punjabilens.com

ਨੀਟ ਪੇਪਰ ਮਾਮਲੇ ਉੱਤੇ ਟੁੱਟੀ ਰਾਘਵ ਦੀ ਚੁੱਪੀ

ਰਾਘਵ ਚੱਢਾ ਨੇ ਨੀਟ ਪੇਪਰ ਲੀਕ ਮਾਮਲੇ ’ਤੇ ਤੋੜੀ ਚੁੱਪੀ

‘ਕਿਹਾ : ਪੀਐਮ ਮੋਦੀ ਨੇ ਵਿਦਿਆਰਥੀਆਂ ਲਈ ‘ਸਰਪ੍ਰਸਤ’ ਵਾਂਗ ਕੰਮ ਕੀਤਾ

ਚੰਡੀਗੜ੍ਹ/ਬਿਊਰੋ ਨਿਊਜ਼  
‘ਨੀਟ’ ਪੇਪਰ ਲੀਕ ਮਾਮਲੇ ਨੂੰ ਲੈ ਕੇ ਭਾਰਤ ਵਿਚ ਹੋਏ ਰੋਹ ’ਤੇ ਆਪਣੀ ਚੁੱਪ ਤੋੜਦਿਆਂ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਕਿਹਾ ਕਿ ਉਨ੍ਹਾਂ ਨੇ ਜਾਣਬੁੱਝ ਕੇ ‘ਮੀਡੀਆ ਸਾਊਂਡ ਬਾਈਟਸ’ ਦੇਣ ਤੋਂ ਪਰਹੇਜ਼ ਕੀਤਾ ਹੈ।

ਉਨ੍ਹਾਂ ਕਿਹਾ ਕਿ ਇਸ ਮੁੱਦੇ ਨੂੰ ਸਿਆਸੀ ਬਿਆਨਬਾਜ਼ੀ ਦੀ ਨਹੀਂ, ਸਗੋਂ ਸੰਸਥਾਗਤ ਹੱਲ ਦੀ ਲੋੜ ਸੀ। ਰਾਜ ਸਭਾ ਵਿਚ ਪੇਪਰ ਲੀਕ ਕਾਨੂੰਨ ’ਤੇ ਬਹਿਸ ਵਿਚ ਹਿੱਸਾ ਲੈਂਦਿਆਂ ਰਾਘਵ ਚੱਢਾ ਨੇ ਕਿਹਾ ਕਿ ਇਹ ਮਾਮਲਾ ਵਿਰੋਧੀ ਧਿਰ ਤੋਂ ਸੱਤਾਧਾਰੀ ਬੈਂਚਾਂ ਵਿਚ ਜਾਣ ਤੋਂ ਬਾਅਦ ਉਨ੍ਹਾਂ ਦਾ ਧਿਆਨ ਸਵਾਲ ਪੁੱਛਣ ਤੋਂ ਹਟ ਕੇ ਹੱਲ ਪ੍ਰਦਾਨ ਕਰਨ ਵੱਲ ਹੋ ਗਿਆ।

ਰਾਘਵ ਚੱਢਾ ਨੇ ਕਿਹਾ ਕਿ ਪਹਿਲਾਂ ਜਦੋਂ ਮੈਂ ਵਿਰੋਧੀ ਧਿਰ ਵਿਚ ਸੀ ਤਾਂ ਸਵਾਲ ਪੁੱਛਣਾ ਮੇਰਾ ਕੰਮ ਸੀ ਅਤੇ ਮੈਂ ਇਸ ਨੂੰ ਇਮਾਨਦਾਰੀ ਨਾਲ ਕੀਤਾ।

ਉਨ੍ਹਾਂ ਕਿਹਾ ਕਿ ਹੁਣ ਮੈਂ ਸੱਤਾਧਾਰੀ ਬੈਂਚਾਂ ’ਤੇ ਹਾਂ, ਇਸ ਲਈ ਮੇਰੀ ਭੂਮਿਕਾ ਬਦਲ ਗਈ ਹੈ। ਚੱਢਾ ਨੇ ਕਿਹਾ ਕਿ ਹੁਣ ਮੇਰੀ ਜ਼ਿੰਮੇਵਾਰੀ ਸਵਾਲ ਪੁੱਛਣਾ ਨਹੀਂ, ਸਗੋਂ ਹੱਲ ਪ੍ਰਦਾਨ ਕਰਨਾ ਹੈ।

ਦੱਸਣਯੋਗ ਹੈ ਕਿ ਰਾਘਵ ਚੱਢਾ ਆਮ ਆਦਮੀ ਪਾਰਟੀ ਵਲੋਂ ਪੰਜਾਬ ਤੋਂ ਰਾਜ ਸਭਾ ਮੈਂਬਰ ਹਨ ਅਤੇ ਹੁਣ ਉਹ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਲ ਹੋ ਚੁੱਕੇ ਹਨ।

Leave a Comment

Your email address will not be published. Required fields are marked *