Punjabi Lens

ਡੌਨਲਡ ਟਰੰਪ

ਟਰੰਪ ਨੇ ਕਿਹਾ : ਸਾਨੂੰ ਇਰਾਨ ਦੀ ਪੇਸ਼ਕਸ਼ ਬਿਲਕੁਲ ਵੀ ਪਸੰਦ ਨਹੀਂ

ਵਾਸ਼ਿੰਗਟਨ/ਬਿਊਰੋ ਨਿਊਜ਼
ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਰਾਨ ਦੀ ਨਵੀਂ ਸ਼ਾਂਤੀ ਪੇਸ਼ਕਸ਼ ਨੂੰ ਠੁਕਰਾ ਦਿੱਤਾ ਹੈ।

ਟਰੰਪ ਨੇ ਸ਼ੋਸ਼ਲ ਮੀਡੀਆ ’ਤੇ ਲਿਖਿਆ ਕਿ ਮੈਂ ਇਰਾਨ ਦੇ ਪ੍ਰਤੀਨਿਧੀਆਂ ਦਾ ਜਵਾਬ ਪੜ੍ਹਿਆ ਹੈ ਅਤੇ ਮੈਨੂੰ ਇਹ ਬਿਲਕੁਲ ਵੀ ਪਸੰਦ ਨਹੀਂ ਆਇਆ।

ਟਰੰਪ ਨੇ ਕਿਹਾ ਕਿ ਇਸ ਨੂੰ ਸਵੀਕਾਰ ਨਹੀਂ ਕੀਤਾ ਜਾ ਸਕਦਾ। ਇਸ ਤੋਂ ਪਹਿਲਾਂ ਟਰੰਪ ਨੇ ਇਰਾਨ ’ਤੇ ਖੇਡਾਂ ਖੇਡਣ ਦਾ ਇਲਜ਼ਾਮ ਵੀ ਲਗਾਇਆ ਸੀ।

ਇਰਾਨ ਦੇ ਸਰਕਾਰੀ ਮੀਡੀਆ ਮੁਤਾਬਕ, ਤਹਿਰਾਨ ਨੇ ਲੰਘੇ ਕੱਲ੍ਹ ਐਤਵਾਰ ਨੂੰ ਪਾਕਿਸਤਾਨ ਦੇ ਜ਼ਰੀਏ ਅਮਰੀਕਾ ਨੂੰ ਆਪਣੀ ਨਵੀਂ ਪੇਸ਼ਕਸ਼ ਭੇਜੀ ਸੀ।

ਰਿਪੋਰਟ ਦੇ ਮੁਤਾਬਕ ਇਸ ਪੇਸ਼ਕਸ਼ ਵਿਚ ਜੰਗ ਨੂੰ ਖਤਮ ਕਰਨ, ਫਾਰਸ ਦੀ ਖਾੜ੍ਹੀ ਅਤੇ ਹੋਰਮੁਜ਼ ਸਟਰੇਟ ਵਿਚ ਸਮੁੰਦਰੀ ਸੁਰੱਖਿਆ ਨੂੰ ਯਕੀਨੀ ਬਣਾਉਣ, ਪਾਬੰਦੀਆਂ ਹਟਾਉਣ ਅਤੇ ਪ੍ਰਮਾਣੂ ਪ੍ਰੋਗਰਾਮ ’ਤੇ ਗੱਲਬਾਤ ਕਰਨ ਦੀ ਮੰਗ ਕੀਤੀ ਗਈ ਸੀ।

ਜ਼ਿਕਰਯੋਗ ਹੈ ਕਿ 28 ਫਰਵਰੀ ਤੋਂ ਸ਼ੁਰੂ ਹੋਈ ਇਸ ਜੰਗ ਕਾਰਨ ਤੇਲ ਦੀ ਵਿਸ਼ਵਵਿਆਪੀ ਸਪਲਾਈ ਪ੍ਰਭਾਵਿਤ ਹੋਈ ਹੈ।

 
 

Leave a Comment

Your email address will not be published. Required fields are marked *

Scroll to Top