punjabilens.com

ਇਰਾਨ ’ਤੇ ਵੱਡੇ ਹਮਲੇ ਦੀ ਤਿਆਰੀ ’ਚ ਅਮਰੀਕਾ

ਇਰਾਨ -ਅਮਰੀਕਾ ਟਰੰਪ

ਇਰਾਨ ਦਾ ਜਵਾਬ : ਅਮਰੀਕਾ ਨੂੰ ਵੀ ਇਸਦੀ ਚੁਕਾਉਣੀ ਪਵੇਗੀ ਕੀਮਤ


ਨਵੀਂ ਦਿੱਲੀ/ਬਿਊਰੋ ਨਿਊਜ਼
ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਅਮਰੀਕਾ ਇਰਾਨ ’ਤੇ ਸਭ ਤੋਂ ਵੱਡਾ ਹਮਲਾ ਕਰਨ ਦੇ ਲਈ ਤਿਆਰ ਹੈ।

ਉਨ੍ਹਾਂ ਕਿਹਾ ਕਿ ਇਸ ਨੂੰ ਲੈ ਕੇ ਤਿਆਰੀ ਪੂਰੀ ਹੈ, ਹੁਣ ਸਿਰਫ ਫੈਸਲਾ ਲੈਣਾ ਬਾਕੀ ਹੈ। ਟਰੰਪ ਨੇ ਇਹ ਵੀ ਕਿਹਾ ਕਿ ਇਰਾਨ ਨੂੰ ਅਜੇ ਤੱਕ ਲੋੜੀਂਦੀ ਸਜ਼ਾ ਨਹੀਂ ਮਿਲੀ ਹੈ।

ਟਰੰਪ ਦੇ ਇਸ ਬਿਆਨ ਤੋਂ ਤੁਰੰਤ ਬਾਅਦ ਇਰਾਨ ਨੇ ਵੀ ਜਵਾਬ ਦਿੱਤਾ ਹੈ। ਇਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਘਚੀ ਨੇ ਕਿਹਾ ਹੈ ਕਿ ਜੇਕਰ ਅਮਰੀਕਾ ਨੇ ਹਮਲੇ ਜਾਰੀ ਰੱਖੇ ਤਾਂ ਉਸ ਨੂੰ ਵੀ ਇਸਦੀ ‘ਹੋਰ ਵੱਡੀ ਕੀਮਤ’ ਚੁਕਾਉਣੀ ਪਵੇਗੀ।

ਉਨ੍ਹਾਂ ਕਿਹਾ ਕਿ ਯੁੱਧ ਖਤਮ ਕਰਨ ਦਾ ਰਸਤਾ ਗੱਲਬਾਤ ਹੈ, ਨਵੇਂ ਹਮਲੇ ਨਹੀਂ। ਉਧਰ ਦੂਜੇ ਪਾਸੇ ਬਿ੍ਰਟੇਨ ਨੇ ਵੀ ਆਪਣੀ ਫੌਜ ਨੂੰ ਅਲਰਟ ’ਤੇ ਰੱਖਿਆ ਹੈ। ਬਿ੍ਰਟਿਸ਼ ਸਰਕਾਰ ਦਾ ਕਹਿਣਾ ਹੈ ਕਿ ਜ਼ਰੂਰਤ ਪੈਣ ’ਤੇ ਉਸਦੀ ਫੌਜ ਦੇਸ਼ ਦੀ ਸੁਰੱਖਿਆ ਦੇ ਲਈ ਤਿਆਰ ਹੈ।

ਇਸ ਤੋਂ ਪਹਿਲਾਂ ਇਰਾਨ ਦੀ ਰੈਵੋਲੂਸ਼ਨਰੀ ਗਾਰਡ ਨੇ ਚਿਤਾਵਨੀ ਦਿੱਤੀ ਸੀ ਕਿ ਜੇਕਰ ਅਮਰੀਕਾ ਨੇ ਬਿ੍ਰਟੇਨ ਦੇ ਫੌਜੀ ਟਿਕਾਣਿਆਂ ਦਾ ਇਸਤੇਮਾਲ ਕੀਤਾ ਤਾਂ ਉਨ੍ਹਾਂ ਨੂੰ ਵੀ ਨਿਸ਼ਾਨਾ ਬਣਾਇਆ ਜਾ ਸਕਦਾ ਹੈ।

 
 

Leave a Comment

Your email address will not be published. Required fields are marked *