punjabilens.com

ਐਮਾਜ਼ੋਨ ਪ੍ਰਾਈਮ ਡੇਅ ਸੇਲ 4 ਜੁਲਾਈ ਤੋਂ

Amazone

ਸਮਾਰਟ ਟੀਵੀ ਅਤੇ ਸਪੀਕਰਾਂ ’ਤੇ 45% ਤੱਕ ਛੂਟ


ਨਵੀਂ ਦਿੱਲੀ/ਬਿਊਰੋ ਨਿਊਜ਼  
ਐਮਾਜੋਨ ਨੇ ਭਾਰਤ ਵਿੱਚ ਆਪਣੀ ਸਭ ਤੋਂ ਮਸ਼ਹੂਰ ਸੇਲਾਂ ਵਿੱਚੋਂ ਇੱਕ ‘ਪ੍ਰਾਈਮ ਡੇਅ ਸੇਲ’ ਦੇ 10ਵੇਂ ਐਡੀਸ਼ਨ ਦਾ ਐਲਾਨ ਕਰ ਦਿੱਤਾ ਹੈ।

ਕੰਪਨੀ ਨੇ ਆਪਣੀ ਵੈੱਬਸਾਈਟ ’ਤੇ ਇਸ ਸੇਲ ਲਈ ਵਿਸ਼ੇਸ਼ ਪੇਜ਼ ਵੀ ਲਾਈਵ ਕਰ ਦਿੱਤਾ ਹੈ।

ਇਹ ਮੈਗਾ ਸੇਲ 4 ਜੁਲਾਈ 2026 ਤੋਂ ਸ਼ੁਰੂ ਹੋਵੇਗੀ ਅਤੇ ਤਿੰਨ ਦਿਨ ਤੱਕ ਚੱਲੇਗੀ।

ਇਸ ਦੌਰਾਨ ਗਾਹਕਾਂ ਨੂੰ ਕਈ ਉਤਪਾਦਾਂ ’ਤੇ ਭਾਰੀ ਛੂਟ ਦਾ ਲਾਭ ਮਿਲੇਗਾ। ਸੇਲ ਦੌਰਾਨ ਸਮਾਰਟ ਟੀਵੀ, ਸਪੀਕਰ, ਇਲੈਕਟ੍ਰਾਨਿਕ ਗੈਜਿਟਸ ਅਤੇ ਹੋਰ ਕਈ ਸ਼੍ਰੇਣੀਆਂ ਦੇ ਉਤਪਾਦਾਂ ’ਤੇ 45 ਫੀਸਦੀ ਤੱਕ ਦੀ ਛੂਟ ਦਿੱਤੀ ਜਾਵੇਗੀ।

ਇਸ ਤੋਂ ਇਲਾਵਾ, ਐਮਾਜ਼ੋਨ ਪ੍ਰਾਈਮ ਮੈਂਬਰਾਂ ਨੂੰ ਦੇਸ਼-ਵਿਦੇਸ਼ ਦੇ ਪ੍ਰਸਿੱਧ ਬ੍ਰਾਂਡਾਂ ਦੇ 500 ਤੋਂ ਵੱਧ ਨਵੇਂ ਉਤਪਾਦਾਂ ਦੇ ਲਾਂਚ ਤੱਕ ਖਾਸ ਅਤੇ ਪਹਿਲਾਂ ਪਹੁੰਚ ਦਾ ਮੌਕਾ ਵੀ ਮਿਲੇਗਾ।

ਜੇਕਰ ਤੁਸੀਂ ਨਵਾਂ ਇਲੈਕਟ੍ਰਾਨਿਕ ਸਮਾਨ ਖਰੀਦਣ ਦੀ ਯੋਜਨਾ ਬਣਾ ਰਹੇ ਹੋ, ਤਾਂ ਇਹ ਸੇਲ ਤੁਹਾਡੇ ਲਈ ਵਧੀਆ ਮੌਕਾ ਸਾਬਤ ਹੋ ਸਕਦੀ ਹੈ।  

Leave a Comment

Your email address will not be published. Required fields are marked *