Punjabi Lens

trump, the president of the, usa, a wax dummy, trump, trump, trump, trump, trump

ਗਰੀਨਲੈਂਡ ਦੀ ਵਿਦੇਸ਼ ਮੰਤਰੀ ਬੋਲੀ – ਅਸੀਂ ਅਮਰੀਕਾ ਦੇ ਗੁਲਾਮ ਨਹੀਂ ਬਣਾਂਗੇ
ਵਾਸ਼ਿੰਗਟਨ/ਬਿਊਰੋ ਨਿਊਜ਼
ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਫਿਰ ਤੋਂ ਗਰੀਨਲੈਂਡ ਨੂੰ ਅਮਰੀਕਾ ਵਿਚ ਸ਼ਾਮਲ ਕਰਨ ਦੀ ਆਪਣੀ ਇੱਛਾ ਦੁਹਰਾਈ ਹੈ।

ਉਨ੍ਹਾਂ ਕਿਹਾ ਕਿ ਇਸ ਨੂੰ ਲੈ ਕੇ ਕੁਝ ਨਾ ਕੁਝ ਹੱਲ ਨਿਕਲ ਆਵੇਗਾ।

ਟਰੰਪ ਨੇ ਗਰੀਨਲੈਂਡ ਨੂੰ ਗੋਲਡਨ ਡੋਮ ਨਾਮਕ ਵੱਡੇ ਰੱਖਿਆ ਪ੍ਰੋਜੈਕਟ ਦੇ ਲਈ ਬਹੁਤ ਮਹੱਤਵਪੂਰਨ ਦੱਸਿਆ ਹੈ।

ਜ਼ਿਕਰਯੋਗ ਹੈ ਕਿ ਗੋਲਡਨ ਡੋਮ ਅਮਰੀਕਾ ਦਾ ਮਿਜ਼ਾਈਲ ਰੱਖਿਆ ਪ੍ਰੋਜੈਕਟ ਹੈ।

ਇਹ ਪ੍ਰੋਜੈਕਟ ਇਜ਼ਰਾਈਲ ਦੇ ਆਇਰਨ ਡੋਮ ਤੋਂ ਪ੍ਰੇਰਿਤ ਹੈ। ਗੋਲਡਨ ਡੋਮ ਦਾ ਮਕਸਦ ਚੀਨ ਅਤੇ ਰੂਸ ਵਰਗੇ ਦੇਸ਼ਾਂ ਤੋਂ ਆਉਣ ਵਾਲੇ ਖਤਰੇ ਤੋਂ ਅਮਰੀਕਾ ਨੂੰ ਬਚਾਉਣਾ ਹੈ।

ਉਧਰ ਦੂਜੇ ਪਾਸੇ ਗਰੀਨਲੈਂਡ ਦੀ ਵਿਦੇਸ਼ ਮੰਤਰੀ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਅਮਰੀਕਾ ਨਾਲ ਸਬੰਧਾਂ ਨੂੰ ਮਜ਼ਬੂਤ ਕਰਨ ਦੀ ਉਮੀਦ ਹੈ, ਪਰ ਗਰੀਨਲੈਂਡ ’ਤੇ ਅਮਰੀਕਾ ਦਾ ਰਾਜ ਸਵੀਕਾਰ ਨਹੀਂ ਕਰ ਸਕਦੇ।

ਉਨ੍ਹਾਂ ਕਿਹਾ ਕਿ ਅਸੀਂ ਅਮਰੀਕਾ ਦੇ ਗੁਲਾਮ ਨਹੀਂ ਬਣਾਂਗੇ।  

 

 

Leave a Comment

Your email address will not be published. Required fields are marked *

Scroll to Top