punjabilens.com

SIR: ਅਮਲੇ ਨੂੰ ਮਿਲੇਗਾ 6 ਹਜ਼ਾਰ ਰੁਪਏ ਮਾਣਭੱਤਾ

ਚੋਣ ਕਮਿਸ਼ਨ ਐੱਸਆਈਆਰ

ਐਸ.ਆਈ.ਆਰ. ’ਚ ਲੱਗੇ ਅਮਲੇ ਨੂੰ ਮਿਲੇਗਾ 6 ਹਜ਼ਾਰ ਰੁਪਏ ਮਾਣਭੱਤਾ- ਚੋਣ ਕਮਿਸ਼ਨ 


ਨਵੀਂ ਦਿੱਲੀ/ਬਿਊਰੋ ਨਿਊਜ਼  
ਭਾਰਤ ਦੇ ਚੋਣ ਕਮਿਸ਼ਨ ਨੇ ਸਪੈਸ਼ਲ ਇਨਟੈਨਸਿਵ ਰਿਵੀਜ਼ਨ (ਐਸ.ਆਈ.ਆਰ) ਅਭਿਆਨ ਵਿੱਚ ਲੱਗੇ ਸਾਰੇ ਬੂਥ ਲੈਵਲ ਅਫਸਰਾਂ ਅਤੇ ਬੂਥ ਲੈਵਲ ਸੁਪਰਵਾਈਜ਼ਰਾਂ ਨੂੰ ਇੱਕ ਵਾਰ ਦਾ ਮਾਣਭੱਤਾ ਦੇਣ ਦਾ ਨਿਰਦੇਸ਼ ਦਿੱਤਾ ਹੈ।

ਚੋਣ ਕਮਿਸ਼ਨ ਦਾ ਇਹ ਨਿਰਦੇਸ਼ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਸਮੇਤ ਉਨ੍ਹਾਂ ਸਾਰੇ ਰਾਜਾਂ ’ਤੇ ਲਾਗੂ ਹੁੰਦਾ ਹੈ ਜਿੱਥੇ ਇਹ ਅਭਿਆਨ ਚੱਲ ਰਿਹਾ ਹੈ।

ਚੋਣ ਕਮਿਸ਼ਨ ਨੇ ਇਸ ਕਦਮ ਲਈ ਕੰਮ ਦੀ ਵੱਡੀ ਮਾਤਰਾ ਦਾ ਹਵਾਲਾ ਦਿੱਤਾ ਹੈ ਅਤੇ ਇਹ ਰਾਸ਼ੀ ਉਨ੍ਹਾਂ ਦੇ ਸਾਲਾਨਾ ਮਿਹਨਤਾਨੇ ਤੋਂ ਇਲਾਵਾ ਹੋਵੇਗੀ।

ਦੱਸਣਯੋਗ ਹੈ ਕਿ ਐਸ.ਆਈ.ਆਰ. ਅਭਿਆਨ ਆਂਧਰਾ ਪ੍ਰਦੇਸ਼, ਅਰੁਣਾਂਚਲ ਪ੍ਰਦੇਸ਼, ਦਾਦਰਾ ਨਗਰ ਹਵੇਲੀ, ਝਾਰਖੰਡ, ਮਹਾਰਾਸ਼ਟਰ, ਕਰਨਾਟਕ ਅਤੇ ਕਈ ਹੋਰ ਸੂਬਿਆਂ ਵਿਚ ਵੀ ਕੀਤਾ ਗਿਆ ਹੈ।

ਇਨ੍ਹਾਂ ਖੇਤਰਾਂ ਦੇ ਬਲਾਕ ਪੱਧਰੀ ਅਧਿਕਾਰੀ ਇਸਦਾ ਲਾਭ ਉਠਾਉਣਗੇ।

Leave a Comment

Your email address will not be published. Required fields are marked *