punjabilens.com

CM ਵੀਡੀਓ ਮਾਮਲੇ ’ਚ ਨਵਾਂ ਦਾਅਵਾ

ਭਗਵੰਤ ਸਿੰਘ ਮਾਨ

CM ਵੀਡੀਓ ਮਾਮਲੇ ’ਚ ਨਵਾਂ ਦਾਅਵਾ, ਮਾਨ ਦੀ ਸਭ ਤੋਂ ਵੱਡੀ ਸਿਆਸੀ ਭੁੱਲ 

ਚੰਡੀਗੜ੍ਹ/ ਬਿਊਰੋ ਨਿਊਜ਼ 

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਦਾਅਵਾ ਕੀਤਾ ਹੈ ਕਿ ਜਿਹੜੀ ਵੀਡੀਓ ਉਨ੍ਹਾਂ ਦੀ ਦੱਸ ਕੇ ਵਾਇਰਲ ਕੀਤੀ ਜਾ ਰਹੀ ਹੈ, ਉਸ ਵਿੱਚ ਕਿਸੇ ਹੋਰ ਵਿਅਕਤੀ ਨੂੰ ਮਾਸਕ ਪਾ ਕੇ ਬਣਾਈ ਗਈ ਸੀ।

ਇਸ ਮਾਸਕ ਜਗਮਨ ਸਮਰਾ ਦੇ ਟਿਕ ਟੌਕ ਉੱਤੇ ਪਾਏ ਇੱਕ ਪੁਰਾਣੇ ਵੀਡੀਓ ਵਿੱਚ ਸਪੱਸ਼ਟ ਹੋਇਆ ਸੀ।

ਮੁਹਾਲੀ ਵਿੱਚ ਇੱਕ ਪ੍ਰੈਸ ਕਾਨਫਰੰਸ ਦੌਰਾਨ ਭਗਵੰਤ ਮਾਨ ਨੇ ਵੀਡੀਓ ਦਿਖਾ ਕੇ ਸਪੱਸ਼ਟ ਕੀਤਾ ਕਿ ਜਿਸ ਵਿਅਕਤੀ ਨੇ ਮਾਸਕ ਪਾਇਆ ਹੋਇਆ ਹੈ, ਉਸ ਦੇ ਗਲ਼ੇ ਉੱਤੇ ਉਹ ਨਿਸ਼ਾਨ ਨਹੀਂ ਹੈ, ਜੋ ਮੁੱਖ ਮੰਤਰੀ ਦੇ ਗਲ਼ੇ ਉੱਤੇ ਬਚਪਨ ਵਿੱਚ ਹੋਏ ਆਪਰੇਸ਼ਨ ਕਾਰਨ ਬਣਿਆ ਹੋਇਆ ਹੈ।

ਤੀਜਾ, ਅੱਖਾਂ ਦੀ ਸ਼ਨਾਖਤ ਨੂੰ ਲੁਕਾਉਣ ਲਈ ਉਸ ਨੂੰ ਐਨਕ ਲੁਆਈ ਗਈ ਸੀ, ਤਾਂ ਜੋ ਉਹ ਅੱਖਾਂ ਤੋ ਪਛਾਣਿਆ ਨਾ ਜਾ ਸਕੇ। ਭਗਵੰਤ ਮਾਨ ਨੇ ਕਿਹਾ ਕਿ ਉਹ ਇਹ ਵੀਡੀਓ ਅਕਾਲ ਤਖ਼ਤ ਸਾਹਿਬ ਨੂੰ ਭੇਜਣਗੇ। 

ਇਸੇ ਦੌਰਾਨ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਸਵਾਲ ਚੁੱਕਿਆ ਕਿ ਇਹ ਦਾਅਵਾ ਹੁਣ ਤੱਕ ਕਿਉਂ ਨਹੀਂ ਕੀਤਾ ਗਿਆ, ਪਹਿਲਾ ਮੁੱਖ ਮੰਤਰੀ ਕਹਿੰਦੇ ਰਹੇ ਵੀਡੀਓ ਏਆਈ ਜਨਰੇਟਿਡ ਹੈ ਅਤੇ ਫੇਰ ਕਹਿਣ ਲੱਗੇ ਕਿ ਮੈਂ ਉਸ ਵੀਡੀਓ ਵਿੱਚ ਨਹੀਂ ਹਾਂ।

ਫੇਰ ਪੁਲਿਸ ਅਫਸਰਾਂ ਤੋਂ ਜਾਅਲੀ ਰਿਪੋਰਟ ਤਿਆਰ ਕਰਵਾਈ ਅਤੇ ਜਦੋਂ ਉਹ ਦਾਅ ਵੀ ਨਹੀਂ ਚੱਲਿਆ ਤਾਂ ਹੁਣ ਇਹ ਨਵੀਂ ਦਲੀਲ ਲੈ ਆਏ ਹਨ।

ਵਿਜੇ ਸਾਂਪਲਾ

ਮਾਨ ਦੀ ਸਭ ਤੋਂ ਵੱਡੀ ਗ਼ਲਤੀ

ਸਾਬਕਾ ਕੇਂਦਰੀ ਮੰਤਰੀ ਅਤੇ ਸੀਨੀਅਰ ਭਾਜਪਾ ਆਗੂ ਵਿਜੇ ਸਾਂਪਲਾ ਨੇ ਕਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਕਥਿਤ ਵਿਡੀਉ ਦੀ ਜਾਅਲੀ ਫੋਰੈਂਸਿਕ ਰਿਪੋਰਟ ਮਾਮਲੇ ਚ ਗੁਰੁਗ੍ਰਾਮ ਵਿੱਚ ਦਰਜ ਹੋਈ ਐਫ.ਆਈ.ਆਰ. ਅਤੇ ਹੋਈਆਂ ਗ੍ਰਿਫ਼ਤਾਰੀਆਂ ਨੇ ਪੰਜਾਬ ਸਰਕਾਰ ਅਤੇ ਉਸਦੇ ਨੁਮਾਇੰਦਿਆਂ ਵੱਲੋਂ ਕੀਤੇ ਗਏ ਕਈ ਦਾਵਿਆਂ ’ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮੇ ਨੂੰ ਝੂਠਾ ਸਾਬਤ ਕਰਨ ਲਈ ਕਥਿਤ ਤੌਰ ’ਤੇ ਪੈਸੇ ਅਤੇ ਪ੍ਰਭਾਵ ਦੀ ਵਰਤੋਂ ਕਰਕੇ ਮਨਘੜਤ ਫੋਰੈਂਸਿਕ ਰਿਪੋਰਟਾਂ ਤਿਆਰ ਕਰਵਾਉਣ ਦੀ ਸਾਜ਼ਿਸ਼ ਦਾ ਸਾਹਮਣੇ ਆਉਣਾ ਬਹੁਤ ਹੀ ਗੰਭੀਰ ਮਾਮਲਾ ਹੈ।

ਸਾਂਪਲਾ ਨੇ ਕਿਹਾ ਕਿ ਜੇਕਰ ਜਾਂਚ ਵਿੱਚ ਲੱਗੇ ਦੋਸ਼ ਸਹੀ ਸਾਬਤ ਹੁੰਦੇ ਹਨ ਤਾਂ ਇਹ ਸਿਰਫ਼ ਕਾਨੂੰਨ ਅਤੇ ਜਾਂਚ ਪ੍ਰਕਿਰਿਆ ਨਾਲ ਧੋਖਾਧੜੀ ਨਹੀਂ, ਸਗੋਂ ਸਿੱਖ ਕੌਮ ਦੀ ਸਰਵਉੱਚ ਸੰਸਥਾ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਅਤੇ ਸਰਵਉੱਚਤਾ ਨੂੰ ਠੇਸ ਪਹੁੰਚਾਉਣ ਦੀ ਇੱਕ ਸੁਚਿੰਤਿਤ ਕੋਸ਼ਿਸ਼ ਵੀ ਮੰਨੀ ਜਾਵੇਗੀ।

ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਸਿੱਖ ਕੌਮ ਦੀ ਸਰਵਉੱਚ ਸਦੀਵੀ ਸੰਸਥਾ ਹੈ ਅਤੇ ਇੱਥੋਂ ਜਾਰੀ ਹੋਣ ਵਾਲੇ ਹੁਕਮਨਾਮੇ ਸਮੂਹ ਸਿੱਖ ਕੌਮ ਲਈ ਸਤਿਕਾਰਯੋਗ ਅਤੇ ਮੰਨਣਯੋਗ ਹੁੰਦੇ ਹਨ। ਕੋਈ ਵੀ ਵਿਅਕਤੀ, ਭਾਵੇਂ ਉਹ ਕਿਸੇ ਵੀ ਅਹੁਦੇ ’ਤੇ ਕਿਉਂ ਨਾ ਹੋਵੇ, ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਤੋਂ ਉੱਪਰ ਨਹੀਂ ਹੋ ਸਕਦਾ।

Leave a Comment

Your email address will not be published. Required fields are marked *