
ਅਰਬ ਸਾਗਰ ’ਚ ਭਾਰਤੀ ਜੰਗੀ ਜਹਾਜ਼ ਨਾਲ ਟਕਰਾਇਆ ਪਾਕਿਸਤਾਨੀ ਨੇਵੀ ਦਾ ਜਹਾਜ਼
ਦਿੱਲੀ ’ਚ ਪਾਕਿਸਤਾਨੀ ਹਾਈ ਕਮਿਸ਼ਨ ਨੂੰ ਕੀਤਾ ਗਿਆ ਤਲਬ
ਨਵੀਂ ਦਿੱਲੀ/ਬਿਊਰੋ ਨਿਊਜ਼
ਅਰਬ ਸਾਗਰ ਵਿਚ ਭਾਰਤੀ ਅਤੇ ਪਾਕਿਸਤਾਨੀ ਨੇਵੀ ਦੇ ਜਹਾਜ਼ਾਂ ਵਿਚਾਲੇ ਟੱਕਰ ਹੋ ਗਈ ਹੈ।
ਇਹ ਘਟਨਾ ਉਤਰ ਅਰਬ ਸਾਗਰ ’ਚ ਅੰਤਰਰਾਸ਼ਟਰੀ ਜਲ ਖੇਤਰ ਵਿਚ ਹੋਈ ਹੈ।
ਮੀਡੀਆ ਤੋਂ ਮਿਲ ਰਹੀ ਜਾਣਕਾਰੀ ਦੇ ਮੁਤਾਬਕ, ਪਾਕਿਸਤਾਨ ਦਾ ਇਕ ਜਹਾਜ਼ ਤੇਜ਼ ਰਫਤਾਰ ਨਾਲ ਭਾਰਤੀ ਜੰਗੀ ਜਹਾਜ਼ ਦੇ ਨੇੜੇ ਆਇਆ ਅਤੇ ਉਸਨੇ ਅਸੁਰੱਖਿਅਤ ਤਰੀਕੇ ਨਾਲ ਆਪਣੀ ਦਿਸ਼ਾ ਬਦਲੀ।
ਇਸੇ ਦੌਰਾਨ ਦੋਵੇਂ ਜਹਾਜ਼ ਆਪਸ ਵਿਚ ਟਕਰਾ ਗਏ, ਪਰ ਕਿਸੇ ਵੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ।
ਮਿਲ ਰਹੀ ਜਾਣਕਾਰੀ ਦੇ ਮੁਤਾਬਕ ਪਾਕਿਸਤਾਨ ਦੇ ਇਸ ਜਹਾਜ਼ ਦਾ ਨਾਮ ਪੀ.ਐਨ.ਐਸ. ਹੁਨੈਨ ਹੈ।
ਇਸਦਾ ਇਸਤੇਮਾਲ ਸਮੁੰਦਰ ਵਿਚ ਨਿਗਰਾਨੀ ਅਤੇ ਗਸ਼ਤ ਦੇ ਲਈ ਕੀਤਾ ਜਾਂਦਾ ਹੈ।
ਇਸਦੇ ਚੱਲਦਿਆਂ ਭਾਰਤ ਨੇ ਨਵੀਂ ਦਿੱਲੀ ਵਿਚ ਪਾਕਿਸਤਾਨ ਹਾਈ ਕਮਿਸ਼ਨ ਦੇ ‘ਚਾਰਜ ਡੀ ਅਫੇਅਰਜ਼’ ਨੂੰ ਤਲਬ ਕੀਤਾ ਹੈ ਅਤੇ ਸਖਤ ਇਤਰਾਜ਼ ਵੀ ਜਤਾਇਆ ਹੈ।
ਭਾਰਤ ਨੇ ਪਾਕਿਸਤਾਨੀ ਜਲ ਸੈਨਾ ਦੇ ਜਹਾਜ਼ ਦੇ ਵਤੀਰੇ ਨੂੰ ਗੈਰ-ਪੇਸ਼ੇਵਰ ਕਰਾਰ ਵੀ ਦਿੱਤਾ ਹੈ।







