punjabilens.com

woman, masses, event, group of people, problems, masks, karlsruhe, event, event, event, event, event, masks, masks, masks

ਨਵੀਂ ਦਿੱਲੀ/ਬਿਊਰੋ ਨਿਊਜ਼
ਹੁਣ ਕਰਜ਼ਾ ਰਿਕਵਰੀ ਦੇ ਨਾਂ ’ਤੇ ਬੈਂਕ ਜਾਂ ਉਨ੍ਹਾਂ ਦੇ ਏਜੰਟ ਗਾਹਕਾਂ ਨੂੰ ਡਰਾ-ਧਮਕਾ ਨਹੀਂ ਸਕਣਗੇ।

ਭਾਰਤੀ ਰਿਜ਼ਰਵ ਬੈਂਕ ਨੇ ਸ਼ੈਡਿਊਲਡ ਕਮਰਸ਼ੀਅਲ ਬੈਂਕਾਂ ਅਤੇ ਹਾਊਸਿੰਗ ਫਾਇਨੈਂਸ ਕੰਪਨੀਆਂ ਲਈ ਕਰਜ਼ਾ ਰਿਕਵਰੀ ਸੰਬੰਧੀ ਨਵੇਂ ਡ੍ਰਾਫਟ ਨਿਯਮ ਜਾਰੀ ਕੀਤੇ ਹਨ।

ਨਵੇਂ ਨਿਯਮਾਂ ਮੁਤਾਬਕ ਰਿਕਵਰੀ ਏਜੰਟਾਂ ਦੀ ਹਰ ਕਾਲ ਰਿਕਾਰਡ ਕੀਤੀ ਜਾਵੇਗੀ ਅਤੇ ਉਨ੍ਹਾਂ ਨੂੰ ਗਾਹਕਾਂ ਨਾਲ ਸਲੀਕੇ ਅਤੇ ਤਮੀਜ਼ ਨਾਲ ਗੱਲ ਕਰਨੀ ਹੋਵੇਗੀ।

ਇਸ ਤੋਂ ਇਲਾਵਾ, ਗਮੀ, ਵਿਆਹ ਜਾਂ ਤਿਉਹਾਰ ਵਰਗੇ ਮੌਕਿਆਂ ’ਤੇ ਰਿਕਵਰੀ ਲਈ ਫੋਨ ਕਰਨਾ ਜਾਂ ਘਰ ਜਾਣਾ ਹੁਣ ਮਨ੍ਹਾਂ ਹੋਵੇਗਾ।

ਇਨ੍ਹਾਂ ਨਿਯਮਾਂ ਅਧੀਨ ਹੁਣ ਰਿਕਵਰੀ ਏਜੰਟਾਂ ਲਈ ਖ਼ਾਸ ਟ੍ਰੇਨਿੰਗ ਲੈਣਾ ਵੀ ਲਾਜ਼ਮੀ ਹੋਵੇਗਾ। ਇਹ ਨਵੇਂ ਨਿਰਦੇਸ਼ ਇਸੇ ਸਾਲ 1 ਜੁਲਾਈ ਤੋਂ ਲਾਗੂ ਹੋਣਗੇ।

ਆਰਬੀਆਈ ਨੇ ਕਿਹਾ ਹੈ ਕਿ ਬੈਂਕਾਂ ਨੂੰ ਇਹ ਯਕੀਨੀ ਬਣਾਉਣਾ ਹੋਵੇਗਾ ਕਿ ਰਿਕਵਰੀ ਏਜੰਟ ਵੱਲੋਂ ਕੀਤੀ ਗਈ ਹਰ ਕਾਲ ਰਿਕਾਰਡ ਹੋਵੇ।

ਨਾਲ ਹੀ, ਕੇਂਦਰੀ ਬੈਂਕ ਨੇ ਇਸ ਗੱਲ ’ਤੇ ਵੀ ਜ਼ੋਰ ਦਿੱਤਾ ਹੈ ਕਿ ਏਜੰਟ ਹਮੇਸ਼ਾ ਗਾਹਕਾਂ ਨਾਲ ਸੱਭਿਆਚਾਰਕ ਅਤੇ ਸਹੀ ਢੰਗ ਨਾਲ ਗੱਲ ਕਰੇ।