Punjabi Lens

ਆ.ਆ.ਪ . ਵਿਧਾਇਕਾ ਨੇ ਡਰਾਈਵਰ ਦੇ ਮਾਰਿਆ ਥੱਪੜ

truck driver vs rajinderpal kaur

ਵਿਧਾਇਕਾ ਛੀਨਾ ਦਾ ਦਾਅਵਾ – ਲਾਪਰਵਾਹੀ ਨਾਲ ਵਾਹਨ ਚਲਾਉਣ ’ਤੇ ਸਿਰਫ ਮੰਗੀ ਸੀ ਚਾਬੀ  

ਲੁਧਿਆਣਾ/ਬਿਊਰੋ ਨਿਊਜ਼

   
ਪੰਜਾਬ ਵਿਚ ਸੱਤਾਧਾਰੀ ਧਿਰ ਦੇ ਆਗੂਆਂ ਦੀ ਕਥਿਤ ਧੱਕੇਸ਼ਾਹੀ ਦਾ ਮਾਮਲਾ ਇਕ ਵਾਰ ਫਿਰ ਸਾਹਮਣੇ ਆਇਆ ਹੈ।

ਇਸ ਵਾਰ ਹਲਕਾ ਲੁਧਿਆਣਾ (ਦੱਖਣੀ) ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕਾ ਰਜਿੰਦਰਪਾਲ ਕੌਰ ਛੀਨਾ ਚਰਚਾ ਵਿਚ ਹਨ।

ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਇਕ ਵੀਡੀਓ ਵਿਚ ਦਿਖਾਇਆ ਗਿਆ ਹੈ ਕਿ ਵਿਧਾਇਕਾ ਦੀ ਗੱਡੀ ਇੱਕ ਟਰੱਕ ਦੇ ਪਿੱਛੇ ਸੀ।

ਟਰੱਕ ਡਰਾਈਵਰ ਵਲੋਂ ਲੰਘਣ ਲਈ ਰਾਹ ਦੇਣ ਵਿਚ ਹੋਈ ਦੇਰੀ ’ਤੇ ਵਿਧਾਇਕਾ ਕਥਿਤ ਤੌਰ ’ਤੇ ਨਰਾਜ਼ ਹੋ ਗਏ।

ਇਸ ਤੋਂ ਬਾਅਦ ਵਿਧਾਇਕਾ ਟਰੱਕ ਵੱਲ ਗਈ ਅਤੇ ਉਸ ਨੇ ਟਰੱਕ ਡਰਾਈਵਰ ਨੂੰ ਹੇਠਾਂ ਉਤਰਨ ਲਈ ਕਿਹਾ ਅਤੇ ਉਸ ਨਾਲ ਬਹਿਸ ਕਰਨ ਲੱਗੀ।

ਦੇਖਦੇ ਹੀ ਦੇਖਦੇ ਵਿਧਾਇਕਾ ਰਜਿੰਦਰਪਾਲ ਕੌਰ ਛੀਨਾ ਨੇ ਟਰੱਕ ਡਰਾਈਵਰ ਦੇ ਥੱਪੜ ਮਾਰ ਦਿੱਤਾ।

ਇਹ ਸਾਰੀ ਘਟਨਾ ਸੀਸੀ ਟੀਵੀ ਵਿਚ ਕੈਦ ਹੋ ਗਈ, ਜੋ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਚੁੱਕੀ ਹੈ।

ਇਸੇ ਦੌਰਾਨ ਵਿਧਾਇਕਾ ਛੀਨਾ ਨੇ ਕਿਹਾ ਕਿ ਮੈਨੂੰ ਇਲਾਕਾ ਨਿਵਾਸੀਆਂ ਤੋਂ ਸ਼ਿਕਾਇਤ ਮਿਲੀ ਸੀ ਕਿ ਇਹ ਟਰੱਕ ਚਾਲਕ ਵਾਹਨ ਨੂੰ ਬਹੁਤ ਲਾਪਰਵਾਹੀ ਨਾਲ ਚਲਾ ਰਿਹਾ ਸੀ।

ਉਸ ਨੂੰ ਰੋਕਿਆ ਗਿਆ ਅਤੇ ਮੈਂ ਉਸ ਤੋਂ ਵਾਹਨ ਦੀਆਂ ਚਾਬੀਆਂ ਮੰਗੀਆਂ।

ਵਿਧਾਇਕਾ ਨੇ ਕਿਹਾ ਕਿ ਵਿਰੋਧੀ ਧਿਰ ਮੈਨੂੰ ਬਦਨਾਮ ਕਰਨ ਲਈ ਇਸ ਘਟਨਾ ਨੂੰ ਗਲਤ ਰੂਪ ਦੇ ਰਹੀ ਹੈ, ਕਿ ਮੈਂ ਡਰਾਈਵਰ ਨੂੰ ਥੱਪੜ ਮਾਰਿਆ ਹੈ, ਜਦੋਂ ਕਿ ਮੈਂ ਸਿਰਫ ਡਰਾਈਵਰ ਤੋਂ ਚਾਬੀ ਲੈਣ ਲਈ ਹੱਥ ਉਪਰ ਕੀਤਾ ਸੀ।

Leave a Comment

Your email address will not be published. Required fields are marked *

Scroll to Top