punjabilens.com

A monochrome image of a commercial airplane flying high in the clear sky.

ਕਰਾਊਨ ਪਿ੍ਰੰਸ ਦੀ ਨਰਾਜ਼ਗੀ ਤੋਂ ਬਾਅਦ ਟਰੰਪ ਨੇ ਹੋਰਮੁਜ਼ ’ਚੋਂ ਜਹਾਜ਼ਾਂ ਦਾ ਰੈਸਕਿਊ ਰੋਕਿਆ

ਵਾਸ਼ਿੰਗਟਨ/ਬਿਊਰੋ ਨਿਊਜ਼

ਅਮਰੀਕਾ ਨੇ ਲੰਘੀ 4 ਮਈ ਨੂੰ ਹੋਰਮੁਜ਼ ਸਟਰੇਟ ਵਿਚ ਜਹਾਜ਼ਾਂ ਦੀ ਆਵਾਜਾਈ ਸ਼ੁਰੂ ਕਰਨ ਦੇ ਲਈ ‘ਪ੍ਰੋਜੈਕਟ ਫਰੀਡਮ’ ਸ਼ੁਰੂ ਕੀਤਾ ਸੀ।

ਹਾਲਾਂਕਿ ਇਕ ਦਿਨ ਬਾਅਦ ਹੀ ਇਸ ਨੂੰ ਰੋਕਣ ਦਾ ਨਿਰਦੇਸ਼ ਦੇ ਦਿੱਤਾ ਗਿਆ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਸੀ ਕਿ ਪਾਕਿਸਤਾਨ ਦੇ ਕਹਿਣ ’ਤੇ ਉਨ੍ਹਾਂ ਨੇ ਇਹ ਅਪਰੇਸ਼ਨ ਰੋਕਿਆ ਹੈ।

ਹਾਲਾਂਕਿ ਹੁਣ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਸਾਊਦੀ ਅਰਬ ਦੀ ਵਜ੍ਹਾ ਨਾਲ ਅਮਰੀਕਾ ਨੂੰ ਇਹ ਕਦਮ ਉਠਾਉਣਾ ਪਿਆ। ਮੀਡੀਆ ਤੋਂ ਮਿਲੀ ਜਾਣਕਾਰੀ ਮੁਤਾਬਕ ਸਾਊਦੀ ਅਰਬ ਨੇ ਇਸ ਮਿਸ਼ਨ ਵਿਚ ਸ਼ਾਮਲ ਅਮਰੀਕੀ ਜਹਾਜ਼ਾਂ ਨੂੰ ਆਪਣੇ ਏਅਰਸਪੇਸ ਅਤੇ ਏਅਰਬੇਸ ਦੇ ਇਸਤੇਮਾਲ ਦੀ ਇਜ਼ਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ।

ਅਮਰੀਕੀ ਅਧਿਕਾਰੀਆਂ ਦੇ ਹਵਾਲੇ ਤੋਂ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਟਰੰਪ ਨੇ ਅਚਾਨਕ ਸ਼ੋਸ਼ਲ ਮੀਡੀਆ ’ਤੇ ਇਸ ਅਪਰੇਸ਼ਨ ਦਾ ਐਲਾਨ ਕਰ ਦਿੱਤਾ ਸੀ