
ਬਿਜਲੀ ਦੀ ਮੰਗ 16 ਹਜ਼ਾਰ ਮੈਗਾਵਾਟ ਤੋਂ ਪਾਰ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਵਿਚ ਬਿਜਲੀ ਸੰਕਟ ਲਗਾਤਾਰ ਵਧਦਾ ਜਾ ਰਿਹਾ ਹੈ ਅਤੇ ਸੂਬੇ ਵਿਚ ਬਿਜਲੀ ਦੀ ਮੰਗ 16 ਹਜ਼ਾਰ ਮੈਗਾਵਾਟ ਤੋਂ ਪਾਰ ਹੋ ਚੁੱਕੀ ਹੈ।
ਇਸਦੇ ਚੱਲਦਿਆਂ ਬਿਜਲੀ ਦੀ ਪੂਰਤੀ ਲਈ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਸਿੱਧੇ ਤੌਰ ’ਤੇ ਥਰਮਲ ਪਲਾਂਟਾਂ ’ਤੇ ਨਿਰਭਰ ਹੈ।
ਅੱਜ ਮੰਗਲਵਾਰ ਨੂੰ ਰੋਪੜ ਥਰਮਲ ਪਲਾਂਟ ਦੇ ਦੋ ਯੂਨਿਟ ਬੰਦ ਹੋ ਗਏ ਹਨ, ਜਿਸਦੀ ਵਜ੍ਹਾ ਨਾਲ ਬਿਜਲੀ ਉਤਪਾਦਨ ਘੱਟ ਹੋ ਗਿਆ ਹੈ ਅਤੇ ਪਾਵਰਕੌਮ ਨੂੰ ਕੇਂਦਰੀ ਪੂਲ ਤੋਂ ਜ਼ਿਆਦਾ ਬਿਜਲੀ ਖਰੀਦਣੀ ਪੈ ਰਹੀ ਹੈ।
ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਤਲਵੰਡੀ ਸਾਬੋ ਅਤੇ ਰਾਜਪੁਰਾ ਦੇ ਪ੍ਰਾਈਵੇਟ ਥਰਮਲ ਪਲਾਂਟਾਂ ਦੇ ਕੁਝ ਯੂਨਿਟ ਤਕਨੀਕੀ ਖਾਮੀਆਂ ਦੇ ਕਾਰਨ ਬੰਦ ਰਹੇ ਅਤੇ ਬਿਜਲੀ ਉਤਪਾਦਨ ਨਹੀਂ ਹੋ ਸਕਿਆ। ਜਿਸ ਕਾਰਨ ਪੰਜਾਬ ਵਿਚ ਬਿਜਲੀ ਦਾ ਸੰਕਟ ਪੈਦਾ ਹੋਇਆ ਹੈ।
ਹੁਣ ਪ੍ਰਾਈਵੇਟ ਪਲਾਂਟ ਦੇ ਯੂਨਿਟ ਚਾਲੂ ਹੋ ਗਏ ਹਨ, ਪਰ ਸਰਕਾਰੀ ਥਰਮਲ ਪਲਾਂਟਾਂ ਦੇ ਯੂਨਿਟ ਬੰਦ ਹੋਣ ਨਾਲ ਸੂਬੇ ਵਿਚ ਬਿਜਲੀ ਦਾ ਸੰਕਟ ਬਰਕਰਾਰ ਹੈ।
ਸੰਬੰਧਿਤ ਪੋਸਟਾਂ:
ਮਾਨ ਸਰਕਾਰ ਨੇ ਬਿਜਲੀ ਸੈਕਟਰ ਤਬਾਹ ਕੀਤਾ
ਪੰਜਾਬ ਵਿਚ ਕੋਲੇ ਦੀ ਘਾਟ ਨਾਲ ਬਿਜਲੀ ਸੰਕਟ
ਨੀਟ ਪੇਪਰ ਮਾਮਲੇ ਉੱਤੇ ਟੁੱਟੀ ਰਾਘਵ ਦੀ ਚੁੱਪੀ
Powered by YARPP.



