punjabilens.com

ਭਾਰਤ ’ਚ ਵਿਦੇਸ਼ੀਆਂ ਦੇ ਰਹਿਣ ਲਈ ਨਿਯਮ ਬਦਲੇ

ਵਿਦੇਸ਼ੀ ਭਾਰਤੀ

ਹੁਣ 180 ਦਿਨ ਪੂਰੇ ਹੋਣ ਤੋਂ ਪਹਿਲਾਂ ਰਜਿਸਟਰੇਸ਼ਨ ਕਰਾ ਸਕਣਗੇ


ਨਵੀਂ ਦਿੱਲੀ/ਬਿਊਰੋ ਨਿਊਜ਼
ਭਾਰਤ ਸਰਕਾਰ ਵਲੋਂ ਵਿਦੇਸ਼ੀ ਨਾਗਰਿਕਾਂ ਦੇ ਭਾਰਤ ਵਿਚ ਰਹਿਣ ਲਈ ਨਿਯਮਾਂ ਵਿਚ ਬਦਲਾਅ ਕੀਤਾ ਗਿਆ ਹੈ।

ਗ੍ਰਹਿ ਮੰਤਰਾਲੇ ਨੇ ਇਕ ਨੋਟੀਫਿਕੇਸ਼ਨ, ਇਮੀਗਰੇਸ਼ਨ ਅਤੇ ਵਿਦੇਸ਼ੀ (ਸੋਧ) ਨਿਯਮ 2026 ਜਾਰੀ ਕੀਤਾ ਹੈ, ਜਿਸ ਵਿਚ ਰਜਿਸਟਰੇਸ਼ਨ ਅਤੇ ਅਪੀਲਾਂ ਨਾਲ ਸਬੰਧਤ ਨਿਯਮਾਂ ਵਿਚ ਬਦਲਾਅ ਬਾਰੇ ਜਾਣਕਾਰੀ ਦਿੱਤੀ ਗਈ ਹੈ।

ਨਵੇਂ ਨਿਯਮਾਂ ਦੇ ਮੁਤਾਬਕ ਵਿਦੇਸ਼ੀ ਨਾਗਰਿਕ ਹੁਣ ਭਾਰਤ ਵਿਚ ਉਨ੍ਹਾਂ ਦੇ ਰਹਿਣ ਦੇ 180 ਦਿਨ ਪੂਰੇ ਹੋਣ ਤੋਂ ਪਹਿਲਾਂ ਕਦੀ ਵੀ ਰਜਿਸਟਰੇਸ਼ਨ ਕਰਾ ਸਕਣਗੇ ਅਤੇ ਉਨ੍ਹਾਂ ਕੋਲ ਔਨਲਾਈਨ ਅਪੀਲ ਕਰਨ ਦਾ ਬਦਲ ਵੀ ਹੋਵੇਗਾ।

ਜ਼ਿਕਰਯੋਗ ਹੈ ਕਿ ਪਹਿਲਾਂ ਭਾਰਤ ਵਿਚ 180 ਦਿਨ ਪੂਰੇ ਹੋਣ ਤੋਂ ਬਾਅਦ ਵਿਦੇਸ਼ੀ ਨਾਗਰਿਕਾਂ ਨੂੰ 14 ਦਿਨ ਦੇ ਅੰਦਰ-ਅੰਦਰ ਰਜਿਸਟਰੇਸ਼ਨ ਕਰਾਉਣਾ ਪੈਂਦਾ ਸੀ।

ਭਾਰਤ ਸਰਕਾਰ ਦਾ ਇਹ ਵੀ ਕਹਿਣਾ ਹੈ ਕਿ ਤੈਅ ਸਮਾਂ ਲੰਘ ਜਾਣ ਤੋਂ ਬਾਅਦ ਰਜਿਸਟਰੇਸ਼ਨ ਦੀ ਆਗਿਆ ਸਿਰਫ ਵਿਸ਼ੇਸ਼ ਹਾਲਤਾਂ ਵਿਚ ਹੀ ਹੋਵੇਗੀ।

Leave a Comment

Your email address will not be published. Required fields are marked *