ ਸ਼ੁਰੂ ਹੋ ਗਿਆ ਹੈ।

ਇਸ ਮੰਥਨ ਦੀ ਅਗਵਾਈ ਭਾਜਪਾ ਦੇ ਕੌਮੀ ਜਨਰਲ ਸਕੱਤਰ ਬੀ.ਐਲ. ਸੰਤੋਸ਼ ਕਰ ਰਹੇ ਹਨ।

ਇਸੇ ਦੌਰਾਨ ਪੰਜਾਬ ਭਾਜਪਾ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਦੱਸਿਆ ਕਿ ਇਸ ਮੀਟਿੰਗ ਵਿਚ ਨਸ਼ੇ ਦੇ ਮੁੱਦੇ ’ਤੇ ਚਲਾਈ ਗਈ ਸਾਡੀ ਜਨਤਕ ਮੁਹਿੰਮ ਦੇ ਹੁੰਗਾਰੇ ਅਤੇ ਸਫਲਤਾ ਦਾ ਜਾਇਜ਼ਾ ਲਿਆ ਜਾਵੇਗਾ।

ਨਾਲ ਹੀ ਅਗਲੇ ਸਾਲ ਹੋਣ ਵਾਲੀਆਂ ਪੰਜਾਬ ਚੋਣਾਂ ਦੀ ਰਣਨੀਤੀ ਬਾਰੇ ਵੀ ਚਰਚਾ ਹੋਵੇਗੀ।

ਇਸ ਮੀਟਿੰਗ ਵਿਚ ਗਠਜੋੜ ਦੀ ਰਣਨੀਤੀ ਅਤੇ ਜ਼ਮੀਨੀ ਪੱਧਰ ਦਾ ਫੀਡਬੈਕ ਲਿਆ ਜਾਵੇਗਾ।

ਜ਼ਿਕਰਯੋਗ ਹੈ ਕਿ ਭਾਜਪਾ ਨੇ ‘ਨਸ਼ਾ ਮੁਕਤ ਪੰਜਾਬ ਯਾਤਰਾ’ ਦੇ ਆਖਰੀ ਪੜਾਅ ਮੌਕੇ ਲੰਘੇ ਕੱਲ੍ਹ ਜਲੰਧਰ ਵਿਚ ਰੈਲੀ ਕੀਤੀ ਸੀ ਅਤੇ ਇਸ ਰੈਲੀ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸੰਬੋਧਨ ਕੀਤਾ ਸੀ।

 

Leave a Comment

Your email address will not be published. Required fields are marked *

Scroll to Top