
ਰਾਮ ਮੰਦਰ ਚੜ੍ਹਾਵਾ ਚੋਰੀ ਮਾਮਲਾ, ਚੰਪਤ ਰਾਏ ਦਾ ਅਸਤੀਫ਼ਾ, 8 ਗ੍ਰਿਫ਼ਤਾਰ
ਅਯੁੱਧਿਆ/ ਪੰਜਾਬ ਨਿਊਜ਼
ਅਯੁੱਧਿਆ ਦੇ ਰਾਮ ਮੰਦਰ ਵਿੱਚ ਚੜ੍ਹਾਵੇ ਦੀ ਚੋਰੀ ਮਾਮਲੇ ਵਿੱਚ ਮੰਦਰ ਟਰੱਸਟ ਦੇ ਜਨਰਲ ਸਕੱਤਰ ਚੰਪਤ ਰਾਏ ਨੇ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਨੇ ਆਪਣਾ ਅਸਤੀਫ਼ਾ ਟਰੱਸਟ ਦੇ ਪ੍ਰਧਾਨ ਮਹੰਤ ਨ੍ਰਿਤਿਆ ਗੋਪਾਲ ਦਾਸ ਨੂੰ ਸੌਂਪ ਦਿੱਤਾ। ਰਾਏ ਦੇ ਨਾਲ ਟਰੱਸਟੀ ਡਾਕਟਰ ਅਨਿਲ ਮਿਸ਼ਰਾ ਨੇ ਵੀ ਅਸਤੀਫਾ ਦੇ ਦਿੱਤਾ ਹੈ।
ਰਾਮ ਮੰਦਰ ਟਰੱਸਟ ਦੇ ਮੈਂਬਰ ਨ੍ਰਿਪੇਂਦਰ ਮਿਸ਼ਰਾ ਨੇ ਮੀਡੀਆ ਨੂੰ ਦੱਸਿਆ ਕਿ ਚੰਪਤ ਰਾਏ ਅਤੇ ਅਨਿਲ ਮਿਸ਼ਰਾ ਨੇ ਅਸਤੀਫੇ ਦੇ ਦਿੱਤੇ ਹਨ,ਇਹ ਜਾਣਕਾਰੀ ਉਨ੍ਹਾਂ ਨੂੰ ਮਿਲੀ ਹੈ।
ਇਸ ਤੋਂ ਪਹਿਲਾਂ, ਚੰਪਤ ਰਾਏ ਦੇ ਕਰੀਬੀ ਰਮਾਸ਼ੰਕਰ ਯਾਦਵ ਉਰਫ਼ ਟਿੰਨੂ ਸਮੇਤ 8 ਮੁਲਜ਼ਮਾਂ ਨੂੰ ਵੀਰਵਾਰ ਦੇਰ ਸ਼ਾਮ ਯੂਪੀ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਸੀ। ਪੁਲਿਸ ਅੱਜ ਸਾਰੇ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰੇਗੀ ਅਤੇ 14 ਦਿਨਾਂ ਦੇ ਰਿਮਾਂਡ ਦੀ ਮੰਗ ਕਰੇਗੀ।
ਦਰਅਸਲ, ਵੀਰਵਾਰ ਦੇਰ ਸ਼ਾਮ ਟਰੱਸਟ ਦੇ ਮੈਂਬਰ ਕ੍ਰਿਸ਼ਨ ਮੋਹਨ ਦੀ ਸ਼ਿਕਾਇਤ ‘ਤੇ ਪਹਿਲੀ FIR ਦਰਜ ਕੀਤੀ ਗਈ ਸੀ। ਹਾਲਾਂਕਿ, FIR ਵਿੱਚ ਚੰਪਤ ਰਾਏ, ਡਾ. ਅਨਿਲ ਮਿਸ਼ਰਾ ਸਮੇਤ ਹੋਰ ਵੱਡੇ ਅਹੁਦੇਦਾਰਾਂ ਦੇ ਨਾਮ ਨਹੀਂ ਹਨ। ਚੋਰੀ ਦਾ ਮਾਮਲਾ ਪਹਿਲੀ ਵਾਰ 7 ਜੂਨ ਨੂੰ ਸਾਹਮਣੇ ਆਇਆ ਸੀ। ਯੂਪੀ ਸਰਕਾਰ ਨੇ 13 ਜੂਨ ਨੂੰ SIT ਬਣਾਈ ਸੀ। SIT ਨੇ 23 ਜੂਨ ਨੂੰ ਐਡੀਸ਼ਨਲ ਚੀਫ਼ ਸੈਕ੍ਰੇਟਰੀ (ਗ੍ਰਹਿ) ਸੰਜੇ ਪ੍ਰਸਾਦ ਨੂੰ ਆਪਣੀ ਮੁਢਲੀ ਰਿਪੋਰਟ ਸੌਂਪੀ ਸੀ।
ਦੁੱਧ ਦਾ ਦੁੱਧ-ਪਾਣੀ ਦਾ ਪਾਣੀ ਕਰਾਂਗੇ-ਯੋਗੀ
ਇਸ ਦੌਰਾਨ ਯੂਪੀ ਦੇ ਮੁੱਖ ਮੰਤੀਰ ਯੋਗੀ ਆਦਿਤਿਆਨਾਥ ਨੇ ਕਿਹਾ ਹੈ ਕਿ ਐਸਆਈਟੀ (SIT) ਦੀ ਰਿਪੋਰਟ ਆਉਂਦੇ ਹੀ ਕਾਰਵਾਈ ਸ਼ੁਰੂ ਹੋ ਗਈ ਹੈ। ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰਕੇ ਰਹਾਂਗੇ। ਜਨਤਾ ਦੀ ਆਸਥਾ ਨਾਲ ਖਿਲਵਾੜ ਨਹੀਂ ਹੋਣ ਦਿਆਂਗੇ। ਕਿਸੇ ਨੂੰ ਕੋਈ ਛੋਟ ਨਹੀਂ ਮਿਲੇਗੀ। ਜੋ ਲੋਕ ਦੋਸ਼ ਲਗਾ ਰਹੇ ਹਨ, ਇਹ ਉਹ ਲੋਕ ਹਨ ਜੋ ਭਗਵਾਨ ਰਾਮ ਨੂੰ ਨਕਾਰ ਚੁੱਕੇ ਸਨ, ਕਹਿੰਦੇ ਸਨ ਕਿ ਰਾਮ ਹੋਏ ਹੀ ਨਹੀਂ, ਅਯੁੱਧਿਆ ਨੂੰ ਵੀ ਨਕਾਰਨਾ ਚਾਹੁੰਦੇ ਸਨ। ਅਦਾਲਤ ਤੱਕ ਪਹੁੰਚੇ, ਵਕੀਲਾਂ ਦੀ ਫੌਜ ਖੜ੍ਹੀ ਕਰ ਦਿੱਤੀ।
ਦੂਜਾ ਪੱਖ ਉਹ ਹੈ ਜੋ ਰਾਮ ਦਾ ਨਾਮ ਲੈਣ ‘ਤੇ ਭਗਤਾਂ ‘ਤੇ ਗੋਲੀਆਂ ਅਤੇ ਲਾਠੀਆਂ ਚਲਾਉਂਦਾ ਸੀ। ਅੱਜ ਕਹਿੰਦੇ ਹਨ ਕਿ ਆਸਥਾ ਨਾਲ ਖਿਲਵਾੜ ਹੋਇਆ ਹੈ। ਇਹ ਰਾਮਨੌਮੀ ‘ਤੇ ਦੰਗੇ ਕਰਵਾਉਂਦੇ ਸਨ, ਸ਼੍ਰੀ ਕ੍ਰਿਸ਼ਨ ਜਨਮ ਉਤਸਵ ‘ਤੇ ਪਾਬੰਦੀ ਲਗਾਉਂਦੇ ਸਨ, ਕਾਂਵੜ ਯਾਤਰਾ ਨਹੀਂ ਨਿਕਲਣ ਦਿੰਦੇ ਸਨ, ਦੁਰਗਾ ਪੂਜਾ ‘ਤੇ ਦੰਗੇ ਕਰਵਾਉਂਦੇ ਸਨ.. ਇਹ ਕਹਿੰਦੇ ਹਨ ਕਿ ਆਸਥਾ ਨਾਲ ਖਿਲਵਾੜ ਹੋਇਆ ਹੈ। ਜਿਨ੍ਹਾਂ ਦੇ ਕਾਲੇ ਕਾਰਨਾਮਿਆਂ ਦਾ ਚਿੱਠਾ ਖੁੱਲ੍ਹਦਾ ਹੈ। ਕਾਂਗਰਸ ਨੇ ਦੇਸ਼ ਨੂੰ ਲੁੱਟਿਆ ਨਹੀਂ, ਨੋਚਿਆ (ਨੋਚ-ਨੋਚ ਕੇ ਖਾਧਾ) ਸੀ।
ਸੰਬੰਧਿਤ ਪੋਸਟਾਂ:
ਕੋਈ ਸੰਬੰਧਿਤ ਪੋਸਟ ਨਹੀਂ।
