
ਇਰਾਨ ਨੇ ਕਿਹਾ : ਹੁਣ ਪਹਿਲਾਂ ਵਰਗਾ ਨਹੀਂ ਰਹੇਗਾ ਹੋਰਮੁਜ਼
ਇਸਦੀ ਦੇਖ-ਰੇਖ ਅਸੀਂ ਆਪਣੇ ਤਰੀਕੇ ਨਾਲ ਕਰਾਂਗੇ
ਨਵੀਂ ਦਿੱਲੀ/ਬਿਊਰੋ ਨਿਊਜ਼
ਇਰਾਨ ਦੀ ਸੰਸਦ ਦੇ ਸਪੀਕਰ ਅਤੇ ਅਮਰੀਕਾ-ਇਰਾਨ ਗੱਲਬਾਤ ਵਿਚ ਇਕ ਮੁੱਖ ਵਾਰਤਾਕਾਰ ਮੁਹੰਮਦ ਬਾਘੇਰ ਗਾਲੀਬਾਫ ਨੇ ਕਿਹਾ ਹੈ ਕਿ ਹੋਰਮੁਜ਼ ਸਟਰੇਟ ਹੁਣ ਯੁੱਧ ਤੋਂ ਪਹਿਲਾਂ ਵਰਗੀ ਸਥਿਤੀ ਵਿਚ ਨਹੀਂ ਪਰਤੇਗਾ।
ਉਨ੍ਹਾਂ ਨੇ ਕਿਹਾ ਹੈ ਕਿ ਇਸ ਅਹਿਮ ਸਮੁੰਦਰੀ ਮਾਰਗ ਦੀ ਦੇਖ-ਰੇਖ ਹੁਣ ਇਰਾਨ ਆਪਣੇ ਤਰੀਕੇ ਨਾਲ ਕਰੇਗਾ, ਹਾਲਾਂਕਿ ਅੰਤਰਰਾਸ਼ਟਰੀ ਨਿਯਮਾਂ ਦੀ ਪਾਲਣਾ ਜਾਰੀ ਰਹੇਗੀ।
ਇਰਾਨ ਦੀ ਸਰਕਾਰੀ ਨਿਊਜ਼ ਏਜੰਸੀ ਦੇ ਮੁਤਾਬਕ ਸਵਿੱਟਜ਼ਰਲੈਂਡ ਵਿਚ ਅਮਰੀਕਾ ਨਾਲ ਤਕਨੀਕੀ ਗੱਲਬਾਤ ਤੋਂ ਪਹਿਲੇ ਦੌਰ ਦੇ ਬਾਅਦ ਗਾਲੀਬਾਫ ਨੇ ਦੁਹਰਾਇਆ ਕਿ ਇਰਾਨ ਨੂੰ ਅਮਰੀਕਾ ’ਤੇ ਭਰੋਸਾ ਨਹੀਂ ਹੈ।
ਗਾਲੀਬਾਫ ਨੇ ਕਿਹਾ ਕਿ ਅਸੀਂ ਕਦੀ ਵੀ ਅਮਰੀਕੀਆਂ ’ਤੇ ਭਰੋਸਾ ਨਹੀਂ ਕੀਤਾ, ਅੱਜ ਵੀ ਨਹੀਂ ਕਰਦੇ ਅਤੇ ਭਵਿੱਖ ਵਿਚ ਵੀ ਸਾਵਧਾਨ ਰਹਿਣ ਵਿਚ ਹੀ ਸਮਝਦਾਰੀ ਹੋਵੇਗੀ।
ਉਧਰ ਦੂਜੇ ਪਾਸੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦਾਅਵਾ ਕੀਤਾ ਕਿ ਇਰਾਨ ਆਪਣੇ ਪ੍ਰਮਾਣੂ ਟਿਕਾਣਿਆਂ ਦੀ ਅੰਤਰਰਾਸ਼ਟਰੀ ਜਾਂਚ ਦੇ ਲਈ ਤਿਆਰ ਹੋ ਗਿਆ ਹੈ।
ਹਾਲਾਂਕਿ ਇਰਾਨ ਨੇ ਇਸ ਦਾਅਵੇ ਨੂੰ ਖਾਰਜ ਕਰਦੇ ਹੋਏ ਕਿਹਾ ਕਿ ਪ੍ਰਮਾਣੂ ਮੁੱਦੇ ’ਤੇ ਕੋਈ ਨਵੀਂ ਸਹਿਮਤੀ ਨਹੀਂ ਬਣੀ ਹੈ।
ਸਵਿੱਟਜ਼ਰਲੈਂਡ ਵਿਚ ਹੋਈ ਗੱਲਬਾਤ ਤੋਂ ਬਾਅਦ ਅਮਰੀਕਾ ਨੇ ਇਰਾਨੀ ਤੇਲ ’ਤੇ ਕੁਝ ਪਾਬੰਦੀਆਂ ’ਚ 60 ਦਿਨ ਦੀ ਢਿੱਲ ਦਿੱਤੀ ਹੈ।
ਸੰਬੰਧਿਤ ਪੋਸਟਾਂ:
ਕੋਈ ਸੰਬੰਧਿਤ ਪੋਸਟ ਨਹੀਂ।
