punjabilens.com

ਨੌਰਥ ਕੋਰੀਆ ਸਾਸ਼ਕ
ਨੌਰਥ ਕੋਰੀਆ ਸਾਸ਼ਕ

ਦੱਖਣੀ ਕੋਰੀਆ ਦੀ ਜਾਸੂਸੀ ਏਜੰਸੀ ਨੇ ਦਿੱਤੇ ਸੰਕੇਤ


ਸਿਓਲ/ਬਿਊਰੋ ਨਿਊਜ਼
ਦੱਖਣੀ ਕੋਰੀਆ ਦੀ ਜਾਸੂਸੀ ਏਜੰਸੀ ਨੇ ਕਾਨੂੰਨਸਾਜਾਂ ਨੂੰ ਦੱਸਿਆ ਕਿ ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਦੀ ਅੱਲੜ੍ਹ ਉਮਰ ਦੀ ਧੀ ਦੇਸ਼ ਦੀ ਅਗਲੀ ਆਗੂ ਬਣਨ ਦੇ ਬਿਲਕੁਲ ਨੇੜੇ ਹੈ, ਕਿਉਂਕਿ ਉਹ ਆਪਣੇ ਖਾਨਦਾਨ ਦਾ ਸ਼ਾਸਨ ਚੌਥੀ ਪੀੜ੍ਹੀ ਤੱਕ ਵਧਾਉਣ ਲਈ ਕਦਮ ਚੁੱਕ ਸਕਦੇ ਹਨ।

ਨੈਸ਼ਨਲ ਇੰਟੈਲੀਜੈਂਸ ਸਰਵਿਸ ਨੇ ਇਹ ਖੁਲਾਸਾ ਅਜਿਹੇ ਸਮੇਂ ਕੀਤਾ ਜਦੋਂ ਉੱਤਰੀ ਕੋਰੀਆ ਇਸ ਮਹੀਨੇ ਦੇ ਆਖੀਰ ’ਚ ਆਪਣੀ ਸਭ ਤੋਂ ਵੱਡੀ ਸਿਆਸੀ ਕਾਨਫਰੰਸ ਕਰਨ ਦੀ ਤਿਆਰੀ ਕਰ ਰਿਹਾ ਹੈ।

ਕਾਨਫਰੰਸ ’ਚ ਕਿਮ ਵੱਲੋਂ ਆਪਣੀ ਅਗਲੇ ਪੰਜ ਸਾਲਾਂ ਲਈ ਨੀਤੀਆਂ ਅਤੇ ਟੀਚੇ ਦੱਸਣ ਸਣੇ ਤਾਨਾਸ਼ਾਹੀ ਪਕੜ ਹੋਰ ਵਧਾਉਣ ਲਈ ਕਦਮ ਚੁੱਕਣ ਦੀ ਉਮੀਦ ਹੈ।