Punjabi Lens

ਮੁੱਖ ਮੰਤਰੀ ਭਗਵੰਤ ਮਾਨ ਨੂੰ ਜਪਾਨ ਜਾਣ ਦੀ ਨਹੀਂ ਮਿਲੀ ਆਗਿਆ

ਮੁੱਖ ਮੰਤਰੀ ਭਗਵੰਤ ਮਾਨ ਨੂੰ ਜਪਾਨ ਜਾਣ ਦੀ ਨਹੀਂ ਮਿਲੀ ਆਗਿਆ

ਏਸ਼ੀਅਨ ਖੇਡਾਂ ਦਾ ਹਾਕੀ ਮੈਚ ਦੇਖਣ ਜਾਣਾ ਚਾਹੁੰਦੇ ਸੀ ਮਾਨ

ਮੁਹਾਲੀ/ਬਿਊਰੋ ਨਿਊਜ਼

ਭਗਵੰਤ ਮਾਨ
ਭਗਵੰਤ ਸਿੰਘ ਮਾਨ ਨੂੰ ਏਸ਼ੀਅਨ ਖੇਡਾਂ ਵਿਚ ਭਾਰਤੀ ਪੁਰਸ਼ ਹਾਕੀ ਟੀਮ ਦਾ ਮੈਚ ਦੇਖਣ ਦੇ ਲਈ ਜਪਾਨ ਜਾਣ ਦੀ ਭਾਰਤ ਸਰਕਾਰ ਵਲੋਂ ਮਨਜੂਰੀ ਨਹੀਂ ਦਿੱਤੀ ਗਈ।

ਕੇਂਦਰ ਸਰਕਾਰ ਵਲੋਂ ਭਗਵੰਤ ਮਾਨ ਦੇ ਇਸ ਦੌਰੇ ਨੂੰ ਰੱਦ ਕਰਦੇ ਹੋਏ ਸੁਰੱਖਿਆ ਕਾਰਨਾਂ ਦਾ ਹਵਾਲਾ ਦਿੱਤਾ ਗਿਆ ਹੈ।

ਮੀਡੀਆ ਰਿਪੋਰਟਾਂ ਮੁਤਾਬਕ ਕੇਂਦਰ ਸਰਕਾਰ ਵਲੋਂ ਸਪੱਸ਼ਟ ਕਿਹਾ ਗਿਆ ਹੈ ਕਿ ਅੰਤਰਰਾਸ਼ਟਰੀ ਖੇਡ ਆਯੋਜਨਾਂ ਦੇ ਦੌਰਾਨ ਕਿਸੇ ਵੀ ਵੀਆਈਪੀ ਵਿਅਕਤੀ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਇਕ ਵੱਡੀ ਚੁਣੌਤੀ ਹੈ।

ਕੇਂਦਰ ਸਰਕਾਰ ਵਲੋਂ ਕਿਹਾ ਗਿਆ ਹੈ ਕਿ ਸੁਰੱਖਿਆ ਦੇ ਮਾਮਲੇ ਵਿਚ ਕੋਈ ਜੋਖਮ ਨਹੀਂ ਲਿਆ ਜਾ ਸਕਦਾ।

ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਏਸ਼ੀਅਨ ਖੇਡਾਂ ਵਿਚ ਭਾਰਤੀ ਪੁਰਸ਼ ਹਾਕੀ ਟੀਮ ਦੇ ਮੈਚ ਦੇਖਣ ਲਈ ਜਪਾਨ ਜਾਣ ਦਾ ਸੱਦਾ ਮਿਲਿਆ ਸੀ।

ਸੀਐਮ ਮਾਨ ਨੂੰ ਇਹ ਸੱਦਾ ਲੰਘੀ 21 ਸਤੰਬਰ ਨੂੰ ਏਸ਼ੀਅਨ ਹਾਕੀ ਫੈਡਰੇਸ਼ਨ ਵਲੋਂ ਮਿਲਿਆ ਸੀ।  

Leave a Comment

Your email address will not be published. Required fields are marked *

Scroll to Top