punjabilens.com

ਕਾਕਰੋਚ ਜਨਤਾ ਪਾਰਟੀ ਦਾ ਬਾਨੀ ਅਭਿਜੀਤ ਆ ਰਿਹਾ ਭਾਰਤ, ਧਰਨੇ ਦਾ ਐਲਾਨ

ਕਾਕਰੋਚ ਜਨਤਾ ਪਾਰਟੀ ਦਾ ਬਾਨੀ 6 ਨੂੰ ਆਵੇਗਾ ਭਾਰਤ 

 

ਦਿੱਲੀ/ ਬਿਊਰੋ ਨਿਊਜ਼ 

ਕਾਕਰੋਚ ਜਨਤਾ ਪਾਰਟੀ ਦੇ ਸੰਸਥਾਪਕ ਅਭਿਜੀਤ ਦਿਪਕੇ 6 ਜੂਨ ਨੂੰ ਭਾਰਤ ਪਰਤਣਗੇ। ਇਸ ਤੋਂ ਬਾਅਦ ਉਹ ਦਿੱਲੀ ਦੇ ਜੰਤਰ-ਮੰਤਰ ‘ਤੇ ਪ੍ਰਦਰਸ਼ਨ ਕਰਨਗੇ।

ਇਸ ਪ੍ਰਦਰਸ਼ਨ ਵਿੱਚ ਉਹ ਸਿੱਖਿਆ ਮੰਤਰੀ ਦੇ ਅਸਤੀਫੇ ਦੀ ਮੰਗ ਕਰਨਗੇ। ਦਿਪਕੇ ਨੇ ਇਸ ਦੀ ਜਾਣਕਾਰੀ ਆਪਣੇ X (ਟਵਿੱਟਰ) ਅਕਾਊਂਟ ‘ਕਾਕਰੋਚ ਇਜ਼ ਬੈਕ’ ‘ਤੇ ਦਿੱਤੀ ਹੈ।

ਕਾਕਰੋਚ ਜਨਤਾ ਪਾਰਟੀ ਇੱਕ ਸੋਸ਼ਲ ਮੀਡੀਆ ਪਲੇਟਫਾਰਮ ਹੈ, ਜੋ ਭਾਰਤ ਦੇ ਚੀਫ ਜਸਟਿਸ ਸੂਰਿਆਕਾਂਤ ਦੀ ਹਾਲੀਆ ਕਾਕਰੋਚ ਟਿੱਪਣੀ ਤੋਂ ਬਾਅਦ ਸਾਹਮਣੇ ਆਇਆ।

CJP ਦੇ ਇੰਸਟਾਗ੍ਰਾਮ ‘ਤੇ 2 ਕਰੋੜ ਤੋਂ ਵੱਧ ਫਾਲੋਅਰਜ਼ ਹਨ।

30 ਸਾਲ ਦੇ ਅਭਿਜੀਤ ਦਿਪਕੇ ਮਹਾਰਾਸ਼ਟਰ ਦੇ ਸੰਭਾਜੀ ਨਗਰ ਦੇ ਰਹਿਣ ਵਾਲੇ ਡਿਜੀਟਲ ਮੀਡੀਆ ਸਟ੍ਰੈਟੇਜਿਸਟ (ਯੋਜਨਾਕਾਰ) ਹਨ।

ਰਿਪੋਰਟਾਂ ਮੁਤਾਬਕ ਅਭਿਜੀਤ ਨੇ ਪੁਣੇ ਤੋਂ ਪੱਤਰਕਾਰੀ ਦੀ ਪੜ੍ਹਾਈ ਕੀਤੀ ਹੈ। ਫਿਲਹਾਲ ਉਹ ਅਮਰੀਕਾ ਦੀ ਬੋਸਟਨ ਯੂਨੀਵਰਸਿਟੀ ਵਿੱਚ ਪਬਲਿਕ ਰਿਲੇਸ਼ਨਜ਼ (ਲੋਕ ਸੰਪਰਕ) ਵਿੱਚ ਮਾਸਟਰਜ਼ ਦੀ ਪੜ੍ਹਾਈ ਕਰ ਰਹੇ ਹਨ।

ਅਭਿਜੀਤ 2020 ਤੋਂ 2022 ਤੱਕ ਕੇਜਰੀਵਾਲ ਦੀ ਆਮ ਆਦਮੀ ਪਾਰਟੀ ਦੇ ਸੋਸ਼ਲ ਮੀਡੀਆ ਸਟ੍ਰੈਟੇਜਿਸਟ ਰਹੇ ਹਨ।

2020 ਦੀਆਂ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਅਭਿਜੀਤ AAP ਲਈ ਵਾਇਰਲ ਮੀਮ-ਅਧਾਰਿਤ ਆਨਲਾਈਨ ਪ੍ਰਚਾਰ ਸਮੱਗਰੀ ਤਿਆਰ ਕਰਦੇ ਸਨ।

ਇੱਕ ਇੰਟਰਵਿਊ ਵਿੱਚ ਅਭਿਜੀਤ ਨੇ ਦੱਸਿਆ ਕਿ ਉਨ੍ਹਾਂ ਨੇ ਨਿੱਜੀ ਜ਼ਿੰਦਗੀ ਅਤੇ ਆਰਥਿਕ ਸਥਿਰਤਾ ਲਈ AAP ਛੱਡ ਕੇ ਬੋਸਟਨ ਯੂਨੀਵਰਸਿਟੀ ਵਿੱਚ ਅਪਲਾਈ ਕੀਤਾ ਸੀ।

ਐਡਮਿਸ਼ਨ ਮਿਲਣ ਤੋਂ ਬਾਅਦ ਉਹ ਅਮਰੀਕਾ ਸ਼ਿਫਟ ਹੋ ਗਏ। ਅਭਿਜੀਤ ਕਿਸਾਨ ਅੰਦੋਲਨ ਤੋਂ ਲੈ ਕੇ ਮਹਿੰਗਾਈ ਵਰਗੇ ਸਿਆਸੀ ਮੁੱਦਿਆਂ ‘ਤੇ X ਅਕਾਊਂਟ ਰਾਹੀਂ ਕੇਂਦਰ ਸਰਕਾਰ ਅਤੇ ਪੀਐਮ ‘ਤੇ ਨਿਸ਼ਾਨਾ ਸਾਧਦੇ ਰਹੇ ਹਨ।

Leave a Comment

Your email address will not be published. Required fields are marked *