punjabilens.com

ਅਮਰੀਕਾ ਨੇ ਇਰਾਨ ਦੇ ਰਡਾਰ ਕੰਟਰੋਲ ਸਿਸਟਮ ਨੂੰ ਨਿਸ਼ਾਨਾਂ ਬਣਾਇਆ

ਅਮਰੀਕਾ -ਇਰਾਨ

ਇਰਾਨ ਦੇ ਰਡਾਰ ਸਿਸਟਮ ਉੱਤੇ ਅਮਰੀਕੀ ਹਮਲਾ 

ਵਾਸ਼ਿੰਗਟਨ/ ਬਿਊਰੋ ਨਿਊਜ਼ 

ਅਮਰੀਕਾ ਨੇ ਕਿਹਾ ਕਿ ਅਸੀਂ ਈਰਾਨ ਦੇ ਗੋਰੁਕ ਅਤੇ ਕੇਸ਼ਮ ਆਈਲੈਂਡ (ਟਾਪੂ) ‘ਤੇ ਰਡਾਰ ਅਤੇ ਡਰੋਨ ਕੰਟਰੋਲ ਸਾਈਟਾਂ ਨੂੰ ਨਿਸ਼ਾਨਾ ਬਣਾਇਆ ਹੈ।

ਅਮਰੀਕੀ ਸੈਂਟਰਲ ਕਮਾਂਡ (CENTCOM) ਨੇ ਦੱਸਿਆ ਹੈ ਕਿ ਇਹ ਕਾਰਵਾਈ ਈਰਾਨ ਦੀਆਂ ਹਮਲਾਵਰ ਗਤੀਵਿਧੀਆਂ ਦੇ ਜਵਾਬ ਵਿੱਚ ਕੀਤੀ ਗਈ ਹੈ।

ਅਮਰੀਕਾ ਨੇ ਦੋਸ਼ ਲਗਾਇਆ ਕਿ ਈਰਾਨ ਨੇ ਐਤਵਾਰ ਨੂੰ ਅੰਤਰਰਾਸ਼ਟਰੀ ਜਲ ਖੇਤਰ ਵਿੱਚ ਇੱਕ ਅਮਰੀਕੀ MQ1 ਡਰੋਨ ਨੂੰ ਡੇਗ ਦਿੱਤਾ ਸੀ।

CENTCOM ਮੁਤਾਬਕ, ਅਮਰੀਕੀ ਫੌਜ ਨੇ ਈਰਾਨ ਦੇ ਏਅਰ ਡਿਫੈਂਸ ਸਿਸਟਮ, ਇੱਕ ਗਰਾਊਂਡ ਕੰਟਰੋਲ ਸਟੇਸ਼ਨ ਅਤੇ ਦੋ ਡਰੋਨਾਂ ਨੂੰ ਤਬਾਹ ਕਰ ਦਿੱਤਾ।

ਦੂਜੇ ਪਾਸੇ, ਈਰਾਨ ਦੀ ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕਾਰਪਸ (IRGC) ਨੇ ਦਾਅਵਾ ਕੀਤਾ ਕਿ ਅਸੀਂ ਉਸ ਏਅਰਬੇਸ ਨੂੰ ਨਿਸ਼ਾਨਾ ਬਣਾਇਆ ਹੈ, ਜਿਸਦੀ ਵਰਤੋਂ ਸੀਰਿਕ ਆਈਲੈਂਡ ਦੇ ਕੋਲ ਅਮਰੀਕੀ ਆਪ੍ਰੇਸ਼ਨ ਵਿੱਚ ਕੀਤੀ ਗਈ ਸੀ।

ਉੱਥੇ ਹੀ, ‘ਈਰਾਨ ਇੰਟਰਨੈਸ਼ਨਲ’ ਦੀ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਈਰਾਨ ਦੇ ਰਾਸ਼ਟਰਪਤੀ ਮਸੂਦ ਪਜ਼ਸ਼ਕੀਆਨ ਨੇ ਅਸਤੀਫਾ ਦੇ ਦਿੱਤਾ ਹੈ। ਰਿਪੋਰਟ ਮੁਤਾਬਕ ਪਜ਼ਸ਼ਕੀਆਨ ਨੇ ਦੋਸ਼ ਲਗਾਇਆ ਕਿ ਦੇਸ਼ ਦੀ ਸੱਤਾ ‘ਤੇ ਹੁਣ ਪੂਰੀ ਤਰ੍ਹਾਂ IRGC ਦੇ ਕਮਾਂਡਰਾਂ ਦਾ ਕੰਟਰੋਲ ਹੈ।

  1. ਬਿਊਫੋਰਟ ਕਿਲ੍ਹੇ ਤੇ ਇਜ਼ਰਾਈਲ ਦਾ ਕਬਜ਼ਾ: ਇਜ਼ਰਾਈਲੀ ਫੌਜ ਨੇ ਦੱਖਣੀ ਲੇਬਨਾਨ ਵਿੱਚ 900 ਸਾਲ ਪੁਰਾਣੇ ਬਿਊਫੋਰਟ ਕਿਲ੍ਹੇ ਅਤੇ ਆਸ-ਪਾਸ ਦੀਆਂ ਪਹਾੜੀਆਂ ‘ਤੇ ਕਬਜ਼ਾ ਕਰ ਲਿਆ। ਇਹ ਪਿਛਲੇ 26 ਸਾਲਾਂ ਵਿੱਚ ਇਜ਼ਰਾਈਲ ਦੀ ਲੇਬਨਾਨ ਵਿੱਚ ਸਭ ਤੋਂ ਵੱਡੀ ਘੁਸਪੈਠ ਹੈ।
  2. ਐਮਰਜੈਂਸੀ ਮੀਟਿੰਗ ਬੁਲਾਉਣ ਦੀ ਮੰਗ: ਫਰਾਂਸ ਨੇ ਲੇਬਨਾਨ ਵਿੱਚ ਇਜ਼ਰਾਈਲ ਦੀ ਵਧਦੀ ਫੌਜੀ ਕਾਰਵਾਈ ਨੂੰ ਲੈ ਕੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੀ ਐਮਰਜੈਂਸੀ ਬੈਠਕ ਬੁਲਾਉਣ ਦੀ ਮੰਗ ਕੀਤੀ ਹੈ।
  3. ਟਰੰਪ ਬੋਲੇ- ਈਰਾਨੀ ਫੌਜ ਖਿਲਾਫ ਸਖਤ ਐਕਸ਼ਨ ਨਹੀਂ: ਟਰੰਪ ਨੇ ਕਿਹਾ ਹੈ ਕਿ ਅਮਰੀਕਾ ਨੇ ਈਰਾਨੀ ਫੌਜ ‘ਤੇ ਉੱਨੀ ਸਖਤ ਕਾਰਵਾਈ ਨਹੀਂ ਕੀਤੀ, ਜਿੰਨੀ ਉਹ ਦੂਜੇ ਦੇਸ਼ਾਂ ਦੀਆਂ ਫੌਜਾਂ ਖਿਲਾਫ ਕਰਦਾ ਰਿਹਾ ਹੈ।
  4. ਈਰਾਨ ਨੂੰ ਅਮਰੀਕਾ ਤੇ ਭਰੋਸਾ ਨਹੀਂ: ਈਰਾਨ ਨੇ ਕਿਹਾ ਹੈ ਕਿ ਜਦੋਂ ਤੱਕ ਇਹ ਭਰੋਸਾ ਨਹੀਂ ਹੋ ਜਾਂਦਾ ਕਿ ਉਸਦੇ ਅਧਿਕਾਰ ਪੂਰੀ ਤਰ੍ਹਾਂ ਸੁਰੱਖਿਅਤ ਹਨ, ਉਦੋਂ ਤੱਕ ਅਮਰੀਕਾ ਨਾਲ ਕਿਸੇ ਵੀ ਸਮਝੌਤੇ ਨੂੰ ਮਨਜ਼ੂਰੀ ਨਹੀਂ ਦਿੱਤੀ ਜਾਵੇਗੀ।
  5. ਅਮਰੀਕਾ ਨੇ ਈਰਾਨ ਜਾ ਰਹੇ ਜਹਾਜ਼ ਨੂੰ ਰੋਕਿਆ: ਅਮਰੀਕਾ ਨੇ ਈਰਾਨ ਵੱਲ ਜਾ ਰਹੇ ਇੱਕ ਹੋਰ ਮਾਲਵਾਹਕ ਜਹਾਜ਼ ਨੂੰ ਰੋਕ ਦਿੱਤਾ। 17 ਅਪ੍ਰੈਲ ਤੋਂ ਹੁਣ ਤੱਕ ਅਮਰੀਕਾ 6 ਜਹਾਜ਼ਾਂ ਨੂੰ ਈਰਾਨ ਜਾਣ ਤੋਂ ਰੋਕ ਚੁੱਕਾ ਹੈ।

 

Leave a Comment

Your email address will not be published. Required fields are marked *