punjabilens.com

A monochrome image of a commercial airplane flying high in the clear sky.ਨਵੀਂ ਦਿੱਲੀ/ਬਿਊਰੋ ਨਿਊਜ਼  
ਡਾਇਰੈਕਟਰ ਜਨਰਲ ਔਫ ਸਿਵਲ ਐਵੀਏਸ਼ਨ ਨੇ ਭਾਰਤ ਵਿੱਚ ਉਡਾਣ ਭਰਨ ਵਾਲੀਆਂ ਵਿਦੇਸ਼ੀ ਏਅਰਲਾਈਨਾਂ ਲਈ ਹੁਣ ਨਿਯਮ ਪਹਿਲਾਂ ਨਾਲੋਂ ਹੋਰ ਵੀ ਸਖ਼ਤ ਕਰ ਦਿੱਤੇ ਹਨ।

ਇਸਦੇ ਚੱਲਦਿਆਂ ਡੀਜੀਸੀਏ  ਨੇ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ, ਜਿਨ੍ਹਾਂ ਦਾ ਮਕਸਦ ਯਾਤਰੀਆਂ ਦੀ ਸੁਰੱਖਿਆ ਅਤੇ ਸੁਵਿਧਾਵਾਂ ਨੂੰ ਬਿਹਤਰ ਬਣਾਉਣਾ ਹੈ।

ਨਵੇਂ ਨਿਯਮਾਂ ਮੁਤਾਬਕ ਹੁਣ ਜੇਕਰ ਕੋਈ ਵਿਦੇਸ਼ੀ ਏਅਰਲਾਈਨ ਸੁਰੱਖਿਆ ਮਾਪਦੰਡਾਂ ਦੀ ਪਾਲਣਾ ਨਹੀਂ ਕਰਦੀ ਜਾਂ ਨਿਯਮਾਂ ਦੀ ਉਲੰਘਣਾ ਕਰਦੀ ਹੈ, ਤਾਂ ਡੀਜੀਸੀਏ ਉਸਦੀ ਓਪਰੇਸ਼ਨ ਦੀ ਇਜਾਜ਼ਤ ਨੂੰ ‘ਰੱਦ’ ਜਾਂ ‘ਸਸਪੈਂਡ’ ਕਰ ਸਕਦਾ ਹੈ।

ਇਹ ਪਹਿਲੀ ਵਾਰ ਹੈ ਜਦੋਂ ਵਿਦੇਸ਼ੀ ਏਅਰਲਾਈਨਾਂ ’ਤੇ ਇਸ ਤਰ੍ਹਾਂ ਦੀ ਸਖ਼ਤੀ ਦੇਖਣ ਨੂੰ ਮਿਲ ਰਹੀ ਹੈ।