
ਪੰਜਾਬ ਦੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ, ਉਹ ਪੰਜਾਬ ਦੇ ਉਦਯੋਗ ਅਤੇ ਬਿਜਲੀ ਮੰਤਰੀ ਹਨ।
ਸੰਜੀਵ ਅਰੋੜਾ ਉੱਤੇ ਸ਼ੈੱਲ ਕੰਪਨੀਆਂ ਬਣਾ ਕੇ ਜਾਅਲੀ ਨਿਰਯਾਤ ਰਾਹੀਂ ਗੜਬੜੀਆਂ ਕਰਨ ਦੇ ਇਲਜ਼ਾਮ ਲਾਏ ਗਏ ਹਨ।
ਕੁਝ ਅਜਿਹੀਆਂ ਰਿਪੋਰਟਾਂ ਵੀ ਆਈਆਂ ਹਨ ਕਿ ਉਨ੍ਹਾਂ ਦੀ 157.12 ਕਰੋੜ ਰੁਪਏ ਦੀ ਜਾਇਦਾਦ ਅਟੈਚ ਕੀਤੀ ਗਈ ਹੈ। ਇਹ ਅਸਥਾਈ ਜ਼ਬਤੀ ਹੈ ਅਤੇ ਜਾਂਚ ਲ਼ਈ 180 ਦਿਨਾਂ ਤੱਕ ਜਾਇਦਾਦ ਫਰੀਜ਼ ਰਹੇਗੀ।
ਲੁਧਿਆਣਾ ਦੇ ਵੱਡੇ ਕਾਰੋਬਾਰੀ ਸੰਜੀਵ ਅਰੋੜਾ ਨੂੰ ਆਮ ਆਦਮੀ ਪਾਰਟੀ ਨੇ ਪਹਿਲਾਂ ਰਾਜ ਸਭਾ ਭੇਜਿਆ, ਬਾਅਦ ਵਿੱਚ ਅਸਤੀਫ਼ਾ ਦੁਆ ਕੇ ਲੁਧਿਆਣਾ ਤੋਂ ਜ਼ਿਮਨੀ ਚੋਣ ਲੜਾਈ ਅਤੇ ਮੰਤਰੀ ਬਣਾਇਆ । ਉਹ ਭਗਵੰਤ ਮਾਨ ਸਰਕਾਰ ਦੇ ਸਭ ਤੋਂ ਪਾਵਰਫੁੱਲ ਮੰਤਰੀ ਦੱਸੇ ਜਾਂਦੇ ਹਨ।

