Punjabi Lens

ਨਦੀ ਪ੍ਰਦੂਸ਼ਣ ਲਈ ਐਨ.ਜੀ.ਟੀ. ਵਲੋਂ ਨੋਟਿਸ

ਪ੍ਰਦੂਸ਼ਣ

‘ਆਪ’ ਦੇ ਵਿਧਾਇਕ ਦਿਨੇਸ਼ ਚੱਢਾ ਵਲੋਂ ਦਾਇਰ ਕੀਤੀ ਗਈ ਇਕ ਅਰਜ਼ੀ ਤੋਂ ਬਾਅਦ ਕੌਮੀ ਗਰੀਨ ਟਿ੍ਰਬਿਊਨਲ ਵਲੋਂ ਕਾਰਵਾਈ

ਰੋਪੜ/ਬਿਊਰੋ ਨਿਊਜ਼

ਨੈਸ਼ਨਲ ਗਰੀਨ ਟਿ੍ਰਬਿਊਨਲ (ਐਨ.ਜੀ.ਟੀ.) ਦੀ ਪਿ੍ਰੰਸੀਪਲ ਬੈਂਚ ਨੇ ਸਿਰਸਾ ਨਦੀ ਵਿਚ ਫੈਲ ਰਹੇ ਪ੍ਰਦੂਸ਼ਣ ਅਤੇ ਰੋਪੜ ਵਿਖੇ ਸਿਰਸਾ ਨਦੀ ’ਤੇ ਇਸਦੇ ਮਾੜੇ ਪ੍ਰਭਾਵਾਂ ਦੇ ਇਲਜ਼ਾਮਾਂ ਦਾ ਸਖਤ ਨੋਟਿਸ ਲਿਆ ਹੈ।

ਟਿ੍ਰਬਿਊਨਲ ਨੇ ਇਸ ਮਾਮਲੇ ਨੂੰ ਵਾਤਾਵਰਣਕ ਮਾਪਦੰਡਾਂ ਦੀ ਪਾਲਣਾ ਨਾਲ ਜੁੜਿਆ ਇਕ ਅਹਿਮ ਮੁੱਦਾ ਕਰਾਰ ਦਿੰਦਿਆਂ ਹਿਮਾਚਲ ਪ੍ਰਦੇਸ਼ ਅਤੇ ਹਰਿਆਣਾ ਦੇ ਸਬੰਧਤ ਅਧਿਕਾਰੀਆਂ ਨੂੰ ਨੋਟਿਸ ਜਾਰੀ ਕਰ ਦਿੱਤਾ ਹੈ।

ਇਹ ਕਾਰਵਾਈ ਰੋਪੜ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਦਿਨੇਸ਼ ਚੱਢਾ ਵਲੋਂ ਦਾਇਰ ਕੀਤੀ ਗਈ ਇਕ ਅਰਜ਼ੀ ’ਤੇ ਸ਼ੁਰੂ ਕੀਤੀ ਗਈ।

ਇਹ ਮਾਮਲਾ ਲੰਘੀ 9 ਨਵੰਬਰ ਨੂੰ ਐਨ.ਜੀ.ਟੀ. ਦੇ ਚੇਅਰਪਰਸਨ ਜਸਟਿਸ ਪ੍ਰਕਾਸ਼ ਸ੍ਰੀਵਾਸਤਵ ਅਤੇ ਮਾਹਿਰ ਮੈਂਬਰ ਡਾ. ਅਫਰੋਜ਼ ਅਹਿਮਦ ਦੀ ਅਗਵਾਈ ਵਾਲੇ ਬੈਂਚ ਦੇ ਸਾਹਮਣੇ ਆਇਆ।

ਟਿ੍ਰਬਿਊਨਲ ਨੇ ਹਿਮਾਚਲ ਪ੍ਰਦੇਸ਼ ਰਾਜ ਸਣੇ ਜਵਾਬਦੇਹ ਧਿਰਾਂ ਨੂੰ ਨੋਟਿਸ ਜਾਰੀ ਕੀਤਾ ਹੈ ਅਤੇ ਇਸ ਮਾਮਲੇ ਨੂੰ ਅੱਗੇ ਦੀ ਸੁਣਵਾਈ ਲਈ 2 ਦਸੰਬਰ ਨੂੰ ਸੂਚੀਬੱਧ ਕੀਤਾ ਹੈ।

ਇਸ ਮਾਮਲੇ ਨੇ ਰੋਪੜ ਖੇਤਰ ਵਿਚ ਸਤਲੁਜ ਤੱਕ ਪਹੁੰਚਣ ਵਾਲੇ ਪਾਣੀ ਗੁਣਵੱਤਾ ਬਾਰੇ ਮੁੜ ਤੋਂ ਚਿੰਤਾਵਾਂ ਨੂੰ ਸਾਹਮਣੇ ਲਿਆਂਦਾ ਹੈ।

Leave a Comment

Your email address will not be published. Required fields are marked *

Scroll to Top