ਸ੍ਰੀ ਅੰਮ੍ਰਿਤਸਰ/ ਪੰਜਾਬੀ ਲੈੱਜ਼ ਬਿਊਰੋ
ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਹਰ ਸਾਲ ਦੀ ਤਰ੍ਹਾਂ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ ਵਿਖੇ ਮਨਾਉਣ ਲਈ ਜਾਣ ਵਾਲੇ ਭਾਰਤੀ ਸਿੱਖ ਸ਼ਰਧਾਲੂਆਂ ਦੇ ਜਥੇ ਨੂੰ ਭਾਰਤ ਸਰਕਾਰ ਵਲੋਂ ਮਨਜ਼ੂਰੀ ਦੇ ਦਿੱਤੀ ਗਈ ਹੈ।
ਧਿਆਨ ਰਹੇ ਕਿ ਪਹਿਲਗਾਮ ਹਮਲੇ ਤੋਂ ਬਾਅਦ ਭਾਰਤ-ਪਾਕਿਸਤਾਨ ਦੇਸ਼ਾਂ ਦਰਮਿਆਨ ਆਪਸੀ ਤਾਲੁਕਾਤ ਸੰਬੰਧ ਸਭ ਖ਼ਤਮ ਹੋ ਚੁੱਕੇ ਸਨ ਤੇ ਇਸ ਦੇ ਦੌਰਾਨ ਹੀ ਭਾਰਤ ਪਾਕਿਸਤਾਨ ਦੇਸ਼ਾਂ ਦਰਮਿਆਨ ਆਉਣ ਜਾਣ ਵਾਲੇ ਹਰੇਕ ਧਰਮਾਂ ਦੇ ਜਥਿਆਂ ’ਤੇ ਵੀ ਰੋਕ ਲਗਾ ਦਿੱਤੀ ਗਈ ਸੀ।
ਇਹ ਰੋਕ ਖ਼ਾਸ ਕਰਕੇ ਭਾਰਤ ਸਰਕਾਰ ਵਲੋਂ ਹੀ ਲਗਾਈ ਗਈ ਸੀ। ਹੁਣ ਭਾਰਤ ਸਰਕਾਰ ਦੇ ਗ੍ਰਹਿ ਵਿਭਾਗ ਵਲੋਂ ਭਾਰਤ ਦੇ ਵੱਖ-ਵੱਖ ਰਾਜਾਂ ਤੋਂ ਇਕੱਤਰ ਹੋ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਜਾਣ ਵਾਲੀਆਂ ਸੰਗਤਾਂ ਨੂੰ ਮਨਜੂਰੀ ਦੇ ਦਿੱਤੀ ਹੈ।
ਇਸਦੇ ਚੱਲਦਿਆਂ ਭਾਰਤ ਸਰਕਾਰ ਵਲੋਂ ਕਿਹਾ ਗਿਆ ਹੈ ਕਿ ਭਾਰਤ ਤੋਂ ਜਾਣ ਵਾਲੇ ਸ਼ਰਧਾਲੂ ਸਿਰਫ਼ ਤੇ ਸਿਰਫ਼ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਲਏ ਜਾਣ ਵਾਲੇ ਪਾਸਪੋਰਟਾਂ ’ਤੇ ਹੀ ਪਾਕਿਸਤਾਨ ਜਾ ਸਕਣਗੇ।
ਸੰਬੰਧਿਤ ਪੋਸਟਾਂ:
ਝੂਠੇ ਪੁਲਿਸ ਮੁਕਾਬਲੇ: ਦੋਸ਼ੀਆਂ ਦੀ ਸਜਾ ਪੂਰੀ ਹੋਣ ਪਹਿਲਾਂ ਰਿਹਾਈ ਦੀ ਮੰਗ ਗੈਰ ਸੰਵਿਧਾਨਕ – ਗੜਗੱਜ
ਝੂਠੇ ਪੁਲਿਸ ਮੁਕਾਬਲੇ: ਦੋਸ਼ੀਆਂ ਦੀ ਸਜਾ ਪੂਰੀ ਹੋਣ ਪਹਿਲਾਂ ਰਿਹਾਈ ਦੀ ਮੰਗ ਗੈਰ ਸੰਵਿਧਾਨਕ – ਗੜਗੱਜ – Copy – Copy – Copy – Copy – Copy – Copy
ਪੰਜਾਬ ‘ਚ 10 ਲੱਖ ਰੁਪਏ ਦੀ ਸਿਹਤ ਬੀਮਾ ਯੋਜਨਾ ਸ਼ੁਰੂ
ਵਿਕਰਮਾਦਿੱਤਿਆ ਸਿੰਘ ਤੇ ਡਾ. ਅਮਰੀਨ ਕੌਰ ਵਿਆਹ ਦੇ ਬੰਧਨ ’ਚ ਬੱਝੇ