punjabilens.com

ਮਹਾਰਾਸ਼ਟਰ ਸਿੱਖ ਗੁਰਦੁਆਰਾ ਐਕਟ ਰੱਦ

ਨਾਦੇੜ ਸਾਹਿਿਬ ਗੁਰਦੁਆਰਾ

ਮਹਾਰਾਸ਼ਟਰ ਸਰਕਾਰ ਵਲੋਂ 70 ਸਾਲ ਪੁਰਾਣਾ ਸਿੱਖ ਗੁਰਦੁਆਰਾ ਐਕਟ ਰੱਦ


ਨਵਾਂ ਕਾਨੂੰਨ ਲਿਆਉਣ ਦੀ ਹੋ ਗਈ ਤਿਆਰੀ
ਨਵੀਂ ਦਿੱਲੀ/ਬਿਊਰੋ ਨਿਊਜ਼
ਮਹਾਰਾਸ਼ਟਰ ਸਰਕਾਰ ਨੇ ਸਾਲ 1956 ਤੋਂ ਬਣਿਆ ਹੋਇਆ ਸਿੱਖ ਗੁਰਦੁਆਰਾ ਐਕਟ ਰੱਦ ਕਰ ਦਿੱਤਾ ਹੈ। ਲੰਘੇ ਐਤਵਾਰ ਨੂੰ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਦੀ ਅਗਵਾਈ ਹੇਠ ਹੋਈ ਮੰਤਰੀ ਮੰਡਲ ਦੀ ਬੈਠਕ ਵਿਚ ‘ਦਾ ਨਾਂਦੇੜ ਸਿੱਖ ਗੁਰਦੁਆਰਾ ਸੱਚਖੰਡ ਸ੍ਰੀ ਹਜ਼ੂਰ ਅਬਿਚਲ ਨਗਰ ਸਾਹਿਬ ਐਕਟ 1956’ ਨੂੰ ਰੱਦ ਕੀਤਾ ਗਿਆ।

ਇਸ ਐਕਟ ਨੂੰ ਰੱਦ ਕਰਨ ਸਬੰਧੀ ਮਤਾ ਰੈਵੇਨੀਊ ਮੰਤਰੀ ਚੰਦਰ ਸ਼ੇਖਰ ਬਾਵਨਕੁਲੇ ਵਲੋਂ ਪੇਸ਼ ਕੀਤਾ ਗਿਆ ਸੀ, ਜਿਸ ਨੂੰ ਮੰਤਰੀ ਮੰਡਲ ਨੇ ਆਪਣੀ ਮਨਜੂਰੀ ਦੇ ਦਿੱਤੀ ਹੈ।

ਸਰਕਾਰ ਵਲੋਂ 70 ਸਾਲ ਪਹਿਲਾਂ ਦੇ ਇਸ ਕਾਨੂੰਨ ਨੂੰ ਪੁਰਾਣਾ ਦੱਸਦਿਆਂ ਰੱਦ ਕੀਤਾ ਗਿਆ ਹੈ ਅਤੇ ਇਸਦੀ ਜਗ੍ਹਾ ਹੁਣ ਨਵਾਂ ਕਾਨੂੰਨ ਬਣਾਉਣ ਦੀ ਤਜ਼ਵੀਜ਼ ਹੈ।

ਗੁਰਦੁਆਰਾ ਸਾਹਿਬ ਬੋਰਡ ਲਈ ਨਵਾਂ ਬਣਾਇਆ ਜਾ ਰਿਹਾ ਕਾਨੂੰਨ ਅਜੋਕੇ ਸਮੇਂ ਦੇ ਹਾਣ ਦਾ ਬਣਾਉਣ ਲਈ ਸਰਕਾਰ ਵਲੋਂ ਖਰੜਾ ਤਿਆਰ ਕਰ ਲਿਆ ਗਿਆ ਹੈ, ਜਿਸ ਨੂੰ ਜਲਦ ਹੀ ਵਿਧਾਨ ਸਭਾ ਅੱਗੇ ਪ੍ਰਵਾਨਗੀ ਲਈ ਰੱਖਿਆ ਜਾਵੇਗਾ।  

Leave a Comment

Your email address will not be published. Required fields are marked *