punjabilens.com

‘ਕਾਕਰੋਚ ਜਨਤਾ ਪਾਰਟੀ’ ਨੂੰ ਟੱਕਰ ਦੇਣ ਆਇਆ ‘ਨੈਸ਼ਨਲ ਪੈਰਾਸਾਈਟਸ ਫਰੰਟ’

ਕਾਕਰੋਚ ਜਨਤਾ ਪਾਰਟੀ

ਇੰਟਰਨੈਟ ’ਤੇ ਛਿੜੀ ਅਨੋਖੀ ਸਿਆਸੀ ਜੰਗ

ਚੰਡੀਗੜ੍ਹ/ਬਿਊਰੋ ਨਿਊਜ਼
ਭਾਰਤ ਦੀ ਵਾਇਰਲ ਸਿਆਸੀ ਵਿਅੰਗ ਦੀ ਲਹਿਰ ਇਕ ਨਵੇਂ ਅਨੋਖੇ ਪੜਾਅ ਵਿਚ ਪ੍ਰਵੇਸ਼ ਕਰ ਚੁੱਕੀ ਹੈ। ਸੋਸ਼ਲ ਮੀਡੀਆ ਉਤੇ ‘ਕਾਕਰੋਚ ਜਨਤਾ ਪਾਰਟੀ’ ਦੇ ਜ਼ਬਰਦਸਤ ਉਭਾਰ ਤੋਂ ਬਾਅਦ ਆਨਲਾਈਨ ਇਕ ਨਵਾਂ ਵਿਰੋਧੀ ਸਾਹਮਣੇ ਆਇਆ ਹੈ। ‘ਨੈਸ਼ਨਲ ਪੈਰਾਸਾਈਟਸ ਫਰੰਟ’ ਜਿਸ ਨੇ ਮੀਮ-ਅਧਾਰਿਤ ਸਿਆਸੀ ਤਾਣੇ-ਬਾਣੇ ਨੂੰ ਉਸ ਪਾਸੇ ਧੱਕ ਦਿੱਤਾ, ਜਿਸ ਨੂੰ ਯੂਜ਼ਰਸ ‘ਇੰਟਰਨੈਟ ਰਾਜਨੀਤੀ ਦਾ ਗੈਰ-ਸਰਕਾਰੀ ਗਠਜੋੜ ਸੀਜ਼ਨ’ ਕਹਿ ਰਹੇ ਹਨ।

ਦੱਸਣਯੋਗ ਹੈ ਕਿ ਇਹ ਘਟਨਾਕ੍ਰਮ ਭਾਰਤ ਦੇ ਚੀਫ ਜਸਟਿਸ ਸੂਰਿਆ ਕਾਂਤ ਨਾਲ ਜੋੜੀਆਂ ਜਾ ਰਹੀਆਂ ਵਿਵਾਦਪੂਰਨ ਟਿੱਪਣੀਆਂ ਦੇ ਪਿਛੋਕੜ ਵਿਚ ਸਾਹਮਣੇ ਆਇਆ ਹੈ, ਜਿੱਥੇ ਕਥਿਤ ਤੌਰ ’ਤੇ ਬੇਰੁਜ਼ਗਾਰ ਨੌਜਵਾਨਾਂ ਦੀ ਤੁਲਣਾ ‘ਕਾਕਰੋਚਾਂ’ ਅਤੇ ‘ਪਰਜੀਵੀਆਂ’ (ਪੈਰਾਸਾਈਟਸ) ਨਾਲ ਕੀਤੀ ਗਈ ਸੀ। ਜਿਸ ਤੋਂ ਬਾਅਦ ਵਿਆਪਕ ਤੌਰ ’ਤੇ ਆਨਲਾਈਨ ਗੁੱਸਾ ਭੜਕ ਗਿਆ ਸੀ।

‘ਕਾਕਰੋੇਚ ਜਨਤਾ ਪਾਰਟੀ’ ਵਿਵਾਦਪੂਰਨ ‘ਕਾਕਰੋਚ’ ਟਿੱਪਣੀ ਤੋਂ ਬਾਅਦ ਇਕ ਵਿਰੋਧ-ਸ਼ੈਲੀ ਦੇ ਇੰਟਰਨੈਟ ਅੰਦੋਲਨ ਵਜੋਂ ਸ਼ੁਰੂ ਹੋਈ ਸੀ ਅਤੇ ਉਦੋਂ ਤੋਂ ਇਹ ਇੰਸਟਾਗਰਾਮ ’ਤੇ ਕਰੋੜਾਂ ਫਾਲੋਅਰਜ਼ ਦੇ ਨਾਲ ਇਕ ਬਹੁਤ ਜ਼ਿਆਦਾ ਦਿਖਾਈ ਦੇਣ ਵਾਲਾ ਆਨਲਾਈਨ ਟਰੈਂਡ ਬਣ ਚੁੱਕੀ ਹੈ।

ਕਾਕਰੋਚ ਜਨਤਾ ਪਾਰਟੀ’ ਦਾ ਐਕਸ ਖਾਤਾ ਬਲਾਕ

‘ਕਾਕਰੋਚ ਜਨਤਾ ਪਾਰਟੀ’ ਦਾ ਐਕਸ ਖਾਤਾ ਬੰਦ ਹੋ ਗਿਆ। ਅਜੇ 6 ਦਿਨ ਪਹਿਲਾਂ ਬਣੀ ‘ਕਾਕਰੋਚ ਜਨਤਾ ਪਾਰਟੀ’ ਦੇ ਅੱਜ ਵੀਰਵਾਰ ਦੁਪਹਿਰ 2 ਵਜੇ ਤੱਕ ਇੰਸਟਾਗ੍ਰਾਮ ’ਤੇ 14 ਮਿਲੀਅਨ ਤੋਂ ਵੱਧ ਫਾਲੋਅਰਜ਼ ਸਨ। ਇਹ ਭਾਰਤ ਦੀ ਕਿਸੇ ਵੀ ਹੋਰ ਰਾਜਨੀਤਕ ਪਾਰਟੀ ਨਾਲੋਂ ਵੱਧ ਹੈ। ਕਾਂਗਰਸ ਦੇ ਇੰਸਟਾਗ੍ਰਾਮ ’ਤੇ 13.4 ਮਿਲੀਅਨ, ਭਾਜਪਾ ਦੇ 8.7 ਮਿਲੀਅਨ ਅਤੇ ਆਮ ਆਦਮੀ ਪਾਰਟੀ ਦੇ ਵੀ 8.7 ਮਿਲੀਅਨ ਫਾਲੋਅਰਜ਼ ਹਨ।

ਚੀਫ ਜਸਟਿਸ ਸੂਰਿਆ ਕਾਂਤ ਦੇ ਕਾਕਰੋਚ ਵਾਲੇ ਬਿਆਨ ਦੇ ਵਿਰੋਧ ਵਿਚ ਬਣੀ ਇਸ ਪਾਰਟੀ ਦੇ ਐਕਸ ’ਤੇ ਵੀ 19.3 ਮਿਲੀਅਨ ਤੋਂ ਵੱਧ ਫਾਲੋਅਰਜ਼ ਸਨ। ਹਾਲਾਂਕਿ ਐਕਸ ਖਾਤਾ ਅੱਜ ਵੀਰਵਾਰ ਦੁਪਹਿਰੇ 12 ਵਜੇ ਦੇ ਕਰੀਬ ਬਲਾਕ ਕਰ ਦਿੱਤਾ ਗਿਆ ਸੀ। ਮੀਡੀਆ ਰਿਪੋਰਟਾਂ ਮੁਤਾਬਕ ਪਾਰਟੀ ਦੇ ਸੰਸਥਾਪਕ ਅਭਿਜੀਤ ਦੀਪਕੇ ਨੇ ਕਿਹਾ ਕਿ ਜਿਵੇਂ ਡਰ ਸੀ, ਉਸੇ ਤਰ੍ਹਾਂ ਭਾਰਤ ਵਿਚ ਪਾਰਟੀ ਦੇ ਟਵਿਟਰ ਖਾਤੇ ’ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਐਕਸ ਨੇ ਕਿਹਾ ਕਿ ਉਸਨੇ ਭਾਰਤ ਵਿਚ ਸਥਾਨਕ ਨਿਯਮਾਂ, ਅਦਾਲਤੀ ਆਦੇਸ਼ਾਂ ਜਾਂ ਕਾਨੂੰਨੀ ਸ਼ਿਕਾਇਤਾਂ ਦੇ ਆਧਾਰ ’ਤੇ ਕਾਰਵਾਈ ਕੀਤੀ।

Leave a Comment

Your email address will not be published. Required fields are marked *