punjabilens.com

Two farmers working together to harvest rice using machinery in a sunlit field.

ਵਾਸ਼ਿੰਗਟਨ/ਬਿਊਰੋ ਨਿਊਜ਼  
ਅਮਰੀਕਾ ਨੇ ਭਾਰਤ ਦੇ ਨਾਲ ਹੋਈ ਹਾਲੀਆ ਟਰੇਡ ਡੀਲ ’ਤੇ ਜਾਰੀ ਆਪਣੀ ਫੈਕਟ ਸ਼ੀਟ ਵਿਚ ਕਈ ਵੱਡੇ ਬਦਲਾਅ ਕੀਤੇ ਹਨ।

ਪਹਿਲਾਂ ਜਿਨ੍ਹਾਂ ਗੱਲਾਂ ਦਾ ਸਾਫ ਜ਼ਿਕਰ ਸੀ, ਹੁਣ ਉਨ੍ਹਾਂ ਨੂੰ ਜਾਂ ਤਾਂ ਹਟਾ ਦਿੱਤਾ ਗਿਆ ਹੈ ਜਾਂ ਉਨ੍ਹਾਂ ਦੀ ਭਾਸ਼ਾ ਬਦਲੀ ਗਈ ਹੈ। ਜ਼ਿਕਰਯੋਗ ਹੈ ਕਿ ਪਿਛਲੇ ਹਫਤੇ ਦੋਵਾਂ ਦੇਸ਼ਾਂ ਨੇ ਟਰੇਡ ਡੀਲ ਦਾ ਐਲਾਨ ਕੀਤਾ ਸੀ।

ਇਸ ਤੋਂ ਬਾਅਦ ਵਾਈਟ ਹਾਊਸ ਨੇ ਇਕ ਫੈਕਟ ਸ਼ੀਟ ਜਾਰੀ ਕਰਕੇ ਭਵਿੱਖ ਦੀ ਰੂਪ-ਰੇਖਾ ਦੱਸੀ ਸੀ, ਪਰ ਹੁਣ ਉਸੇ ਦਸਤਾਵੇਜ਼ ਦਾ ਨਵਾਂ ਵਰਜਨ ਜਾਰੀ ਹੋਇਆ ਹੈ।

ਸਭ ਤੋਂ ਵੱਡਾ ਬਦਲਾਅ ਦਾਲ ਨੂੰ ਲੈ ਕੇ ਹੈ। ਪਹਿਲਾਂ ਕਿਹਾ ਗਿਆ ਸੀ ਕਿ ਭਾਰਤ ਅਮਰੀਕੀ ਉਦਯੋਗਿਕ ਅਤੇ ਖੇਤੀ ਉਤਪਾਦਾਂ ’ਤੇ ਟੈਰਿਫ ਘੱਟ ਜਾਂ ਖਤਮ ਕਰੇਗਾ, ਜਿਸ ਵਿਚ ਦਾਲ ਵੀ ਸ਼ਾਮਲ ਸੀ।

ਹੁਣ ਨਵੇਂ ਦਸਤਾਵੇਜ਼ ਤੋਂ ਦਾਲ ਦਾ ਜ਼ਿਕਰ ਹਟਾ ਲਿਆ ਗਿਆ ਹੈ। ਇਸੇ ਤਰ੍ਹਾਂ 500 ਅਰਬ ਡਾਲਰ ਦੀ ਖਰੀਦ ਨੂੰ ਲੈ ਕੇ ਵੀ ਭਾਸ਼ਾ ਬਦਲੀ ਗਈ ਹੈ।

ਪਹਿਲਾਂ ਲਿਖਿਆ ਸੀ ਕਿ ਭਾਰਤ, ਅਮਰੀਕਾ ਤੋਂ 500 ਅਰਬ ਡਾਲਰ ਦਾ ਸਮਾਨ ਖਰੀਦਣ ਲਈ ‘ਕਮਿਟਿਡ’ ਹੈ। ਹੁਣ ਇਸ ਨੂੰ ਬਦਲ ਕੇ ‘ਇਰਾਦਾ ਰੱਖਦਾ ਹੈ’ ਕਰ ਦਿੱਤਾ ਗਿਆ ਹੈ।