
ਡੀਏ ਕੇਸ ਵਿੱਚ ਹਾਈਕੋਰਟ ਨੇ ਅੱਜ ਕੀ ਆਦੇਸ਼, ਕੀ ਰਿਹਾ ਬਹਿਸ ਦਾ ਕੇਂਦਰ
ਚੰਡੀਗੜ੍ਹ/ ਬਿਊਰੋ ਨਿਊਜ਼
ਪੰਜਾਬ ਸਰਕਾਰ ਦੇ ਮੁਲਾਜ਼ਮਾਂ ਦੇ ਬਕਾਇਆ ਮਹਿੰਗਾਈ ਭੱਤੇ (ਡੀਏ) ਨਾਲ ਸਬੰਧਤ ਮਾਮਲੇ ਦੀ ਮੰਗਲਵਾਰ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਸੁਣਵਾਈ ਹੋਈ।
ਦੋਵਾਂ ਪੱਖਾਂ ਦੀਆਂ ਵਿਸਥਾਰਪੂਰਵਕ ਦਲੀਲਾਂ ਸੁਣਨ ਤੋਂ ਬਾਅਦ ਹਾਈ ਕੋਰਟ ਨੇ ਮਾਮਲੇ ਦੀ ਸੁਣਵਾਈ ਮੁਲਤਵੀ ਕਰਦਿਆਂ ਅਗਲੀ ਤਾਰੀਖ 9 ਜੁਲਾਈ ਨਿਰਧਾਰਤ ਕੀਤੀ ਹੈ।
ਇਹ ਮਾਮਲਾ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਨੂੰ ਬਕਾਇਆ ਡੀਏ ਦੇ ਏਰੀਅਰਾਂ ਦੇ ਭੁਗਤਾਨ ਨਾਲ ਸਬੰਧਤ ਹੈ, ਜਿਸ ‘ਤੇ ਅਦਾਲਤ ਵਿੱਚ ਸੁਣਵਾਈ ਚੱਲ ਰਹੀ ਹੈ। ਹੁਣ ਇਸ ਮਾਮਲੇ ਦੀ ਅਗਲੀ ਸੁਣਵਾਈ 9 ਜੁਲਾਈ ਨੂੰ ਹੋਵੇਗੀ।
ਅੱਜ ਬਹਿਸ ਲਗਭਗ ਸਾਰਾ ਸਮਾਂ ਪੀਐੱਸਪੀਸੀਐੱਲ ਦੀ ਐੱਲਪੀਏ ਦੇ ਆਲੇ-ਦੁਆਲੇ ਘੁੰਮਦੀ ਰਹੀ। ਸਰਕਾਰ ਲਗਾਤਾਰ ਕੋਸ਼ਿਸ਼ ਕਰ ਰਹੀ ਹੈ ਕਿ ਉਹ 8 ਅਪ੍ਰੈਲ 2026 ਦੇ ਸਿੰਗਲ ਬੈਂਚ ਦੇ ਫੈਸਲੇ ਉੱਤੇ ਸਟੇਅ ਲੈ ਲਵੇ, ਪਰ ਅਦਾਲਤ ਨੇ ਅਜਿਹਾ ਕੋਈ ਆਰਡਰ ਪਾਸ ਨਹੀਂ ਕੀਤਾ। ਸਿਰਫ਼ 9 ਜੁਲਾਈ ਤੱਕ ਕਾਰਵਾਈ ਮੁਲਤਵੀ ਕੀਤੀ ਹੈ।
ਸੰਬੰਧਿਤ ਪੋਸਟਾਂ:
ਕੋਈ ਸੰਬੰਧਿਤ ਪੋਸਟ ਨਹੀਂ।
