punjabilens.com

ਟੀਐੱਮਸੀ ਦੋਫ਼ਾੜ, 20 MP ਛੱਡਣਗੇ ਮਮਤਾ ਦਾ ਸਾਥ

ਮਮਤਾ ਬੈਨਰਜੀ

ਲੋਕ ਸਭਾ ਦੇ 20 ਸੰਸਦ ਮੈਂਬਰ ਛੱਡਣਗੇ ਟੀ.ਐਮ.ਸੀ., ਐਨ.ਡੀ.ਏ. ਵਿਚ ਸ਼ਾਮਲ ਹੋਣਗੇ 


ਨਵੀਂ ਦਿੱਲੀ/ਬਿਊਰੋ ਨਿਊਜ਼  
ਮਮਤਾ ਬੈਨਰਜੀ ਦੀ ਅਗਵਾਈ ਵਾਲੀ ਤਿ੍ਰਣਮੂਲ ਕਾਂਗਰਸ (ਟੀਐਮਸੀ) ਨੂੰ ਇਕ ਵੱਡਾ ਝਟਕਾ ਲੱਗਾ ਹੈ।

ਦਰਅਸਲ ਲੋਕ ਸਭਾ ਵਿਚ ਪਾਰਟੀ ਦੇ 20 ਮੈਂਬਰਾਂ ਨੇ ਟੀਐਮਸੀ ਛੱਡਣ ਅਤੇ ਭਾਜਪਾ ਦੀ ਅਗਵਾਈ ਵਾਲੇ ਐਨਡੀਏ ਸੰਸਦੀ ਦਲ ਵਿਚ ਰਸਮੀ ਤੌਰ ’ਤੇ ਸ਼ਾਮਲ ਹੋਣ ਲਈ ਲੋਕ ਸਭਾ ਦੇ ਸਪੀਕਰ ਓਮ ਬਿਰਲਾ ਤੱਕ ਪਹੁੰਚ ਕਰਨ ਦਾ ਫੈਸਲਾ ਕੀਤਾ ਹੈ।

ਮੀਡੀਆ ਰਿਪੋਰਟਾਂ ਮੁਤਾਬਕ ਲੋਕ ਸਭਾ ਵਿਚ ਟੀਐਮਸੀ ਦੀ ਚੀਫ ਵਿੱਪ ਕਾਕੋਲੀ ਘੋਸ਼ ਨੇ ਇਸ ਘਟਨਾਕ੍ਰਮ ਦੀ ਪੁਸ਼ਟੀ ਕੀਤੀ ਹੈ।

ਉਧਰ ਦੂਜੇ ਪਾਸੇ ‘ਇੰਡੀਆ’ ਗਠਜੋੜ ਦੇ ਸੀਨੀਅਰ ਆਗੂਆਂ ਦੀ ਅੱਜ ਦਿੱਲੀ ਵਿਚ ਅਹਿਮ ਮੀਟਿੰਗ ਹੋਈ ਹੈ। ਇਸ ਤੋਂ ਪਹਿਲਾਂ ਇੰਡੀਆ ਗਠਜੋੜ ਦੇ ਕੁਝ ਭਾਈਵਾਲਾਂ ਵਿਚ ਮੱਤਭੇਦ ਉਭਰ ਆਏ ਸਨ, ਜਿਸ ਨੂੰ ਦੇਖਦਿਆਂ ਇਹ ਮੀਟਿੰਗ ਹੋਈ ਹੈ।

ਇਸ ਮੀਟਿੰਗ ਦੌਰਾਨ ਵਿਰੋਧੀ ਪਾਰਟੀਆਂ ਦੇ ਆਗੂਆਂ ਨੇ ਗਠਜੋੜ ਵਿਚ ਏਕਤਾ ਦੀ ਗੱਲ ਕੀਤੀ ਅਤੇ ਲੋਕਾਂ ਦੀ ਰੋਜ਼ੀ-ਰੋਟੀ ਨਾਲ ਸਬੰਧਤ ਮੁੱਦਿਆਂ ਨੂੰ ਹੱਲ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ ਹੈ।

ਕਾਂਗਰਸ ਪਾਰਟੀ ਤੋਂ ਸੋਨੀਆ ਗਾਂਧੀ, ਰਾਹੁਲ ਗਾਂਧੀ ਅਤੇ ਮਲਿਕਾਰਜੁਨ ਖੜਗੇ, ਤ੍ਰਿਣਮੂਲ ਕਾਂਗਰਸ ਪਾਰਟੀ ਤੋਂ ਮਮਤਾ ਬੈਨਰਜੀ, ਸਮਾਜਵਾਦੀ ਪਾਰਟੀ ਤੋਂ ਅਖਿਲੇਸ਼ ਯਾਦਵ, ਰਾਸ਼ਟਰੀ ਜਨਤਾ ਦਲ ਤੋਂ ਤੇਜਸਵੀ ਯਾਦਵ, ਨੈਸ਼ਨਲ ਕਾਨਫਰੰਸ ਤੋਂ ਉਮਰ ਅਬਦੁੱਲਾ ਅਤੇ ਪੀਡੀਪੀ ਤੋਂ ਮਹਿਬੂਬਾ ਮੁਫਤੀ ਸਣੇ ਵਿਰੋਧੀ ਆਗੂਆਂ ਨੇ ਖੱਬੀ ਪੱਖੀ ਆਗੂਆਂ ਦੇ ਨਾਲ ਮੀਟਿੰਗ ਵਿਚ ਹਿੱਸਾ ਲਿਆ।

Leave a Comment

Your email address will not be published. Required fields are marked *