punjabilens.com

ਨਿਆਰਾ ਦਾ ਪੈਟਰੋਲ-ਡੀਜ਼ਲ ਹੋਇਆ ਸਸਤਾ

ਨਿਆਰਾ ਪੈਟਰੋਲ ਡੀਜ਼ਲ

ਭਾਰਤ ’ਚ ਕਮਰਸ਼ੀਅਲ ਗੈਸ ਸਿਲੰਡਰ ਦਾ ਵੀ ਘਟਿਆ ਰੇਟ


ਨਵੀਂ ਦਿੱਲੀ/ਬਿਊਰੋ ਨਿਊਜ਼  
ਭਾਰਤ ਦੀ ਸਭ ਤੋਂ ਵੱਡੀ ਨਿੱਜੀ ਬਾਲਣ ਰਿਟੇਲਰ ਨਿਆਰਾ ਐਨਰਜੀ ਨੇ ਪੈਟਰੋਲ ਦੀਆਂ ਕੀਮਤਾਂ ਵਿਚ 5 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ ਵਿਚ 3 ਰੁਪਏ ਪ੍ਰਤੀ ਲੀਟਰ ਦੀ ਕਟੌਤੀ ਕਰ ਦਿੱਤੀ ਹੈ।

ਇਹ ਕਟੌਤੀ ਦੋ ਸਾਲਾਂ ਤੋਂ ਵੱਧ ਸਮੇਂ ਵਿਚ ਕਿਸੇ ਵੀ ਕੰਪਨੀ ਵਲੋਂ ਪ੍ਰਾਚੂਨ ਬਾਲਣ ਦੀਆਂ ਕੀਮਤਾਂ ਵਿਚ ਪਹਿਲੀ ਕਟੌਤੀ ਹੈ।

ਇਹ ਕੀਮਤ ਕਟੌਤੀ ਪੱਛਮੀ ਏਸ਼ੀਆ ਵਿਚ ਟਕਰਾਅ ਘਟਣ ਅਤੇ ਇਕ ਮੁੱਖ ਸਮੁੰਦਰੀ ਰਸਤੇ ਦੇ ਮੁੜ ਖੁੱਲ੍ਹਣ ਤੋਂ ਬਾਅਦ ਕੱਚੇ ਤੇਲ ਦੀਆਂ ਗਲੋਬਲ ਕੀਮਤਾਂ ਵਿਚ ਗਿਰਾਵਟ ਤੋਂ ਬਾਅਦ ਆਈ ਹੈ, ਜਿਸ ਨਾਲ ਸਪਲਾਈ ਵਿਚ ਰੁਕਾਵਟਾਂ ਬਾਰੇ ਚਿੰਤਾਵਾਂ ਘੱਟ ਹੋ ਗਈਆਂ ਹਨ।

ਉਦਯੋਗ ਨਾਲ ਸਬੰਧਤ ਵਿਅਕਤੀਆਂ ਦਾ ਕਹਿਣਾ ਹੈ ਕਿ ਇਹ ਦਰਾਂ ਦੇਸ਼ ਭਰ ਵਿਚ ਨਿਆਰਾ ਦੇ 7 ਹਜ਼ਾਰ ਤੋਂ ਵੱਧ ਪੈਟਰੋਲ ਪੰਪਾਂ ’ਤੇ ਲਾਗੂ ਹੋ ਗਈਆਂ ਹਨ।

ਇਹ ਵੀ ਜ਼ਿਕਰਯੋਗ ਹੈ ਕਿ ਸਰਕਾਰੀ ਤੇਲ ਕੰਪਨੀਆਂ – ਇੰਡੀਅਨ ਆਇਲ, ਬੀ.ਪੀ.ਸੀ.ਐਲ. ਅਤੇ ਐਚ.ਪੀ.ਸੀ.ਐਲ ਨੇ ਫਿਲਹਾਲ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਕੋਈ ਕਟੌਤੀ ਨਹੀਂ ਕੀਤੀ ਹੈ।

ਇਸੇ ਦੌਰਾਨ ਭਾਰਤ ਦੀਆਂ ਤੇਲ ਮਾਰਕੀਟਿੰਗ ਕੰਪਨੀਆਂ ਨੇ 19 ਕਿਲੋਗਰਾਮ ਵਾਲੇ ਕਮਰਸ਼ੀਅਲ ਗੈਸ ਸਿਲੰਡਰ ਦੀ ਕੀਮਤ 183 ਰੁਪਏ 50 ਪੈਸੇ ਘਟਾ ਦਿੱਤੀ ਹੈ।

ਇਸਦੇ ਨਾਲ ਹੀ 5 ਕਿਲੋਗਰਾਮ ਦੇ ਗੈਸ ਸਿਲੰਡਰ ਦੀ ਕੀਮਤ ਵਿਚ ਵੀ 13 ਰੁਪਏ ਦੀ ਕਟੌਤੀ ਕੀਤੀ ਗਈ।

Leave a Comment

Your email address will not be published. Required fields are marked *