punjabilens.com

117 ਹਸਤੀਆਂ ਦੀ ਮੋਦੀ ਤੇ ਸ਼ਰੀਫ ਨੂੰ ਚਿੱਠੀ

ਨਰਿੰਦਰ ਮੋਦੀ ਐਂਡ ਸ਼ਾਹਬਾਜ਼ ਸ਼ਰੀਫ਼

ਭਾਰਤ ਅਤੇ ਪਾਕਿਸਤਾਨ ਦੀਆਂ 117 ਪ੍ਰਮੁੱਖ ਹਸਤੀਆਂ ਨੇ ਨਰਿੰਦਰ ਮੋਦੀ ਅਤੇ ਸ਼ਾਹਬਾਜ਼ ਸ਼ਰੀਫ ਨੂੰ ਲਿਖੀ ਚਿੱਠੀ

ਕਿਹਾ : ਦੁਸ਼ਮਣੀ ਖਤਮ ਕਰੋ, ਗੱਲਬਾਤ ਅਤੇ ਰਿਸ਼ਤੇ ਫਿਰ ਸ਼ੁਰੂ ਹੋਣ
ਨਵੀਂ ਦਿੱਲੀ/ਬਿਊਰੋ ਨਿਊਜ਼
ਭਾਰਤ ਅਤੇ ਪਾਕਿਸਤਾਨ ਦੇ ਰਿਸ਼ਤਿਆਂ ਨੂੰ ਸੁਧਾਰਨ ਦੇ ਲਈ ਦੋਵੇਂ ਦੇਸ਼ਾਂ ਦੀਆਂ 117 ਹਸਤੀਆਂ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੂੰ ਚਿੱਠੀ ਲਿਖੀ ਹੈ।

ਇਸ ਚਿੱਠੀ ਵਿਚ ਕਿਹਾ ਗਿਆ ਹੈ ਕਿ ਟਕਰਾਅ ਨਹੀਂ, ਗੱਲਬਾਤ ਦਾ ਰਸਤਾ ਚੁਣੀਏ, ਤਾਂ ਕਿ ਦੱਖਣੀ ਏਸ਼ੀਆ ਵਿਚ ਸ਼ਾਂਤੀ ਅਤੇ ਵਿਕਾਸ ਦਾ ਮਾਹੌਲ ਬਣ ਸਕੇ।

ਇਨ੍ਹਾਂ 117 ਹਸਤੀਆਂ ਵਿਚ ਸਾਬਕਾ ਅਧਿਕਾਰੀ, ਸਮਾਜਿਕ ਅਤੇ ਸਿਆਸੀ ਹਸਤੀਆਂ ਵੀ ਸ਼ਾਮਲ ਹਨ।

ਭਾਰਤ ਵਲੋਂ ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਫਾਰੂਕ ਅਬਦੁੱਲਾ, ਮਹਿਬੂਬਾ ਮੁਫਤੀ ਅਤੇ ਆਰ.ਜੇ.ਡੀ. ਦੇ ਸੰਸਦ ਮੈਂਬਰ ਮਨੋਜ ਝਾਅ ਸਣੇ 61 ਹਸਤੀਆਂ ਅਤੇ ਪਾਕਿਸਤਾਨ ਵਲੋਂ ਸਾਬਕਾ ਵਿਦੇਸ਼ ਮੰਤਰੀ ਖੁਰਸ਼ੀਦ ਮਹਿਮੂਦ ਕਸੂਰੀ ਸਣੇ 56 ਹਸਤੀਆਂ ਨੇ ਚਿੱਠੀ ’ਤੇ ਦਸਤਖਤ ਕੀਤੇ ਹਨ।

ਇਹ ਪਹਿਲ ਅਜਿਹੇ ਸਮੇਂ ਹੋਈ ਹੈ, ਜਦੋਂ ਹਾਲ ਹੀ ਦੇ ਮਹੀਨਿਆਂ ਦੌਰਾਨ ਭਾਰਤ ਅਤੇ ਪਾਕਿਸਤਾਨ ਦੇ ਸਬੰਧਾਂ ਵਿਚ ਤਣਾਅ ਬਣਿਆ ਹੋਇਆ ਹੈ।  

Leave a Comment

Your email address will not be published. Required fields are marked *