punjabilens.com

ਇੱਕ ਗ੍ਰਾਹਕ ਨੂੰ 200 ਲੀਟਰ ਤੋਂ ਵੱਧ ਤੇਲ ਨਹੀਂ

ਪੈਟਰੋਲ ਪੰਪ

ਆਮ ਗ੍ਰਾਹਕ ਨੂੰ ਇੱਕ ਦਿਨ ਚ 200 ਲੀਟਰ ਤੋਂ ਵੱਧ ਡੀਜ਼ਲ ਨਹੀਂ ਮਿਲੇਗਾ 

ਨਵੀਂ ਦਿੱਲੀ / ਬਿਊਰੋ ਨਿਊਜ਼ 

ਆਮ ਗਾਹਕ ਇੱਕ ਦਿਨ ਵਿੱਚ ਵੱਧ ਤੋਂ ਵੱਧ 200 ਲੀਟਰ ਹੀ ਡੀਜ਼ਲ ਖ਼ਰੀਦ ਸਕਣਗੇ।

ਇਸ ਡੀਜ਼ਲ ਨੂੰ ਅੱਗੇ (ਦੁਬਾਰਾ) ਵੇਚਣ ‘ਤੇ ਪੂਰੀ ਤਰ੍ਹਾਂ ਰੋਕ ਰਹੇਗੀ। ਇਸ ਤੋਂ ਇਲਾਵਾ ਹੁਣ ਫੈਕਟਰੀਆਂ ਅਤੇ ਕਮਰਸ਼ੀਅਲ ਯੂਜ਼ਰਸ ਨੂੰ ਰਿਟੇਲ ਆਊਟਲੈਟਸ ਤੋਂ ਬਾਲਣ (ਫ਼ਿਊਲ) ਨਹੀਂ ਮਿਲੇਗਾ।

ਕੇਂਦਰ ਸਰਕਾਰ ਨੇ 11 ਜੂਨ 2026 ਨੂੰ ਇਸ ਸਬੰਧੀ ਹੁਕਮ ਜਾਰੀ ਕੀਤੇ ਹਨ।

ਹੁਣ ਇਨ੍ਹਾਂ ਵੱਡੇ ਖਪਤਕਾਰਾਂ ਨੂੰ ਸਿਰਫ਼ ਬਲਕ ਸੇਲ ਪੁਆਇੰਟਸ ਤੋਂ ਹੀ ਬਾਲਣ ਖ਼ਰੀਦਣਾ ਪਵੇਗਾ।

ਸਰਕਾਰ ਨੇ ਇਹ ਕਦਮ ਦੇਸ਼ ਦੇ ਕੁਝ ਹਿੱਸਿਆਂ ਵਿੱਚ ਰਿਟੇਲ ਪੰਪਾਂ ‘ਤੇ ਅਚਾਨਕ ਵਧੀ ਅਸਾਧਾਰਨ ਵਿਕਰੀ ਨੂੰ ਦੇਖਦੇ ਹੋਏ ਚੁੱਕਿਆ ਹੈ।

ਇਹ ਪਾਬੰਦੀ ਸ਼ੁਰੂਆਤੀ ਤੌਰ ‘ਤੇ 90 ਦਿਨਾਂ ਲਈ ਲਾਗੂ ਕੀਤੀ ਗਈ ਹੈ।

ਸਰਕਾਰ ਦਾ ਕਹਿਣਾ ਹੈ ਕਿ ਇਸ ਫੈਸਲੇ ਨਾਲ ਆਮ ਖਪਤਕਾਰਾਂ ਲਈ ਬਾਲਣ ਦੀ ਕਿੱਲਤ ਨਹੀਂ ਹੋਵੇਗੀ।

Leave a Comment

Your email address will not be published. Required fields are marked *