punjabilens.com

ਸੀਐੱਮ ਪੰਜਾਬ ਦਾ ਓਐੱਸਡੀ ਰਾਜਵੀਰ ਸਿੰਘ

ਖਰੜ ਵਿੱਚ ਈਡੀ ਰੇਡ ਤੋਂ ਬਾਅਦ ਮਜੀਠੀਆ ਨੇ ਸੀਐੱਮ ਦੇ OSD ਉੱਤੇ ਲਗਾਏ ਇਲਜ਼ਾਮ

ਸੀਐੱਮ ਪੰਜਾਬ ਦਾ ਓਐੱਸਡੀ ਰਾਜਵੀਰ ਸਿੰਘ
ਸੀਐੱਮ ਪੰਜਾਬ ਦਾ ਓਐੱਸਡੀ ਰਾਜਵੀਰ ਸਿੰਘ

ਚੰਡੀਗੜ੍ਹ, 7 ਮਈ: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਮੰਗ ਕੀਤੀ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਓ ਐਸ ਡੀ ਰਾਜਬੀਰ ਘੁੰਮਣ ਦੇ ਨਜ਼ਦੀਕੀਆਂ ਵੱਲੋਂ ਬਿਲਡਰਾਂ ਤੋਂ ਪੈਸੇ ਇਕੱਠੇ ਕਰਨ ਅਤੇ ਗੈਰ ਕਾਨੂੰਨੀ ਰੇਤ ਮਾਇਨਿੰਗ ਤੇ ਸ਼ਰਾਬ ਘੁਟਾਲੇ ਦੀ ਨਿਰਪੱਖ ਜਾਂਚ ਦੀ ਮੰਗ ਕੀਤੀ।

ਪਾਰਟੀ ਦੇ ਸੀਨੀਅਰ ਆਗੂ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਜ਼ੋਰ ਦੇ ਕੇ ਕਿਹਾ ਕਿ ਜਿਸ ਤਰੀਕੇ ਮੁੱਖ ਮੰਤਰੀ ਦੇ ਓ ਐਸ ਡੀ ਦੇ ਨਜ਼ਦੀਕੀਆਂ ਨੇ ਬਿਲਡਿੰਗ ਦੀ 9ਵੀਂ ਮੰਜ਼ਿਲ ਤੋਂ ਪੈਸਿਆਂ ਨਾਲ ਭਰੇ ਬੈਗ ਥੱਲੇ ਸੁੱਟੇ ਜਦੋਂ ਐਨਫੋਰਸਮੈਂਟ ਡਾਇਰੈਕਟੋਰੇਟ (ਈ ਡੀ) ਨੇ ਛਾਪੇਮਾਰੀ ਕੀਤੀ, ਉਸ ਨਾਲ ਪੰਜਾਬ ਅਤੇ ਇਸਦੇ ਸਰੋਤਿਆਂ ਦੀ ਹੋ ਰਹੀ ਲੁੱਟ ਤੋਂ ਪਰਦਾ ਚੁੱਕਿਆ ਗਿਆ ਹੈ। ਉਹਨਾਂ ਕਿਹਾ ਕਿ ਸਿਰਫ ਡੂੰਘਾਈ ਨਾਲ ਜਾਂਚ ਹੀ ਇਹਨਾਂ ਘੁਟਾਲਿਆਂ ਦਾ ਪਰਦਾਫਾਸ਼ ਕਰ ਸਕਦੀ ਹੈ।’

ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਮੁੱਖ ਮੰਤਰੀ ਦੇ ਓ ਐਸ ਡੀ ਅਤੇ ਉਹਨਾਂ ਦੇ ਸਹਿਯੋਗੀਆਂ ਦੇ ਨਾਲ-ਨਾਲ ਸੀਨੀਅਰ ਅਫਸਰ ਵੀ ਕਿਸਾਨਾਂ ਤੋਂ ਸਸਤੇ ਭਾਅ ਜ਼ਮੀਨਾਂ ਲੈ ਕੇ ਮਹਿੰਗੇ ਭਾਅ ਉਹ ਬਿਲਡਰਾਂ ਨੂੰ ਵੇਚਣ ਦੇ ਕੰਮ ਵਿਚ ਸ਼ਾਮਲ ਹਨ ਤੇ ਰਿਸ਼ਵਤਖੋਰੀ ਕਰ ਰਹੇ ਹਨ। ਉਹਨਾਂ ਕਿਹਾ ਕਿ ਇਸ ਗਿਰੋਹ ਦੇ ਮੈਂਬਰ ਬਿਨਾਂ ਕਿਸੇ ਕਲੀਅਰੰਸ ਦੇ ਅਨੇਕਾਂ ਥਾਵਾਂ ’ਤੇ ਗੈਰ ਕਾਨੂੰਨੀ ਰੇਤ ਮਾਇਨਿੰਗ ਕਰਵਾਉਣ ਦੇ ਵੀ ਮੁਲਜ਼ਮ ਹਨ, ਇਸ ਤੋਂ ਇਲਾਵਾ ਇਸ ਘੁਟਾਲੇ ਵਿਚ ਹਜ਼ਾਰਾਂ ਟਰੱਕ ਵੀ ਚਲਾਏ ਜਾ ਰਹੇ ਹਨ। ਉਹਨਾਂ ਕਿਹਾ ਕਿ ਇਹ ਲੋਕ ਗੈਰ ਕਾਨੂੰਨੀ ਸ਼ਰਾਬ ਨਾਲ ਨਜਿੱਠਿਆਂ ਸ਼ਰਾਬ ਮਾਫੀਆ ਵੀ ਚਲਾ ਰਹੇ ਹਨ।

ਅਕਾਲੀ ਆਗੂ ਨੇ ਕਿਹਾ ਕਿ ਜਿਹਨਾਂ ਵਿਅਕਤੀਆਂ ’ਤੇ ਅੱਜ ਈ ਡੀ ਨੇ ਛਾਪੇਮਾਰੀ ਕੀਤੀ ਉਹਨਾਂ ਵਿਚ ਨਿਤਿਨ ਗੋਇਲ, ਬੀਰਦਵਿੰਦਰ ਸਿੰਘ ਤੇ ਪ੍ਰਿਤਪਾਲ ਢੀਂਡਸਾ ਸ਼ਾਮਲ ਹਨ ਜੋ ਕਿ ਮੁੱਖ ਮੰਤਰੀ ਦੇ ਓ ਐਸ ਡੀ ਰਾਜਬੀਰ ਘੁੰਮਣ ਦੇ ਨਜ਼ਦੀਕੀ ਹਨ। ਉਹਨਾਂ ਕਿਹਾ ਕਿ ਤਿੰਨੋਂ ਵਿਅਕਤੀ ਰਾਜਬੀਰ ਘੁੰਮਣ ਨਾਲ ਨੇੜਿਓਂ ਜੁੜੇ ਹਨ ਤੇ ਅਕਸਰ ਇਕ ਦੂਜੇ ਦੀਆਂ ਕਾਰਾਂ, ਫੋਨ, ਘਰ ਤੇ ਦਫਤਰਾਂ ਦੀ ਵਰਤੋਂ ਕਰਦੇ ਹਨ।

ਮਜੀਠੀਆ ਨੇ ਜ਼ੋਰ ਦੇ ਕੇ ਕਿਹਾ ਕਿ ਪੰਜਾਬ ਵਿਚੋਂ ਇਸ ਤਰੀਕੇ ਲੁੱਟਿਆ ਜਾ ਰਿਹਾ ਪੈਸਾ ਹਵਾਲਾ ਰਾਹੀਂ ਆਸਟਰੇਲੀਆ ਤੇ ਕੈਨੇਡਾ ਭੇਜਿਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਸਪਸ਼ਟ ਹੈ ਕਿ ਰਾਜਬੀਰ ਘੁੰਮਣ ਇਸ ਘੁਟਾਲੇ ਦਾ ਮੁੱਖ ਸਾਜ਼ਿਸ਼ਕਾਰ ਹੈ। ਰਾਜਬੀਰ ਨੇ ਇੰਨਾ ਪੈਸਾ ਇਕੱਠਾ ਕੀਤਾ ਹੈ ਕਿ ਉਸਨੇ ਆਪਣੇ ਪਿੰਡ ਘਰਾਚੋਂ ਵਿਚ ਘਰ ਵਿਚ ਇਕ ਬੰਕਰ ਵੀ ਬਣਾਇਆ ਹੋਇਆ ਹੈ। ਓ ਐਸ ਡੀ ਦੀ ਰਿਹਾਇਸ਼ ਦੇ ਨਾਲ-ਨਾਲ ਉਹਨਾਂ ਦੀਆਂ ਜਾਇਦਾਦਾਂ ਤੇ ਉਹਨਾਂ ਦੇ ਕਰੀਬੀਆਂ ਦੀਆਂ ਜਾਇਦਾਦਾਂ ਦੀ ਜਾਂਚ ਹੋਣੀ ਚਾਹੀਦੀ ਹੈ ਤਾਂ ਹੀ ਗੈਰ ਕਾਨੂੰਨੀ ਢੰਗ ਨਾਲ ਕਮਾਇਆ ਪੈਸਾ ਲੱਭਿਆ ਜਾ ਸਕਦਾ ਹੈ। ਉਹਨਾਂ ਇਹ ਵੀ ਮੰਗ ਕੀਤੀ ਕਿ ਓ ਐਸ ਡੀ ਤੇ ਉਹਨਾਂ ਦੇ ਨਜ਼ਦੀਕੀਆਂ ਖਿਲਾਫ ਐਲ ਓ ਸੀ ਜਾਰੀ ਹੋਣੀ ਚਾਹੀਦੀ ਹੈ ਤਾਂ ਜੋ ਉਹ ਦੇਸ਼ ਵਿਚੋਂ ਭੱਜ ਨਾ ਸਕਣ।

 ਮਜੀਠੀਆ ਨੇ ਇਹ ਵੀ ਮੰਗ ਕੀਤੀ ਕਿ ਰਾਜਬੀਰ ਤੇ ਉਹਨਾਂ ਦੇ ਨਜ਼ਦੀਕੀਆਂ ਦੇ ਆਰਥਿਕ ਰੁਤਬੇ ਦੀ ਵੀ ਜਾਂਚ ਹੋਣੀ ਚਾਹੀਦੀ ਹੈ ਤਾਂ ਜੋ ਪਤਾ ਲੱਗ ਸਕੇ ਕਿ ਜਿਹਨਾਂ ਵਿਅਕਤੀਆਂ ਕੋਲ ਪਹਿਲਾਂ ਸਕੂਟਰ ਵੀ ਨਹੀਂ ਸਨ, ਹੁਣ ਉਹ ਲੈਂਡ ਕਰੂਜ਼ਰਾਂ ਕਿਵੇਂ ਚਲਾ ਰਹੇ ਹਨ। ਉਹਨਾਂ ਕਿਹਾ ਕਿ ਇਹ ਵਿਅਕਤੀ ਮੁੱਖ ਮੰਤਰੀ ਤੇ ਆਪ ਵੱਲੋਂ ਇਹ ਹਵਾਲਾ ਕਾਰੋਬਾਰ ਕਰ ਰਹੇ ਹਨ, ਇਹਨਾਂ ਦੋਸ਼ਾਂ ਦੀ ਵੀ ਜਾਂਚ ਹੋਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਹਵਾਲਾ ਦੇ ਪੈਸੇ ਰਾਹੀਂ ਆਸਟਰੇਲੀਆ ਤੇ ਹੋਰ ਮੁਲਕਾ ਵਿਚ ਖਰੀਦੀਆਂ ਜਾਇਦਾਦਾਂ ਦੀ ਵੀ ਜਾਂਚ ਹੋਣੀ ਚਾਹੀਦੀ ਹੈ।

 

Leave a Comment

Your email address will not be published. Required fields are marked *