Punjabi Lens

ਜੀ-7 ਸੰਮੇਲਨ ’ਚ ਮੋਦੀ ‘ਤੇ ਮੇਲੋਨੀ ਦੀ ਟਿੱਪਣੀ

ਮੋਦੀ ਅਤੇ ਮੇਲੋਨੀ

ਮੇਲੋਨੀ ਨੇ ਨਰਿੰਦਰ ਮੋਦੀ ਨੂੰ ਕਿਹਾ : ‘ਅਸੀਂ ਸਭ ਤੋਂ ਮਸ਼ਹੂਰ ਹਾਂ’

ਨਵੀਂ ਦਿੱਲੀ/ਬਿਊਰੋ ਨਿਊਜ਼
ਫਰਾਂਸ ਵਿਚ ਚੱਲ ਰਹੇ ਜੀ-7 ਸਿਖਰ ਸੰਮੇਲਨ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਇਟਲੀ ਦੀ ਪ੍ਰਧਾਨ ਮੰਤਰੀ ਜੌਰਜੀਆ ਮੇਲੋਨੀ ਵਿਚਕਾਰ ਹੋਈ ਇਕ ਸੰਖੇਪ, ਪਰ ਖੁਸ਼ਗਵਾਰ ਗੱਲਬਾਤ ਨੇ ਸ਼ੋਸ਼ਲ ਮੀਡੀਆ ਨੂੰ ਇਕ ਵਾਰ ਫਿਰ ਗਰਮਾ ਦਿੱਤਾ ਹੈ।

ਇਸ ਗੱਲਬਾਤ ਨੇ ਪਿਛਲੇ ਕੁਝ ਸਾਲਾਂ ਵਿਚ ਇੰਟਰਨੈਟ ’ਤੇ ਵਾਇਰਲ ‘ਮੇਲੋਡੀ’ ਰੁਝਾਨ ਨੂੰ ਮੁੜ ਸੁਰਜੀਤ ਕਰ ਦਿੱਤਾ ਹੈ।

ਜਿਵੇਂ ਹੀ ਜੀ-7 ਦੇਸ਼ਾਂ ਦੇ ਆਗੂ ਗਰੁੱਪ ਫੋਟੋ ਲਈ ਇਕੱਠੇ ਹੋਏ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮੇਲੋਨੀ ਨੇ ਨਿੱਘ ਨਾਲ ਇਕ-ਦੂਜੇ ਦਾ ਸਵਾਗਤ ਕੀਤਾ ਅਤੇ ਕੁਝ ਬੋਲਾਂ ਦਾ ਅਦਾਨ-ਪ੍ਰਦਾਨ ਵੀ ਹੋਇਆ।

ਆਨਲਾਈਨ ਵਿਆਪਕ ਤੌਰ ’ਤੇ ਸਾਂਝੀ ਕੀਤੀ ਗਈ ਇਕ ਵੀਡੀਓ ਵਿਚ ਪ੍ਰਧਾਨ ਮੰਤਰੀ ਮੋਦੀ ਸ਼ੋਸ਼ਲ ਮੀਡੀਆ ’ਤੇ ਉਨ੍ਹਾਂ ਦੀ ਪ੍ਰਸਿੱਧੀ ਦਾ ਜ਼ਿਕਰ ਕਰਦੇ ਹੋਏ ਦਿਖਾਈ ਦਿੱਤੇ, ਜਿਸ ’ਤੇ ਮੇਲੋਨੀ ਨੇ ਮਜ਼ਾਕ ਵਿਚ ਕਿਹਾ, ‘‘ਹਾਂ, ਅਸੀਂ ਇੰਸਟਾਗ੍ਰਾਮ ’ਤੇ ਸਭ ਤੋਂ ਮਸ਼ਹੂਰ ਜੋੜਾ ਹਾਂ।’’

ਇਸ ਟਿੱਪਣੀ ਨੇ ਤੁਰੰਤ ‘ਮੇਲੋਡੀ’ ਦੇ ਕਰੇਜ਼ ਨੂੰ ਮੁੜ ਭਖਾ ਦਿੱਤਾ। ਇਸ ਮੌਕੇ ਮੇਲੋਨੀ ਨੇ ਕਿਹਾ ਕਿ ਉਨ੍ਹਾਂ ਨੇ ਇਕ ਮਹੀਨੇ ਤੋਂ ਸਿਗਰਟ ਨਹੀਂ ਪੀਤੀ ਹੈ। ਇਹ ਸੁਣਦੇ ਹੀ ਬ੍ਰਿਟੇਨ, ਕੈਨੇਡਾ, ਜਪਾਨ ਅਤੇ ਯੂਰਪੀ ਸੰਘ ਦੇ ਨੇਤਾਵਾਂ ਨੇ ਮੇਲੋਨੀ ਨੂੰ ਵਧਾਈ ਦਿੱਤੀ।  

 
 

Leave a Comment

Your email address will not be published. Required fields are marked *

Scroll to Top