punjabilens.com

A colorful gathering of Sikh men and women outdoors in traditional attire.

 
 
ਨਾਰੀ ਸ਼ਕਤੀ ਵੰਦਨ ਅਧਿਨਿਯਮ, ਸਤੰਬਰ 2023 ਵਿੱਚ ਪਾਸ ਹੋਇਆ, ਇਹ ਮਹਿਲਾਵਾਂ ਦੀ ਰਾਜਨੀਤਿਕ ਹਿੱਸੇਦਾਰੀ ਵਧਾਉਣ ਵੱਲ ਇੱਕ ਇਤਿਹਾਸਕ ਕਦਮ ਹੈ। ਇਹ ਸੰਵਿਧਾਨ ਦੀ 106ਵੀਂ ਸੋਧ ਹੈ।
 ਇਸ ਨਾਲ ਮਹਿਲਾਵਾਂ ਨੂੰ ਲੋਕ ਸਭਾ ਅਤੇ ਸੂਬਿਆਂ ਦੀਆਂ ਵਿਧਾਨ ਸਭਾਵਾਂ ਵਿੱਚ 33% ਰਿਜ਼ਰਵੇਸ਼ਨ ਮਿਲੇਗੀ। ਜਿਸ ਵਿੱਚ SC ਅਤੇ ST ਮਹਿਲਾਵਾਂ ਲਈ ਵੀ ਹਿੱਸਾ ਸ਼ਾਮਲ ਹੈ।
ਇਹ ਕਾਨੂੰਨ women-led development ਵੱਲ ਇਕ ਬਦਲਾਅ ਹੈ, ਜਿੱਥੇ ਮਹਿਲਾਵਾਂ ਸਿਰਫ ਲਾਭਪਾਤਰੀ ਨਹੀਂ, ਸਗੋਂ ਫੈਸਲਾ ਕਰਨ ਵਾਲੀ ਭੂਮਿਕਾ ਵਿੱਚ ਹਨ।
ਇਹ ਵਿਕਸਿਤ ਭਾਰਤ 2047 ਦੇ ਵਿਜ਼ਨ ਨਾਲ ਵੀ ਜੁੜਿਆ ਹੋਇਆ ਹੈ।
         

ਅਹਿਸਾਨ ਨਹੀਂ ਇਤਿਹਾਸਕ ਸੋਧ

ਇਹ ਕੋਈ ਸਧਾਰਨ ਬਿੱਲ ਨਹੀਂ ਸਗੋਂ ਉਸ ਸਕੰਲਪ ਨੂੰ ਮਜ਼ਬੂਤ ਕਰਦਾ ਹੈ, ਨਾਰੀ ਤੂੰ ਨਰਾਇਣੀ ਹੈ

( ਸੋ ਕਿਉਂ ਮੰਦਾ ਆਖੀਐ ਜਿਤੁ ਜੰਮੈ ਰਾਜਾਨ ਦੇ ਮਹਾਂ ਵਾਕ ਨੂੰ ਅਮਲੀ ਜਾਮਾ ਪਹਿਨਾਉਂਦਾ ਹੈ)

ਇਹ ਕੋਈ ਅਹਿਸਾਨ ਨਹੀਂ ਸਦੀਆਂ ਤੋਂ ਹੁੰਦੀ ਆਈ ਗੈਰਬਰਾਬਰੀ ਨੂੰ ਸੁਧਾਰਨ ਦਾ ਇਤਿਹਾਸਕ ਕਦਮ ਹੈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਆਪਣੇ ਭਾਸ਼ਣ ਵਿੱਚ ਸਾਫ਼ ਕਰ ਚੁੱਕੇ ਹਨ ਕਿ ਇਹ ਅੱਜ “ਨਾਰੀ ਸ਼ਕਤੀ ਵੰਦਨ ਅਧਿਨਿਯਮ” ਅਜ਼ਾਦ ਭਾਰਤ ਵਿੱਚ ਮਹਿਲਾਵਾਂ ਦੇ ਸਿਆਸੀ ਸਸ਼ਕਤੀਕਰਨ ਦਾ ਸਭ ਤੋਂ ਵੱਡਾ ਢਾਂਚਾਗਤ ਸੁਧਾਰ ਬਣ ਕੇ ਸਾਹਮਣੇ ਆਇਆ ਹੈ।

ਇਹ ਅਸਲ ਵਿੱਚ ਸਾਡੇ ਲੋਕਤੰਤਰ ਨੂੰ ਹੋਰ ਨੁੰਮਾਇਦਗੀ ਦੇਣ, ਸੰਵੇਦਨਸ਼ੀਲ ਅਤੇ ਭਵਿੱਖ ਲਈ ਤਿਆਰ ਬਣਾਉਣ ਦਾ ਇੱਕ ਇਤਿਹਾਸਕ ਮੌਕਾ ਹੈ।

ਭਾਜਪਾ ਦਾ ਸਿਆਸੀ ਨਜ਼ਰੀਆ

ਭਾਰਤੀ ਜਨਤਾ ਪਾਰਟੀ 1990 ਦੇ ਦਹਾਕੇ ਤੋਂ ਹੀ ਮਹਿਲਾਵਾਂ ਲਈ 33% ਰਿਜ਼ਰਵੇਸ਼ਨ ਦਾ ਸਮਰਥਨ ਕਰਦੀ ਆ ਰਹੀ ਹੈ।
1994 ਦੀ ਵਡੋਦਰਾ ਕਾਰਜਕਾਰਨੀ ਵਿੱਚ ਰਾਜਨਾਥ ਜੀ ਦੀ ਅਗਵਾਈ ਵਿੱਚ ਪਾਰਟੀ ਦੇ ਸਾਰੇ ਅਹੁੰਦਿਆਂ ਉੱਤੇ 33% ਲਾਗੂ ਕਰਨ ਦਾ ਮਤਾ ਪਾਸ ਕੀਤਾ

 ਉਦੋਂ ਤੋ ਲੈ ਕੇ 2007-08 ਤੱਕ ਭਾਰਤੀ ਜਨਤਾ ਪਾਰਟੀ ਦੇ ਅੰਦਰ ਵੀ 33% ਰਿਜ਼ਰਵੇਸ਼ਨ ਲਾਗੂ ਕੀਤਾ ਗਿਆ। ਅਸੀਂ ਮੰਨਦੇ ਹਾਂ ਕਿ ਮਹਿਲਾਵਾਂ ਦਾ ਵਿਕਾਸ ਅਤੇ ਦੇਸ਼ ਦਾ ਵਿਕਾਸ ਇਕ-ਦੂਜੇ ਦੇ ਪੂਰਕ ਹਨ।

ਜੇ ਅਸੀਂ ਮਹਿਲਾ ਲੀਡਰਸ਼ਿਪ ਦੀ ਮਿਸਾਲ ਦੇਖੀਏ ਤਾਂ
ਦੇਸ਼ ਨੇ ਪਹਿਲੀ ਆਦਿਵਾਸੀ ਮਹਿਲਾ ਰਾਸ਼ਟਰਪਤੀ ਵਜੋਂ ਸ਼੍ਰੀਮਤੀ ਦ੍ਰੌਪਦੀ ਮੁਰਮੂ ਨੂੰ ਅਹੁਦੇ ਤੱਕ ਪਹੁੰਚਾਉਣ
ਸੁਸ਼ਮਾ ਸਵਰਾਜ ਨੂੰ ਕੇਂਦਰੀ ਵਿਦੇਸ਼ ਮੰਤਰੀ ਬਣਾਇਆ

ਨਿਰਮਲਾ ਸੀਤਾਰਮਨ ਜੀ, ਦੇਸ਼ ਦੀ ਪਹਿਲੀ ਪੂਰਨਕਾਲਿਕ ਮਹਿਲਾ ਵਿੱਤ ਮੰਤਰੀ ਵਜੋਂ ਮੁਸ਼ਕਲ ਸਮੇਂ ਵਿੱਚ ਅਰਥਵਿਵਸਥਾ ਨੂੰ ਸੰਭਾਲਿਆ।

 

ਇੰਡੀ ਗਠਜੋੜ ਦੀ ਹਕੀਕਤ

1957 ਵਿੱਚ ਭਾਰਤੀ ਸਿਆਸਤ ਵਿੱਚ ਮਹਿਲਾਵਾਂ ਦੀ ਹਿੱਸੇਦਾਰੀ 3 ਫੀਸਦੀ ਸੀ, ਜੋ 2024 ਵਿੱਚ ਵਧ ਕੇ 10 ਫੀਸਦ ਹੋਈ

ਭਾਜਪਾ ਨੇ 2014 ਵਿੱਚ 58, 2019 ਵਿੱਚ 73 ਅਤੇ 2024 ਵਿੱਚ 91 ਮਹਿਲਾ ਉਮੀਦਵਾਰ ਮੈਦਾਨ ਵਿੱਚ ਉਤਾਰੇ।

ਦੂਜੇ ਪਾਸੇ, INDI ਗਠਜੋੜ ਦੇ ਦਲਾਂ ਵਿੱਚ ਇਹ ਗਿਣਤੀ ਘਟਦੀ ਹੋਈ ਨਜ਼ਰ ਆਉਂਦੀ ਹੈ—2014 ਵਿੱਚ 208 ਤੋਂ ਘਟ ਕੇ 2024 ਵਿੱਚ 97 ਰਹਿ ਗਈ।

ਇਸਦਾ ਮਤਲਬ ਸਾਫ਼ ਹੈ, ਫਰਕ ਸਿਰਫ ਗੱਲਾਂ ਵਿੱਚ ਨਹੀਂ, ਇਰਾਦਿਆਂ ਵਿੱਚ ਹੈ।

1996 ਤੋਂ ਲੈ ਕੇ 2010 ਤੱਕ ਮਹਿਲਾ ਰਿਜ਼ਰਵੇਸ਼ਨ ਬਿੱਲ ਕਈ ਵਾਰ ਲਿਆਂਦਾ ਗਿਆ, ਪਰ ਪਾਸ ਨਹੀਂ ਹੋ ਸਕਿਆ।

ਕਦੇ ਰਾਜਨੀਤਿਕ ਸਹਿਮਤੀ ਦੀ ਕਮੀ ਰਹੀ, ਤੇ ਕਦੇ ਵਿਰੋਧ ਸਾਹਮਣੇ ਆਇਆ।

2009 ਵਿੱਚ 100 ਦਿਨਾਂ ਅੰਦਰ ਇਸ ਨੂੰ ਪਾਸ ਕਰਨ ਦਾ ਵਾਅਦਾ ਵੀ ਕੀਤਾ ਗਿਆ ਸੀ, ਪਰ ਉਹ ਵੀ ਪੂਰਾ ਨਹੀਂ ਹੋਇਆ।

ਪਹਿਲਾਂ ਹੱਕ ਵਿੱਚ ਹੁਣ ਵਿਰੋਧ ਕਿਉਂ

ਜਦੋਂ 2023 ਵਿੱਚ ਇਹ ਕਾਨੂੰਨ ਪਾਸ ਕੀਤਾ ਗਿਆ, ਉਦੋਂ ਰਾਹੁਲ ਗਾਂਧੀ ਨੇ ਕਿਹਾ ਸੀ ਤੁਰੰਤ ਲਾਗੂ ਕਰੋ, ਹੁਣ ਜਦੋਂ ਪ੍ਰਕਿਰਿਆ ਅੱਗੇ ਵਧ ਰਹੀ ਹੈ ਤਾਂ ਇਸ ਉੱਤੇ ਸਵਾਲ ਖੜ੍ਹੇ ਕੀਤੇ ਜਾ ਰਹੇ ਹਨ। ਉਦੋਂ ਪ੍ਰੈਸ ਕਾਨਫਰੰਸਾਂ ਦੀ ਝੜੀ ਲਾ ਦਿੱਤੀ ਸੀ ਕਿ ਹੁਣੇ ਲਾਗੂ ਕਰੋ

ਮਮਤਾ ਬੈਨਰਜੀ ਪਹਿਲਾਂ ਮਹਿਲਾ ਰਾਖਵਾਕਰਨ ਦਾ ਸਮਰਥਨ ਕਰਦੀ ਸੀ, ਹੁਣ ਵਿਰੋਧ ਕਰ ਰਹੀ ਹੈ ।

ਡੀਐੱਮਕੇ ਦਾ ਇਤਿਹਾਸ ਮਹਿਲਾਵਾਂ ਨੂੰ ਅਣਗੌਲ਼ਿਆ ਕਰਨ ਵਾਲਾ ਰਿਹਾ ਹੈ, ਸਾਬਕਾ ਮੁੱਖ ਮੰਤਰੀ ਕੁਮਾਰੀ ਜੈਲਲਿਤਾ ਦੀ ਵਿਧਾਨ ਸਭਾ ਵਿੱਚ ਕੁੱਟਮਾਰ ਕਰਨ ਵਾਲੇ ਡੀਐੱਮਕੇ ਵਾਲੇ ਹੀ ਸਨ

ਭਾਰਤੀ ਜਨਤਾ ਪਾਰਟੀ ਹਮੇਸ਼ਾ ਸਿਧਾਂਤਕ ਸਟੈਂਡ ਰਿਹਾ ਹੈ, 2008 ਵਿੱਚ ਜਦੋਂ ਡਾਕਟਰ ਮਨਮੋਹਨ ਸਿੰਘ ਸਰਕਾਰ 108 ਸੋਧ ਪਾਸ ਕਰਵਾ ਕੇ ਮਹਿਲਾ ਰਾਖਵਾਕਰਨ ਕਰਵਾਉਣ ਦੀ ਕੋਸ਼ਿਸ਼ ਕਰ ਰਹੀ ਸੀ, ਉਦੋਂ ਭਾਜਪਾ ਨੇ ਸਵਾਗਤ ਕੀਤਾ ਸੀ, ਪਰ ਸਮਾਜਵਾਦੀ ਪਾਰਟੀ, ਬਹੁਜਨ ਸਮਾਜ ਪਾਰਟੀ ਅਤੇ ਰਾਸ਼ਟਰੀ ਜਨਤਾ ਦਲ ਨੇ ਵਿਰੋਧ ਕੀਤਾ ਸੀ।

ਮਹਿਲਾ ਸਸ਼ਕਤੀਕਰਨ ਬਾਰੇ ਮੋਦੀ ਸਰਕਾਰ ਦੇ ਕਦਮ

ਸਰਕਾਰ ਦੀਆਂ ਯੋਜਨਾਵਾਂ ਨੇ ਮਹਿਲਾਵਾਂ ਦੀ ਜ਼ਿੰਦਗੀ ਵਿੱਚ ਸਿੱਧਾ ਅਸਰ ਪਾਇਆ

  • 12 ਕਰੋੜ ਤੋਂ ਵੱਧ ਸ਼ੌਚਾਲਿਆ- ਸਨਮਾਨ ਅਤੇ ਸਿਹਤ ਲਈ
    • 10.7 ਕਰੋੜ ਉੱਜਵਲਾ ਗੈਸ ਕਨੈਕਸ਼ਨ- ਧੂੰਏਂ ਤੋਂ ਮੁਕਤੀ
    • 4 ਕਰੋੜ ਪੱਕੇ ਘਰ- ਜ਼ਿਆਦਾਤਰ ਮਹਿਲਾਵਾਂ ਦੇ ਨਾਮ
    • 15.8 ਕਰੋੜ ਘਰਾਂ ਤੱਕ ਜਲ ਕੁਨੈਕਸ਼ਨ
    • 4.6 ਕਰੋੜ ਸੁਕਨਿਆ ਖਾਤੇ-ਬੇਟੀਆਂ ਦਾ ਭਵਿੱਖ ਸੁਰੱਖਿਅਤ
    • 3 ਕਰੋੜ ਮਹਿਲਾਵਾਂ “ਲਖਪਤੀ ਦੀਦੀ” ਬਣੀਆਂ
    • 35 ਕਰੋੜ ਮੁਦਰਾ ਲੋਨ ਮਹਿਲਾਵਾਂ ਨੂੰ
    • 32 ਕਰੋੜ ਜਨਧਨ ਖਾਤੇ
    • 10 ਕਰੋੜ ਮਹਿਲਾਵਾਂ ਸਵੈ ਸਹਾਇਤਾ ਸਮੂਹਾਂ ਨਾਲ ਜੁੜੀਆਂ

ਮਹਿਲਾ ਸਸ਼ਕਤੀਕਰਨ ਦਾ ਡਾਟਾ

ਸਿਹਤ ਅਤੇ ਸੁਰੱਖਿਆ
ਮਾਤਾ ਮੌਤ ਦਰ 130 ਤੋਂ ਘਟ ਕੇ 80 ਰਹਿ ਗਈ ਹੈ ਅਤੇ ਲਿੰਗ ਅਨੁਪਾਤ 900 ਤੋਂ ਵੱਧ ਕੇ 930 ਹੋ ਗਿਆ ਹੈ।
ਮਹਿਲਾਵਾਂ ਦੀ ਸੁਰੱਖਿਆ ਲਈ
HIMMAT ਐਪ, ਮਹਿਲਾ ਹੈਲਪਲਾਈਨ 112, ਵਨ ਸਟਾਪ ਸੈਂਟਰ ਅਤੇ ਮਿਸ਼ਨ ਸ਼ਕਤੀ ਵਰਗੇ ਕਦਮ ਚੁੱਕੇ ਗਏ ਹਨ।

ਸਿੱਖਿਆ ਅਤੇ ਸਸ਼ਕਤੀਕਰਨ
ਉੱਚ ਸਿੱਖਿਆ ਵਿੱਚ ਲੜਕੀਆਂ ਦੀ ਗਿਣਤੀ 1.57 ਕਰੋੜ ਤੋਂ ਵੱਧ ਕੇ 2.18 ਕਰੋੜ ਹੋ ਗਈ ਹੈ।
“ਬੇਟੀ ਬਚਾਓ, ਬੇਟੀ ਪੜਾਓ” ਵਰਗੀਆਂ ਮੁਹਿੰਮਾਂ ਨੇ ਵੱਡਾ ਬਦਲਾਅ ਲਿਆ ਹੈ।

ਨਵੀਂ ਸੋਚ: ਫੌਜ ਅਤੇ ਵਿਗਿਆਨ ਵਿੱਚ ਮਹਿਲਾਵਾਂ
ਅੱਜ ਮਹਿਲਾਵਾਂ NDA ਵਿੱਚ ਸ਼ਾਮਲ ਹੋ ਰਹੀਆਂ ਹਨ, ਫਾਈਟਰ ਪਾਇਲਟ ਬਣ ਰਹੀਆਂ ਹਨ ਅਤੇ ਨੇਵੀ ਦੇ ਜੰਗੀ ਜਹਾਜ਼ਾਂ ‘ਤੇ ਤੈਨਾਤ ਹਨ।
ਲਗਭਗ 11,000 ਮਹਿਲਾ ਅਫ਼ਸਰ ਹੁਣ ਭਾਰਤੀ ਫੌਜਾਂ ਵਿੱਚ ਸੇਵਾ ਨਿਭਾ ਰਹੀਆਂ ਹਨ।

ਵਿਗਿਆਨ ਦੇ ਖੇਤਰ ਵਿੱਚ ਵੀ – ਚੰਦਰਯਾਨ-3 ਅਤੇ ਆਦਿਤਿਆ L1 ਵਰਗੀਆਂ ਮਿਸ਼ਨਾਂ ਵਿੱਚ ਮਹਿਲਾਵਾਂ ਦੀ ਭੂਮਿਕਾ ਮਹੱਤਵਪੂਰਨ ਰਹੀ ਹੈ